Standalone 5G Technology: ਨਵੀਂ ਦਿੱਲੀ (ਏਜੰਸੀ)। ਦੁਨੀਆ ਦੀ ਮਸ਼ਹੂਰ ਮੋਬਾਈਲ ਨੈੱਟਵਰਕ ਏਨਾਲਿਟਿਕਸ ਕੰਪਨੀ ਓਪਨਸਿਗਨਲ ਨੇ ਆਪਣੀ ਇਕ ਰਿਪੋਰਟ ‘ਚ ਕਿਹਾ ਹੈ ਕਿ ਜੀਓ ਦੇ ਸਟੈਂਡਅਲੋਨ 5ਜੀ ਨੈੱਟਵਰਕ ਦੇ ਕਾਰਨ, ਜੀਓ ਏਅਰ ਫਾਈਬਰ ਆਪਣੇ ਗਾਹਕਾਂ ਨੂੰ ਸ਼ਾਨਦਾਰ ਸਪੀਡ ‘ਤੇ ਡਾਟਾ ਪ੍ਰਦਾਨ ਕਰਨ ‘ਚ ਸਮਰੱਥ ਹੈ। Jio Air Fiber
ਓਪਨ ਸਿਗਨਲ ਦਾ ਮੰਨਣਾ ਹੈ ਕਿ ਜੀਓ ਦੀ ਫਿਕਸਡ ਵਾਇਰਲੈੱਸ ਸੇਵਾ ਯਾਨੀ ਜੀਓ ਏਅਰ ਫਾਈਬਰ ਦੇ ਗਾਹਕ ਪ੍ਰਤੀ ਮਹੀਨਾ ਔਸਤਨ 400 ਜੀਬੀ ਡੇਟਾ ਦੀ ਖਪਤ ਕਰਦੇ ਹਨ। ਇਹ ਖਪਤ ਮੋਬਾਈਲ ਗਾਹਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਸ ਦੇ ਬਾਵਜੂਦ, ਜੀਓ ਏਅਰ ਫਾਈਬਰ ਦੀ ਸਪੀਡ ਅਤੇ ਕੁਆਲਿਟੀ ਸਕੋਰ 5ਜੀ ਮੋਬਾਈਲ ਨੈੱਟਵਰਕ ਵਾਂਗ ਹੀ ਬਣੀ ਰਹਿੰਦੀ ਹੈ। Jio Air Fiber
ਭਾਰਤ ਦੇ ਹਾਫੀਕਸਡ ਵਾਇਰਲੈਸ ਸਰਵਿਸ ਸਾਨੂੰ ਇਕੱਲਾ ਰਿਲਾਇੰਸ ਜਿਓ ਹੀ ਸਾਰੇ ਸਟੈਂਡਅਲੋਨ 5ਜੀ ਨੈਟਵਰਕ ਦੀ ਵਰਤੋਂ ਕਰ ਰਿਹਾ ਹੈ। ਓਪਨ ਸਿੰਗਨਲ ਅਨੁਸਾਰ ਸਟੈਂਡਅਲੋਨ 5ਜੀ ਦੇ ਨਾਲ ਨੈਟਵਰਕ ਸਲਾਈਸਿੰਗ ਟਕਨਾਲੋਜੀ ਵੀ ਜਿਓ ਫਾਈਬਰ ਨੂੰ ਡੇਟਾ ਖਪਤ ਪ੍ਰਬੰਧਨ ’ਚ ਮੱਦਦ ਕਰਦੀ ਹੈ। ਰਿਪੋਟਰ ’ਚ ਦੱਸਿਆ ਗਿਆ ਹੈ ਕਿ ਇਸ ਟਕਨਾਲੋਜੀ ਦੇ ਫਾਇਦੇ ਨੂੰ ਵੇਖਦਿਆਂ ਏਅਰਟੈਲ ਵੀ ਸਟੈਂਡਅਲੋਨ ੫ਜੀ ਨੈਟਵਰਕ ’ਤੇ ਪਿਕਸਡ ਵਾਇਰਲੈਸ ਸਰਵਿਸ ਲਿਆਉਣ ਦੀ ਤਿਆਰੀਆਂ ਕਰ ਰਿਹਾ ਹੈ।
ਇਹ ਵੀ ਪੜ੍ਹੋ: Sunam News: ਸੁਨਾਮ ‘ਚ ਵੱਡਾ ਹਾਦਸਾ, ਉਸਾਰੀ ਅਧੀਨ ਸੈਲਰ ਡਿੱਗਿਆ
ਜਿਨ੍ਹਾਂ ਇਲਾਕਿਆਂ ’ਚ ਬ੍ਰਾਂਡਬੈਂਡ ਕਵੇਰਜ਼ ਘੱਟ ਹੈ ਉਨ੍ਹਾਂ ਖਤਰਾਂ ਨੂੰ ਨੈਟਰਵਕ ਕਵਰੇਜ਼ ’ਚ ਲਿਆਉਣ ਲਈ ਰਿਲਾਇੰਸ ਜਿਓ ਨੇ ਪਿਛਲੇ ਸਾਲ ਹੀ ਜਿਓ ਏਅਰ ਫਾਈਬਰ ਲਾਂਚ ਕੀਤਾ ਸੀ। ਜਿਓ ਏਅਰ ਫਾਈਬਰ ਦੀ ਸਭ ਤੋਂ ਵੱਧ ਮੰਗ ਟੀਅਰ-2 ਸ਼ਹਿਰਾਂ ਤੋਂ ਆ ਰਹੀ ਹੈ। ਗਾਹਕਾਂ ਨੂੰ ਲੁਭਾਉਣ ਲਈ, ਜੀਓ ਨੇ 599 ਰੁਪਏ ਤੋਂ ਸ਼ੁਰੂ ਹੋਣ ਵਾਲੇ ਕਈ ਸਸਤੇ ਪਲਾਨ ਵੀ ਲਾਂਚ ਕੀਤੇ ਹਨ। Jio Air Fiber