ਨਵੀਂ ਦਿੱਲੀ। ਆਪਣੀ ਕਮੇਡੀਅਨ ਵੀਡੀਓ ਨਾਲ ਚਰਚਾ ’ਚ ਰਹਿਣ ਵਾਲੇ ਸ਼ਿਆਮ ਰੰਗੀਲਾ (Shyam Rangeela) ਵਾਰਾਣਸੀ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਲੋਕ ਸਭਾ ਚੋਣਾਂ 2024 ਲੜਨਗੇ। ਰੰਗੀਲਾ ਮੋਦੀ ਦੀ ਆਵਾਜ਼ ਦੀ ਨਕਲ ਕਰਨ ਵਾਲੇ ਵਿਅਕਤੀ ਦੇ ਤੌਰ ’ਤੇ ਮਸ਼ਹੂਰ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸੰਸਦੀ ਖੇਤਰ ’ਚ ਲੋਕ ਸਭਾ ਚੋਣਾਂ 2024, ਸੱਤਵੇਂ ਗੇੜ ’ਚ ਹੋਣਗੀਆਂ ਜੋ ਕਿ 1 ਜੂਨ ਨੂੰ ਹੋਣੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। (Lok Sabha Election 2024)
ਇਸ ਪ੍ਰਸਿੱਧ ਕਮੇਡੀਅਨ ਰੰਗੀਲਾ ਨੇ ਬੁੱਧਵਾਰ, 1 ਮਈ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਸਭਾ 2024 ਲਈ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ਼ ਚੋਣ ਲੜਨ ਦਾ ਐਲਾਨ ਕੀਤਾ। 2014 ਅਤੇ 2019 ’ਚ ਦੋ ਵਾਰ ਇਸ ਸੀਟ ਤੋਂ ਜਿੱਤਣ ਵਾਲੇ ਮੋਦੀ ਦੇ 13 ਮਈ ਨੂੰ ਵਾਰਾਣਸੀ ਤੋਂ ਆਪਣਾ ਨਾਮਾਂਕਨ ਦਾਖਲ ਕਰ ਸਕਦੇ ਹਨ। (Shyam Rangeela)
ਕੌਣ ਹੈ ਸ਼ਿਆਮ ਰੰਗੀਲਾ? | Shyam Rangeela
ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ’ਚ ਜਨਮ ਲੈਣ ਵਾਲੇ ਤੇ ਉੱਥੇ ਹੀ ਪਲੇ ਹਨ, ਸ਼ਿਆਮ ਰੰਗੀਲਾ, ਜਿਨ੍ਹਾਂ ਨੇ ਏਨੀਮੇਸ਼ਨ ਦੀ ਪੜ੍ਹਾਈ ਕੀਤੀ ਹੈ। ਰੰਗੀਲਾ ਆਪਣੀ ਮਿਮਿਕਰੀ ਕੁਸ਼ਲਤਾ ਲਈ ਪ੍ਰਸਿੱਧ ਹਨ, ਖਾਸ ਕਰਕੇ ਰਾਜਨੀਤਿਕ ਹਸਤੀਆਂ ਦੀ ਮਿਮਿਕਰੀ ਲਈ। ਹੋਰ ਤਾਂ ਹੋਰ ਇਨ੍ਹਾਂ ਨੇ ਟੀਵੀ ’ਤੇ ਦ ਗੇ੍ਰਟ ਇੰਡੀਅਨ ਲਾਫਟਰ ਚੈਲੇਂਜ ’ਚ ਕਮੇਡੀਅਨ ਦੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ। 29 ਸਾਲਾ ਸ਼ਿਆਮ ਰੰਗੀਲਾ ਪਹਿਲੀ ਵਾਰ 2017 ’ਚ ਪ੍ਰਸਿੱਧ ਹੋਏ, ਜਦੋਂ ਪੀਐੱਮ ਮੋਦੀ ਦੀ ਉਨ੍ਹਾਂ ਦੀ ਮਮਿਕਰੀ ਸੋਸ਼ਲ ਮੀਡੀਆ ’ਤੇ ਵੱਡੇ ਪੰਧਰ ’ਤੇ ਚਰਚਾ ’ਚ ਆਈ। ਉਦੋਂ ਤੋਂ ਰੰਗੀਲਾ ਪੀਐੱਮ ਦੇ ਭਾਸ਼ਣਾਂ ਤੇ ਇੰਟਰਵਿਊ ਦੀ ਨਕਲ ਕਰਦੇ ਹੋਏ ਵੀਡੀਓ ਬਣਾ ਰਹੇ ਹਨ।
वाराणसी मैं आ रहा हूँ…#ShyamRangeelaForVaranasi pic.twitter.com/8BOFx4nnjn
— Shyam Rangeela (@ShyamRangeela) May 1, 2024
ਐਨਾ ਹੀ ਨਹੀਂ ਰੰਗੀਲਾ ਨੇ ਮੋਦੀ ਤੋਂ ਇਲਾਵਾ ਵੀ ਰਾਹੁਲ ਗਾਂਧੀ ਵਰਗੀਆਂ ਹੋਰ ਰਾਜਨੀਤਿਕ ਹਸਤੀਆਂ ਦੀ ਮਮਿਕਰੀ ਵੀਡੀਓ ਬਣਾਈ ਹੈ। ਪਿਛਲੇ ਕੁਝ ਸਮੇਂ ’ਚ ਦੇਖਣ ’ਚ ਆਇਆ ਹੈ ਕਿ ਰੰਗੀਲਾ ਪੀਐੱਮ ਮੋਦੀ ਅਤੇ ਉਨ੍ਹਾਂ ਦੀਆਂ ਨੀਤੀਆਂ ਦੇ ਅਲੋਚਕ ਰਹੇ ਹਨ, ਇਹ ਉਨ੍ਹਾਂ ਦੀਆਂ ਵੀਡੀਓ ਤੋਂ ਪਤਾ ਲੱਗਦਾ ਹੈ ਕਿਉੀਕਿ ਉਨ੍ਹਾਂ ਦੀ ਉਮੀਦਵਾਰੀ ਦੇ ਐਲਾਨ ਕਰਨ ਵਾਲੀ ਵੀਡੀਓ ’ਚ ਕੁਝ ਅਜਿਹੇ ਹਿੱਯੇ ਸਨ ਜਿੱਥੇ ਰੰਗੀਲਾ ਪੀਅੱੈਮ ਮੋਦੀ ਦੀ ਆਵਾਜ਼ ਦੀ ਨਕਲ ਕਰਦੇ ਹੋਏ ਸੁਣਾਈ ਦੇ ਰਹੇ ਹਨ।