ਡਿਪਟੀ ਕਮਿਸ਼ਨਰ ਫਾਜ਼ਿਲਕਾ ਹਿਮਾਸ਼ੂ ਅਗਰਵਾਲ ਨੇ ਮੌਕੇ ਦਾ ਜਾਇਜ਼ਾ ਲਿਆ
(ਸਤਪਾਲ ਥਿੰਦ) ਫਿਰੋਜ਼ਪੁਰ/ਗੁਰੂਹਰਸਹਾਏ। ਹਲਕਾ ਗੁਰੂ ਹਰਸਹਾਏ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਹੋਈ ਭਾਰੀ ਬਰਸਾਤ (Rain) ਦੇ ਚੱਲਦਿਆਂ ਹਲਕੇ ਦੇ ਖੇਤਾਂ ਵਿੱਚ ਪਾਣੀ ਪੂਰੀ ਤਰ੍ਹਾਂ ਭਰ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ। ਇਸ ਮੌਕੇ ਪਿੰਡ ਸੈਦੇ ਕੇ ਮੋਹਣ, ਠਠੇਰਾ, ਸ਼ੇਖੜਾ, ਮੋਰਾਵਾਲਾ ਜਮਾਲਗੜ੍ਹ ਤੇ ਮੋਰਾਂਵਾਲੀ ਦੇ ਵਿਚਕਾਰ ਕਰੀਬ ਇਕ ਹਜ਼ਾਰ ਏਕੜ ਝੋਨੇ ਦੀ ਖੜ੍ਹੀ ਫਸਲ ਨੇ ਦਰਿਆ ਦਾ ਰੂਪ ਧਾਰ ਲਿਆ ਹੈ। (Rain)
ਇਸ ਮੌਕੇ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨੇੜੇ-ਨੇੜੇ ਪਿੰਡਾਂ ਦਾ ਪਾਣੀ ਇਕੱਠਾ ਹੋ ਗਿਆ ਹੈ, ਜਿਸ ਕਾਰਨ ਇਹ ਦਰਿਆ ਦਾ ਰੂਪ ਧਾਰਨ ਕਰ ਚੁੱਕਿਆ ਹੈ, ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਫ਼ੌਜਾ ਸਿੰਘ ਸਰਾਰੀ ਕੈਬਨਿਟ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਇਸ ਪਾਣੀ ਨੂੰ ਕੱਢਣ ਦੇ ਲਈ ਮੋਘੇ ਮੋਘਿਆਂ ਦਾ ਜਲਦੀ ਇੰਤਜਾਮ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੇ ਖੇਤਾਂ ਵਿੱਚੋਂ ਪਾਣੀ ਸੁਕਾ ਸਕਣ। ਇਸ ਮੌਕੇ ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸਨਰ ਫਾਜ਼ਿਲਕਾ ਹਿਮਾਸ਼ੂ ਅਗਰਵਾਲ ਨੇ ਮੌਕੇ ਦੇ ਜਾਇਜਾ ਲਿਆ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਬੰਧਿਤ ਮਹਿਕਮੇ ਨੂੰ ਇਸ ਬਾਰੇ ਲਿਖ ਦਿੱਤਾ ਹੈ ਤੇ ਜਲਦੀ ਹੀ ਕਿਸਾਨਾਂ ਨੂੰ ਰਾਹਤ ਦਿਵਾਈ ਜਾਵੇਗੀ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਬਾਕੀ ਇਲਾਕੇ ਵੀ ਪਾਣੀ ਦੀ ਮਾਰ ਝੱਲ ਰਹੇ ਹਨ।
-ਕਿਸਾਨਾਂ ਨੇ ਫਿਰੋਜਪੁਰ-ਫਾਜ਼ਿਲਕਾ ਰੋਡ ਕੀਤਾ ਜਾਮ
ਬਾਰਡਰ ਪੱਟੀ ਦੇ ਪਿੰਡਾਂ ਹਾਜੀ ਬੇਟੂ, ਮੋਹਣ ਕੇ ਹਿਠਾੜ, ਮੰਡੀ ਪੰਜੇ ਕੇ ਉਤਾੜ ਨੋਨਾਰੀ ਖੋਖਰ, ਝੁੱਗੇ ਛਿਲਿਆ ਦੇ ਪਾਣੀ ਨੇ ਮੰਡੀ ਪੰਜੇ ਕੇ ਉਤਾੜ ਦਾ ਕਾਫੀ ਏਰੀਆ ਪਾਣੀ ਦੀ ਮਾਰ ਹੇਠਾਂ ਆ ਗਿਆ ਜਦ ਕਿ ਨਿਕਾਸੀ ਨਾ ਹੋਣ ਕਾਰਨ ਪ੍ਰਸ਼ਾਸਨ ਨੂੰ ਅਲਟੀਮੇਟ ਦੇਣ ਤੋ ਬਾਅਦ ਅੱਕੇ ਕਿਸਾਨਾਂ ਨੇ ਫਿਰੋਜ਼ਪੁਰ-ਫਾਜ਼ਿਲਕਾ ਰੋਡ ਨੂੰ ਸੈਦੇ ਕੇ ਮੋਹਣ ਪਿੰਡ ਕੋਲ ਜਾਮ ਕਰ ਦਿੱਤਾ, ਜਿਸ ਕਾਰਨ ਇਸ ਰੋਡ ’ਤੇ ਵੱਡਾ ਜਾਮ ਲੱਗ ਗਿਆ ਲੋਕ ਰਾਹੀਗਰ ਵੀ ਪ੍ਰੇਸ਼ਾਨ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ