ਨਰੇਲਾ ਹੱਤਿਆ ਮਾਮਲੇ ‘ਚ ਸਨ ਫਰਾਰ
ਨਵੀਂ ਦਿੱਲੀ, ਏਜੰਸੀ।
ਰਾਜਧਾਨੀ ਦਿੱਲੀ ਦੇ ਅਲੀਪੁਰ ਇਲਾਕੇ ‘ਚ ਮੁਕਾਬਲੇ ਤੋਂ ਬਾਅਦ ਟਿੱਲੂ ਗੈਂਗ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ‘ਚ ਇੱਕ ਬਦਮਾਸ਼ ਦੇ ਪੈਰ ‘ਚ ਗੋਲੀ ਲੱਗੀ ਹੈ। 20 ਅਗਸਤ ਨੂੰ ਨਰੇਲਾ ‘ਚ ਹੋਏ ਇਕ ਕਤਲ ਮਾਮਲੇ ‘ਚ ਤਿੰਨੇ ਫਰਾਰ ਚੱਲ ਰਹੇ ਸਨ। ਵੀਹ ਨੂੰ ਨਰੇਲਾ ਇਲਾਕੇ ‘ਚ ਅਰਮਾਨ ਨਾਂਅ ਦੇ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਹੱਤਿਆ ਦੇ ਆਰੋਪੀਆਂ ਦੀ ਪੁਲਿਸ ਭਾਲ ਕਰ ਰਹੀ ਸੀ। ਅਰਮਾਨ ਗੋਗੀ ਗੈਂਗ ਦਾ ਮੈਂਬਰ ਦੱਸਿਆ ਜਾਂਦਾ ਹੈ। ਮੰਗਲਵਾਰ ਰਾਤ ਨੂੰ ਪੁਲਿਸ ਨੇ ਟਿੱਲੂ ਗੈਂਗ ਦੇ ਇੱਕ ਬਦਮਾਸ਼ ਨੂੰ ਗ੍ਰਿਫ਼ਤਾਰ ਕੀਤਾ। ਪੁੱਛ ਗਿੱਛ ‘ਚ ਪਤਾ ਲੱਗਿਆ ਸੀ ਕਿ ਬੁੱਧਵਾਰ ਸਵੇਰੇ ਅਲੀਪੁਰ ਇਲਾਕੇ ‘ਚ ਉਸ ਦੇ ਦੋ ਹੋਰ ਸਾਥੀ ਆਉਣ ਵਾਲੇ ਹਨ। ਪੁਲਿਸ ਨੇ ਜਾਲ ਵਿਛਾ ਕੇ ਜਦੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਗ੍ਰਿਫ਼ਤਾਰ ਤਿੰਨਾਂ ਬਦਮਾਸ਼ਾਂ ‘ਤੇ ਫਿਰੌਤੀ ਵਸੂਲੀ ਕਰਨ, ਟ੍ਰੇਨ ਡਕੈਤੀ ਸਮੇਤ ਕਈ ਮਾਮਲੇ ਦਰਜ਼ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।