ਮੋਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ (Corona ) ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਦਿਨੀਂ ਜ਼ਿਲ੍ਹੇ ਵਿੱਚ ਤਿੰਨ ਲੋਕਾਂ ਵਿੱਚ ਕੋਰੋਨਾ ਸੰਕ੍ਰਮਣ ਦੀ ਪੁਸ਼ਟੀ ਹੋਈ ਹੈ। ਇਸ ਨਾਲ ਹੁਣ ਜ਼ਿਲ੍ਹੇ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 19 ਹੋ ਗਈ ਹੈ। ਪਰ ਇਸ ਸਮੇਂ ਹਸਪਤਾਲ ਵਿੱਚ ਕੋਈ ਦਾਖਲ ਨਹੀਂ ਹੈ, ਸਾਰੇ ਸੰਕਰਮਿਤ ਹੋਮ ਆਈਸੋਲੇਸ਼ਨ ਵਿੱਚ ਹਨ।
ਸਿਹਤ ਵਿਭਾਗ ਨੇ ਦੱਸਿਆ ਕਿ ਕੋਰੋਨਾ (Corona ) ਟੈਸਟ ਲਈ 222 ਲੋਕਾਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ 126 ਸੈਂਪਲ ਸਰਕਾਰੀ ਹਸਪਤਾਲਾਂ ਤੋਂ ਅਤੇ 96 ਨਿੱਜੀ ਹਸਪਤਾਲਾਂ ਤੋਂ ਲਏ ਗਏ ਹਨ। ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ਦੇ ਸੈਂਪਲ ਸਰਕਾਰੀ ਹਸਪਤਾਲ ਵਿੱਚ ਲਏ ਗਏ ਹਨ। ਸਾਰੇ ਨਵੇਂ ਕੋਰੋਨਾ ਸੰਕਰਮਿਤ ਸ਼ਹਿਰੀ ਖੇਤਰਾਂ ਤੋਂ ਸਾਹਮਣੇ ਆਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ