15 ਜਣਿਆਂ ਦੀ ਮੌਤ
ਮਲਬੇ ਹੇਠ ਦੱਬੇ ਵਿਅਕਤੀਆਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ
ਚੇਨੱਈ। ਤਾਮਿਲਨਾਡੂ Tamil Nadu ‘ਚ ਕੋਇੰਬਟੂਰ ਦੇ ਨਾਟੂਰ ਪਿੰਡ ‘ਚ ਭਾਰੀ ਮੀਂਹ ਕਾਰਨ ਸੋਮਵਾਰ ਨੂੰ ਤਿੰਨ ਮਕਾਨ ਡਿੱਗ ਗਏ। ਹਾਦਸੇ ਦੌਰਾਨ 15 ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਦੱਸਿਆ ਜਾ ਰਿਹਾ ਹੈ ਕਿ ਕੋਇੰਬਟੂਰ ‘ਚ ਭਾਰੀ ਮੀਂਹ ਪੈ ਰਿਹਾ ਹੈ। ਮੇਟਿਊਪਾਲਿਅਮ ‘ਚ ਸੋਮਵਾਰ ਸਵੇਰੇ ਹੋਏ ਇਸ ਹਾਦਸੇ ‘ਚ ਹੁਣ ਤੱਕ 15 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮਲਬੇ ‘ਚ ਦਬੇ ਬਾਕੀ ਵਿਅਕਤੀਆਂ ਨੂੰ ਕੱਢਣ ਲਈ ਬਚਾਅ ਕਾਰਜ ਚਲਾਏ ਜਾ ਰਹੇ ਹਨ। ਇਸ ਨੂੰ ਸਥਾਨਕ ਲੋਕਾਂ ਦੀ ਮੱਦਦ ਨਾਲ ਫਇਰ ਬ੍ਰਿਗੇਡ ਵਿਭਾਗ ਚਲਾ ਰਿਹਾ ਹੈ।
ਕਈ ਜ਼ਿਲ੍ਹਿਆਂ ਦੇ ਸਕੂਲਾਂ ‘ਚ ਕਰ ਦਿੱਤੀ ਗਈ ਛੁੱਟੀ
ਪੁਲਿਸ ਨੇ ਕਿਹਾ ਕਿ ਤਾਮਿਲਨਾਡੂ ‘ਚ ਮੇਟੂਪਾਲਿਅਮ ‘ਚ ਭਾਰੀ ਮੀਂਹ ਕਾਰਨ ਚਾਰ ਘਰਾਂ ਦੀਆਂ ਕੰਧਾਂ ਡਿੱਗਣ ਨਾਲ ਚਾਰ ਔਰਤਾਂ ਸਮੇਤ ਘੱਟ ਤੋਂ ਘੱਟ 15 ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾਕਿ ਘਰਾਂ ‘ਚ ਕਈ ਲੋਕ ਸਨ। ਭਾਰੀ ਵਰਖਾ ਕਾਰਨ ਇੱਕ ਨਿੱਜੀ ਕੈਂਪਸ ਦੀ ਕੰਧ ਬੇਹੱਦ ਨਾਜ਼ੁਕ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਰਾਹਤ ਤੇ ਬਚਾਅ ਕਰਮੀਆਂ ਨੇ ਹੁਣ ਤੱਕ ਨੌਂ ਲਾਸ਼ਾਂ ਕੱਢੀਆਂ ਹਨ। ਦੱਸ ਦਈਏ ਕਿ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ‘ਚ ਸਕੂਲਾਂ ‘ਚ ਛੁੱਟੀ ਕਰ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ‘ਚ ਹੋ ਵਰਖਾ ਹੋਣ ਦੀ ਚੇਤਾਵਨੀ ਦਿੱਤੀ ਹੈ। ਦੱਸ ਦਈਏ ਕਿ ਚੇਨੱਈ ‘ਚ ਭਾਰੀ ਵਰਖਾ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
- ਖ਼ੇਤਰੀ ਚੱਕਰਵਾਤ ਚੇਤਾਵਨੀ ਕੇਂਦਰ ਦੇ ਡਾਇਰੈਕਟਰ ਐੱਨ ਪੁਵਿਰਾਸਨ ਨੇ ਕਿਹਾ, ਉੱਪਰੀ ਹਵਾ ਪ੍ਰਭਾਵ ਕਾਰਨ ਹੋਈ ਭਾਰੀ ਵਰਖਾ
- ਰਾਮਨਾਥਪੁਰਮ, ਤਿਰੁਨੇਲਵੇਲੀ, ਤੂਤੀਕੋਰਿਨ, ਵੇਲੋਰ, ਤਿਰੁਵੱਲੁਰ, ਤਿਰੁਵੰਨਮਲਾਈ ਜ਼ਿਲ੍ਹਿਆਂ ‘ਚ ਅਗਲੇ 24 ਘੰਟਿਆਂ ‘ਚ ਹੋ ਸਕਦੀ ਐ ਭਾਰੀ ਵਰਖਾ
- ਭਾਰੀ ਮੀਂਹ ਪੈਣ ਦੀ ਸੰਭਾਵਨਾ ਕਾਰਨ ਮਦਰਾਸ ਯੂਨੀਵਰਸਿਟੀ ਅਤੇ ਅੰਨਾ ਯੂਨੀਵਰਸਿਟੀ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।