Loot Case In Punjab: ਔਰਤ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟ-ਖੋਹਰ ਕਰਨ ਵਾਲੇ ਤਿੰਨ ਕਾਬੂ

Loot Case In Punjab
Loot Case In Punjab: ਔਰਤ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟ-ਖੋਹਰ ਕਰਨ ਵਾਲੇ ਤਿੰਨ ਕਾਬੂ

Loot Case In Punjab: ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਪੁਲਿਸ ਵੱਲੋਂ ਔਰਤ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਨਗਦੀ ਦਾ ਬੈਗ ਖੋਹਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਤੋਂ 1,60, 000 ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ 1 ਪ੍ਰਿਥਵੀ ਸਿੰਘ ਚਹਿਲ ਨੇ ਦੱਸਿਆ ਕਿ ਬੀਤੀ 26 ਜੂਨ ਨੂੰ ਜਮੁਨਾ ਦੇਵੀ ਆਪਣੀ ਭਤੀਜੀ ਅੰਜਲੀ ਸ਼ਰਮਾ ਨਾਲ ਕਮਲਾ ਮਾਰਕੀਟ ਫ਼ੇਜ਼-1 ਮੁਹਾਲੀ ’ਚ ਕੰਨਫੈਕਨਸਰੀ ਦੀ ਦੁਕਾਨ ਬੰਦ ਕਰਕੇ ਦੁਕਾਨ ਦਾ ਕੈਸ਼ ਲੈ ਕੇ ਘਰ ਜਾ ਰਹੀਆਂ ਸਨ ਅਤੇ ਰਾਹ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਜਮੁਨਾ ਦੇਵੀ ਦੀ ਭਤੀਜੀ ਅੰਜਲੀ ਸ਼ਰਮਾ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਦਾ ਬੈਗ ਖੋਹ ਲਿਆ ਗਿਆ ਸੀ ਅਤੇ ਫ਼ਰਾਰ ਹੋ ਗਏ ਸਨ।

ਖੋਹ ਕੀਤੇ 1,60,000 ਰੁਪਏ ਕਰਵਾਏ ਬਰਾਮਦ

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਜਮੁਨਾ ਦੇਵੀ ਦੇ ਬਿਆਨ ’ਤੇ ਥਾਣਾ ਫ਼ੇਜ਼-1 ਮੁਹਾਲੀ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਅਤੇ ਇਸ ਦੌਰਾਨ ਥਾਣਾ ਫ਼ੇਜ਼ 1 ਦੇ ਮੁੱਖ ਅਫ਼ਸਰ ਸੁਖਬੀਰ ਸਿੰਘ ਦੀ ਟੀਮ ਵੱਲੋਂ ਇਸ ਮਾਮਲੇ ਨੂੰ ਹੱਲ ਕਰਦਿਆਂ ਪਰਵਿੰਦਰ ਸਿੰਘ ਵਾਸੀ ਪਿੰਡ ਢੋਲਪੁਰ (ਹਾਲ ਵਾਸੀ ਸੈਕਟਰ 56 ਚੰਡੀਗੜ੍ਹ), ਚੰਦਨ ਗੁਪਤਾ ਵਾਸੀ ਜ਼ਿਲ੍ਹਾ ਖੁਸ਼ੀਨਗਰ ਯੂਪੀ (ਹਾਲ ਵਾਸੀ ਸੈਕਟਰ 56 ਚੰਡੀਗੜ੍ਹ) ਅਤੇ ਸਚਿਨ ਕੁਮਾਰ ਵਾਸੀ ਧਨਾਸ ਸੈਕਟਰ 14 ਚੰਡੀਗੜ੍ਹ (ਹਾਲ ਵਾਸੀ ਨੇੜੇ ਸ਼ਿਵ ਮੰਦਰ ਬਲੌਂਗੀ) ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਤੋਂ ਖੋਹ ਕੀਤੇ 1,60,000 ਰੁਪਏ ਵੀ ਬਰਾਮਦ ਕਰਵਾ ਲਏ ਗਏ ਹਨ। Loot Case In Punjab

ਇਹ ਵੀ ਪੜ੍ਹੋ: Heroin Seizure In Punjab: ਤਲਾਸ਼ੀ ਦੌਰਾਨ ਕਾਰ ‘ਚੋਂ ਹੈਰੋਇਨ ਤੇ ਡਰੱਗ ਮਨੀ ਸਮੇਤ 2 ਵਿਅਕਤੀ ਕਾਬੂ

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਮੋਟਰਸਾਈਕਲ ਅਤੇ ਆਟੋ ਰਿਕਸ਼ਾ ’ਤੇ ਸਵਾਰ ਹੋ ਕੇ ਜਮੁਨਾ ਦੇਵੀ ਅਤੇ ਉਸ ਦੀ ਭਤੀਜੀ ਦੀ ਪੈਦਲ ਜਾ ਰਹੀਆਂ ਦੀ ਰੈਕੀ ਕੀਤੀ ਗਈ ਸੀ ਅਤੇ ਫਿਰ ਬਾਅਦ ਵਿੱਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਮੁਨਾ ਦੇਵੀ ਦੀ ਭਤੀਜੀ ਅੰਜਲੀ ਸ਼ਰਮਾ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਦਾ ਬੈਗ ਖੋਹ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਮਾਮਲੇ ਵਿੱਚ ਬੀਐੱਨਐੱਸ ਦੀ ਧਾਰਾ 304 ਨੂੰ ਕੱਟ ਕੇ ਬੀਐੱਨਐੱਸ ਦੀ ਧਾਰਾ 309(4),317(2) ਦਾ ਵਾਧਾ ਕੀਤਾ ਗਿਆ ਹੈ। Loot Case In Punjab