UP Expressway News: ਗਾਜ਼ੀਆਬਾਦ (ਰਵਿੰਦਰ ਸਿੰਘ)। ਯੂਪੀ ’ਚ ਲੰਬੇ ਸਮੇਂ ਤੋਂ ਲਗਾਤਾਰ ਨਵੇਂ ਐਕਸਪ੍ਰੈਸਵੇਅ ਨੈੱਟਵਰਕ ਵਿਛਾਏ ਜਾ ਰਹੇ ਹਨ। ਹੁਣ ਤੱਕ ਸੂਬੇ ਨੂੰ ਬਹੁਤ ਸਾਰੇ ਐਕਸਪ੍ਰੈਸਵੇਅ ਦਾ ਤੋਹਫਾ ਦਿੱਤਾ ਜਾ ਚੁੱਕਾ ਹੈ, ਜਦੋਂ ਕਿ ਬਹੁਤ ਸਾਰੇ ਹੋਰ ਜਲਦੀ ਹੀ ਆਮ ਲੋਕਾਂ ਲਈ ਖੋਲ੍ਹੇ ਜਾ ਸਕਦੇ ਹਨ, ਜਲਦੀ ਹੀ ਇਸ ਸੂਚੀ ’ਚ ਇੱਕ ਹੋਰ ਐਕਸਪ੍ਰੈੱਸਵੇਅ ਸ਼ਾਮਲ ਹੋਣ ਜਾ ਰਿਹਾ ਹੈ।
ਇਹ ਖਬਰ ਵੀ ਪੜ੍ਹੋ : IND vs AUS: ਗੁਲਾਬੀ ਗੇਂਦ ’ਚ ਫਿਰ ਫਸਿਆ ਭਾਰਤ, ਐਡੀਲੇਡ ਮੈਦਾਨ ’ਤੇ ਮਿਲੀ ਸ਼ਰਮਨਾਕ ਹਾਰ
ਘੱਟ ਹੋਵੇਗੀ ਦਿੱਲੀ ਤੋਂ ਕਾਨਪੁਰ ਤੱਕ ਦੀ ਦੂਰੀ | UP Expressway News
ਤੁਹਾਨੂੰ ਦੱਸ ਦੇਈਏ ਕਿ ਇਸ ਨਵੇਂ ਐਕਸਪ੍ਰੈਸ ਵੇ ਦਾ ਨਾਂਅ ਗਾਜ਼ੀਆਬਾਦ ਕਾਨਪੁਰ ਐਕਸਪ੍ਰੈਸਵੇਅ ਹੋਵੇਗਾ। ਇਸ ਐਕਸਪ੍ਰੈੱਸ ਵੇਅ ਦੇ ਬਣਨ ਨਾਲ ਨਾ ਸਿਰਫ ਦਿੱਲੀ-ਗਾਜ਼ੀਆਬਾਦ ਤੋਂ ਕਾਨਪੁਰ ਦੀ ਦੂਰੀ ਘੱਟ ਜਾਵੇਗੀ, ਸਗੋਂ ਗਾਜ਼ੀਆਬਾਦ ਤੋਂ ਕਾਨਪੁਰ ਤੱਕ ਦਾ ਇਹ ਐਕਸਪ੍ਰੈੱਸ ਵੇਅ 9 ਜ਼ਿਲਿਆਂ ਨੂੰ ਜੋੜੇਗਾ, ਜਿਨ੍ਹਾਂ ’ਚ ਗਾਜ਼ੀਆਬਾਦ, ਹਾਪੁੜ, ਬੁਲੰਦਸ਼ਹਿਰ, ਅਲੀਗੜ੍ਹ, ਕਾਸਗੰਜ, ਫਾਰੂਖਾਬਾਦ, ਕਨੌਜ, ਉਨਾਓ ਸ਼ਾਮਲ ਹਨ ਤੇ ਕਾਨਪੁਰ ਜ਼ਿਲ੍ਹਾ ਸ਼ਾਮਲ ਹੈ।
ਗ੍ਰੀਨਫੀਲਡ ਐਕਸਪ੍ਰੈਸਵੇਅ ਕਨੈਕਟ
ਇਸ ਐਕਸਪ੍ਰੈਸ ਵੇਅ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਗ੍ਰੀਨਫੀਲਡ ਐਕਸਪ੍ਰੈਸਵੇਅ ਹੋਵੇਗਾ ਤੇ ਇੱਥੇ ਉਦਯੋਗਿਕ ਕੇਂਦਰ ਵੀ ਸਥਾਪਿਤ ਕੀਤੇ ਜਾਣਗੇ। ਹਾਸਲ ਹੋਏ ਵੇਰਵਿਆਂ ਮੁਤਾਬਕ ਗਾਜ਼ੀਆਬਾਦ ਕਾਨਪੁਰ ਐਕਸਪ੍ਰੈਸਵੇਅ ਸ਼ੁਰੂ ’ਚ 4 ਲੇਨ ਵਾਲਾ ਐਕਸਪ੍ਰੈਸਵੇਅ ਹੋਵੇਗਾ, ਜਿਸ ਨੂੰ ਬਾਅਦ ’ਚ 6 ਲੇਨ ਤੱਕ ਵਧਾਇਆ ਜਾ ਸਕਦਾ ਹੈ।
ਟਰੈਫਿਕ ਦੀ ਸਮੱਸਿਆ ਤੋਂ ਮਿਲੇਗਾ ਛੁੱਟਕਾਰਾ
ਇਸ ਐਕਸਪ੍ਰੈਸ ਵੇਅ ਦੇ ਬਣਨ ਨਾਲ ਜਿੱਥੇ ਨਵੀਂ ਦਿੱਲੀ ਤੇ ਇਸ ਦੇ ਆਸ-ਪਾਸ ਤੋਂ ਕਾਨਪੁਰ ਨੂੰ ਜਾਂਦੇ ਸਮੇਂ ਟਰੈਫਿਕ ਜਾਮ ਤੋਂ ਰਾਹਤ ਮਿਲੇਗੀ, ਉੱਥੇ ਹੀ ਸਮੇਂ ਦੀ ਵੀ ਬੱਚਤ ਹੋਵੇਗੀ। ਭਾਵ ਕਿ ਇਸ ਐਕਸਪ੍ਰੈਸਵੇਅ ਦੇ ਬਣਨ ਤੋਂ ਬਾਅਦ ਗਾਜ਼ੀਆਬਾਦ ਤੋਂ ਕਾਨਪੁਰ ਪਹੁੰਚਣ ’ਚ ਕਰੀਬ 5.30 ਘੰਟੇ ਦਾ ਸਮਾਂ ਲੱਗੇਗਾ, ਬਾਅਦ ’ਚ ਇਸ ਐਕਸਪ੍ਰੈਸਵੇਅ ਰਾਹੀਂ ਕਾਨਪੁਰ ਨੂੰ ਨੋਇਡਾ ਦੇ ਜੇਵਰ ਏਅਰਪੋਰਟ ਨਾਲ ਜੋੜਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਕਿੱਥੋਂ ਜੁੜੇਗਾ ਐਕਸਪ੍ਰੈਸਵੇਅ? | UP Expressway News
ਤੁਹਾਨੂੰ ਦੱਸ ਦੇਈਏ ਕਿ ਇਸ ਐਕਸਪ੍ਰੈੱਸਵੇਅ ਦਾ ਉੱਤਰੀ ਸਿਰਾ ਗਾਜ਼ੀਆਬਾਦ-ਹਾਪੁੜ ਹਾਈਵੇਅ ਨਾਲ ਜੁੜਿਆ ਹੋਵੇਗਾ, ਜਦਕਿ ਦੱਖਣੀ ਸਿਰਾ 62.7 ਕਿਲੋਮੀਟਰ ਲੰਬੇ ਕਾਨਪੁਰ-ਲਖਨਊ ਐਕਸਪ੍ਰੈੱਸਵੇਅ ਨਾਲ ਜੁੜਿਆ ਹੋਵੇਗਾ। ਇਸ ਨੂੰ ਮੇਰਠ ਐਕਸਪ੍ਰੈਸਵੇਅ ਨਾਲ ਵੀ ਜੋੜਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਸ ਨੂੰ ਹਾਪੁੜ ਤੋਂ ਕਾਨਪੁਰ ਤੱਕ ਬਣਾਇਆ ਜਾਣਾ ਸੀ ਪਰ ਇਸ ’ਚ ਬਦਲਾਅ ਕੀਤੇ ਗਏ ਸਨ। ਹਾਪੁੜ ਨੂੰ ਐਕਸਪ੍ਰੈਸਵੇਅ ਨਾਲ ਜੋੜਨ ਲਈ 60 ਕਿਲੋਮੀਟਰ ਲੰਬੀ ਕਨੈਕਟਰ ਸੜਕ ਦਾ ਨਿਰਮਾਣ ਕੀਤਾ ਜਾਵੇਗਾ, ਇਸ ਨਾਲ ਐਕਸਪ੍ਰੈੱਸ ਵੇਅ ਹਾਪੁੜ ਦੇ ਮੇਰਠ ਐਕਸਪ੍ਰੈਸਵੇਅ ਨਾਲ ਵੀ ਜੁੜ ਜਾਵੇਗਾ।
ਕਦੋਂ ਤੱਕ ਪੂਰਾ ਹੋਵੇਗਾ ਇਹ ਐਕਸਪ੍ਰੈਸਵੇਅ?
ਗਾਜ਼ੀਆਬਾਦ ਤੇ ਕਾਨਪੁਰ ਵਿਚਕਾਰ ਐਕਸਪ੍ਰੈਸਵੇਅ ਦੇ ਨਿਰਮਾਣ ਤੋਂ ਬਾਅਦ, ਦਿੱਲੀ-ਐਨਸੀਆਰ ਤੋਂ ਯੂਪੀ ਦੇ ਕਈ ਸ਼ਹਿਰਾਂ ਤੱਕ ਪਹੁੰਚ ਆਸਾਨ ਹੋ ਜਾਵੇਗੀ, ਜਦਕਿ ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਦੇ 2026 ਤੱਕ ਮੁਕੰਮਲ ਹੋਣ ਦੀ ਉਮੀਦ ਹੈ।