ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home ਸੂਬੇ ਪੰਜਾਬ ਪਾਤੜਾਂ ਪੁਲਿਸ ...

    ਪਾਤੜਾਂ ਪੁਲਿਸ ਨੇ ਹਜ਼ਾਰ ਤੋਂ ਵੱਧ ਚੋਰੀ ਹੋਈਆਂ ਝੋਨੇ ਦੀਆਂ ਬੋਰੀਆਂ ਕੀਤੀਆਂ ਬਰਾਮਦ

    Thousands, Stolen Paddy bags, Recovered , Pathan Police

    ਭੂਸ਼ਣ ਸਿੰਗਲਾ/ਪਾਤੜਾਂ । ਪਾਤੜਾਂ ਦੇ ਉਪ ਪੁਲਿਸ ਕਪਤਾਨ ਦਲਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਮਿਤੀ 10 ਅਕਤੂਬਰ 2019 ਨੂੰ ਦਰਸ਼ਨ ਸਿੰਘ ਨੇ ਇੱਕ ਟਰਾਲਾ ਟਰਾਂਸਪੋਰਟ ਸੰਤ ਬਾਬਾ ਰਾਮ ਸਿੰਘ ਟਰੇਡ ਕੈਰੀਅਰ ਜੀਟੀ ਰੋਡ ਜਡਿਆਲਾ ਤੋਂ ਕਟਵਾਇਆ ਸੀ ਇਸ ਵਿੱਚ 1044 ਬੋਰੀਆਂ ਝੋਨਾ ਪਰਮਲ ਬਟਾਲਾ ਤੋਂ ਲੋਡ ਕਰਵਾਕੇ ਪੰਜਾਬ ਰਾਈਸ ਮਿੱਲ ਮੂਨਕ ਲਈ ਭੇਜਿਆ ਗਿਆ।  Pathan Police

    ਜਦੋਂ ਇਹ ਜੀਰੀ ਟਰੱਕ ਚਾਲਕ ਨੇ ਉਕਤ ਸ਼ੈਲਰ ਵਿੱਚ ਨਹੀਂ ਪਹੁੰਚਾਈ ਤਾਂ ਦਰਸ਼ਨ ਸਿੰਘ ਨੇ ਉਸ ਨੂੰ ਫੋਨ ਕੀਤੇ ਪਰ ਟਰਾਲੇ ਦੇ ਡਰਾਈਵਰ ਮੋਹਰ ਸਿੰਘ ਚਿਚੜਵਾਲਾ ਥਾਣਾ ਪਾਤੜਾਂ ਨੇ ਆਪਣਾ ਫੋਨ ਬੰਦ ਕਰ ਲਿਆ, ਜਿਸ ਮਗਰੋਂ ਦਰਸ਼ਨ ਸਿੰਘ ਵੱਲੋਂ ਦਿੱਤੀ ਗਈ ਇਤਲਾਹ ਦੀ ਥਾਣਾ ਮੁਖੀ ਪਾਤੜਾਂ ਰਣਬੀਰ ਸਿੰਘ ਨੇ ਪੜਤਾਲ ਮਗਰੋਂ ਮੋਹਰ ਸਿੰਘ, ਬਲਜਿੰਦਰ ਸਿੰਘ, ਕੁਲਵੰਤ ਸਿੰਘ ਵਾਸੀਅਨ ਚਿੱਚੜਵਾਲਾ ਤੇ ਗੋਪੀ, ਦਲੇਰ ਸਿੰਘ ਵਾਸੀਅਨ ਦੁਗਾਲ ਕਲਾਂ, ਪ੍ਰਗਟ ਸਿੰਘ ਵਾਸੀ ਪਿੰਡ ਮੋਮੀਆਂ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਚੋਰੀ ਅਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ ।  Pathan Police |

    ਜਿਸ ਦੀ ਪੜਤਾਲ ਜਾਰੀ ਰੱਖਦਿਆਂ ਸਹਾਇਕ ਥਾਣੇਦਾਰ ਲਾਭ ਸਿੰਘ ਨੇ ਬਲਜਿੰਦਰ ਸਿੰਘ ਵਾਸੀ ਚਿੱਚੜਵਾਲਾ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ ‘ਤੇ ਅਨਾਜ ਮੰਡੀ ਬਕਰਾਹਾ ਤੋਂ 605 ਬੋਰੀਆਂ ਤੇ ਸਮਾਧਾ ਹਰਿਆਣਾ ਦੀ ਅਨਾਜ ਮੰਡੀ 407 ਬੋਰੀਆਂ ਸਮੇਤ ਟਰੈਕਟਰ ਟਾਰਲੀ ਬਰਾਮਦ ਕੀਤੀ ਗਈ ਹੈ ਕਾਬੂ ਕੀਤੇ ਗਏ ਵਿਅਕਤੀ ਤੋਂ ਹੋਰ ਪੁੱਛ ਪੜਤਾਲ ਲਈ ਅਦਾਲਤ ‘ਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਗ੍ਰਿਫ਼ਤ ‘ਚੋਂ ਬਾਹਰ ਵਿਅਕਤੀਆਂ ਦੀ ਭਾਲ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਸ ਪੁੱਛ ਪੜਤਾਲ ਦੌਰਾਂਨ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ‘ਚੋਂ ਇੱਕ ਵਿਅਕਤੀ ਨੇ ਟਰੱਕ ਦੀ ਜਾਅਲੀ ਰਜਿਸਟਰੇਸ਼ਨ ਕਾਪੀ ਵੀ ਬਣਵਾਈ ਹੈ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here