ਪ੍ਰਸ਼ਾਸ਼ਨ ਦੇ ਢਿੱਲੇ ਰਵੱਈਏ ਤੋਂ ਅੱਕ ਕੇ ਲੋਕਾਂ ਦੀ ਕਚਹਿਰੀ ’ਚ ਆਏ ਹਾ : ਕੁਲਵਿੰਦਰ ਕੌਰ
ਕਾਨੂੰਨ ਅਨੁਸਾਰ ਕੰਮ ਕਰਨ ਤੋਂ ਮੁਨਕਰ ਹੋਇਆ ਨਾਭਾ ਦਾ ਬੀ.ਡੀ.ਪੀ.ਉ ਦਫਤਰ : ਰਾਜ ਕੁਮਾਰ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਦੇ ਪਿੰਡਾਂ ’ਚੋਂ ਵੱਡੀ ਗਿਣਤੀ ਵਿੱਚ ਪੇਂਡੂ ਮਜ਼ਦੂਰ ਆਪਣੀ ਪੁਰਾਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਾ ਹੋਣ ’ਤੇ ਐੱਸ ਡੀ ਐਮ ਦਫਤਰ ਪਹੁੰਚੇ। ਪਹਿਲਾਂ ਤਾਂ ਅਫ਼ਸਰਸ਼ਾਹੀ ਨੇ ਪੇਂਡੂ ਨਾਗਰਿਕਾਂ ਨੂੰ ਪੂਰਨ ਨਜ਼ਰ ਅੰਦਾਜ਼ ਕੀਤਾ ਪਰ ਜਦੋਂ ਰੁਸਵਾਏ ਲੋਕ ਸ਼ਹਿਰ ਵਿੱਚ ਮੁਜ਼ਾਹਰਾ ਕਰਨ ਤੁਰ ਪਏ ਤਾਂ ਤਹਿਸੀਲਦਾਰ ਅੰਦਰੋਂ ਉੱਠ ਕੇ ਆ ਗਏ ਤੇ ਉਨ੍ਹਾਂ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਦਾ ਭਰੋਸਾ ਦੇਣ ਲੱਗੇ। ਹਾਲਾਂਕਿ ਲੋਕਾਂ ਨੇ ਇਸ ਗੈਰ ਸੰਜੀਦਗੀ ਦੀ ਨਿੰਦਿਆ ਕਰਦਿਆਂ ਬਾਜ਼ਾਰ ਵਿੱਚ ਰੋਸ਼ ਮੁਜਾਹਰਾ ਕੀਤਾ। (Nabha News)
ਵੱਡੀ ਗਿਣਤੀ ਪ੍ਰਦਰਸ਼ਨਕਾਰੀ ਹੋਣ ਕਰਕੇ ਬਾਜ਼ਾਰਾਂ ਵਿੱਚ ਜਾਮ ਲੱਗਿਆ ਨਜ਼ਰ ਆਇਆ। ਰੋਸ਼ ਮੁਜਾਹਰੇ ਦੀ ਅਗਵਾਈ ਕਰਦੇ ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਵਾਰ-ਵਾਰ ਮਾਮਲੇ ਉਠਾਉਣ ਦੇ ਬਾਵਜੂਦ ਅਫ਼ਸਰਸ਼ਾਹੀ ਕਾਨੂੰਨ ਅਨੁਸਾਰ ਕੰਮ ਕਰਨ ਤੋਂ ਇਨਕਾਰੀ ਹੈ। ਲੋਕਾਂ ਦੀਆਂ ਤਕਲੀਫ਼ਾਂ ਦਾ ਹੱਲ ਕਰਨ ਦੀ ਬਜਾਏ, ਕਾਨੂੰਨ ਮੁਤਾਬਕ ਕੰਮ ਮੰਗਣ ਵਾਲਿਆਂ ਨੂੰ ਹੋਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਵਿੱਚ ਮਜ਼ਦੂਰ ਬੀਬੀਆਂ ’ਤੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ, ਸੂਬਾ ਸਕੱਤਰ ਹਰਦੀਪ ਕੌਰ ਪਾਲੀਆ ਨੇ ਦੱਸਿਆ ਕਿ ਮਨਰੇਗਾ ਕਾਨੂੰਨ ਮੁਤਾਬਕ ਸੱਤ ਦਿਨਾਂ ਵਿੱਚ ਅਰਜ਼ੀ ਦਾ ਨਿਪਟਾਰਾ ਨਾ ਕਰਨ ’ਤੇ ਸਬੰਧਿਤ ਅਧਿਕਾਰੀ ਤੇ ਮਨਰੇਗਾ ਦੇ ਸੈਕਸ਼ਨ 25 ਤਹਿਤ ਕਾਰਵਾਈ ਹੁੰਦੀ ਹੈ ।18 ਜੁਲਾਈ ਅਤੇ 18 ਸਤੰਬਰ 2023 ਐਸ ਡੀ ਐਮ, ਡੀ ਐਸ ਪੀ ਨਾਭਾ ਨੂੰ ਦਰਖਾਸਤਾਂ ਦਿਤੀਆਂ ਗਈਆਂ ਕਿ ਇਥੋਂ ਦੇ ਨਾਭਾ ਬੀਡੀਪੀਓ ਕਈ ਮਹੀਨਿਆਂ ਤੋਂ ਕਿਸੇ ਸ਼ਿਕਾਇਤ ਦਾ ਨਿਪਟਾਰਾ ਨਹੀਂ ਕਰ ਰਹੇ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਜੀਆਰਐਸ ’ਤੇ ਕਾਰਵਾਈ ਕਰਨ ਤੋਂ ਇਨਕਾਰੀ ਹੈ। Nabha News
ਇਹ ਵੀ ਪੜ੍ਹੋ: Deshabhagat University : ਨਰਸਿੰਗ ਵਿਦਿਆਰਥੀਆਂ ਨੇ 23 ਅਕਤੂਬਰ ਤੱਕ ਧਰਨਾ ਕੀਤਾ ਮੁਲਤਵੀ
ਇਸ ਕਰਕੇ ਹੁਣ ਬੀਡੀਪੀਓ ਨਾਭਾ ’ਤੇ ਸੈਕਸ਼ਨ 25 ਤਹਿਤ ਕਾਰਵਾਈ ਦੀ ਸਾਡੀ ਅਤੇ ਸਮੇਂ ਦੀ ਵੀ ਮੰਗ ਹੈ। ਜ਼ਿਲਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਸਿਮਰਨ, ਚਲੈਲਾ, ਹਰਦੀਪ ਕੌਰ ਹਿਆਣਾ ਨੇ ਕਿਹਾ ਕਿ ਅੱਜ ਐੱਸ ਡੀ ਐਮ ਦਫਤਰ ਪਹੁੰਚੇ ਲੋਕਾਂ ਦੀ ਸਾਰ ਨਾ ਲਈ ਗਈ ਤਾਂ ਅਸੀਂ ਲੋਕਾਂ ਦੀ ਕਚਿਹਰੀ ’ਚ ਆਏ ਹਾਂ ਕਿ ਕਿਸ ਤਰਾਂ ਅਫ਼ਸਰ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਹਨ ਅਤੇ ਪ੍ਰਸ਼ਾਸਨ ਦੇ ਕੰਮ ਕਰਨ ਦੇ ਰਵਈਏ ਵਿੱਚ ਆਮ ਲੋਕਾਂ ਨਾਲ ਧੱਕੇਸ਼ਾਹੀ ਤੋਂ ਇਲਾਵਾ ਕੁਝ ਨਹੀਂ ਹੁੰਦਾ। ਇਸ ਮੌਕੇ ਕਿ੍ਰਸ਼ਨ ਲੁਬਾਣਾ, ਜਗਦੇਵ ਭੋੜੇ, ਰਾਣੀ ਕਾਠਮੱਠੀ, ਰਾਜ ਕੌਰ ਥੂਹੀ ਸੰਦੀਪ ਕੌਰ ਖੇੜੀ ਗੌੜੀਆ ਅਤੇ ਆਈ. ਡੀ. ਪੀ ਦੇ ਸੁਬਾਈ ਆਗੂ ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ, ਗੁਰਮੀਤ ਸਿੰਘ ਥੂਹੀ, ਗੁਰਪ੍ਰੀਤ ਸਿੰਘ ਗੁਰਜਿੰਦਰ ਸਿੰਘ ਸਿੱਧੂ, ਗੁਰਤੇਜ ਸਿੰਘ ਸਮਾਣਾ ਆਦਿ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ।