ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਇੰਸਟਾਗ੍ਰਾਮ ’ਤੇ ਨਵੀਂ ਰੀਲ੍ਹ ਅਪਲੋਡ ਕੀਤੀ ਹੈ। ਰੀਲ ’ਚ ਦੀਦੀ ਨੇ ਰੂਹਾਨੀ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਹੈ। ਰੀਲ ਦੇਖਣ ਲਈ ਕਲਿੱਕ ਕਰੋ।
29 ਅਪਰੈਲ 1948 ਨੂੰ ਪੂਜਨੀਕ ਪਰਮ ਸੰਤ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਲਾਏ ਗਏ ਸੱਚਾ ਸੌਦਾ ਰੂਪੀ ਇਨਸਾਨੀਅਤ, ਰੂਹਾਨੀਅਤ ਦੇ ਇਸ ਬੂਟੇ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪਾਲਿਆ ਪੋਸਿਆ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਤਾਂ ਕਾਲ ਦੇ ਘਰ ‘ਚ ਸਿਆਪਾ ਤਾਂ ਪੈਣਾ ਹੀ ਸੀ ਮਰ ਰਹੀ ਇਨਸਾਨੀਅਤ ਨੂੰ ਮੁੜ ਜੀਵਤ ਕਰਨ ਦੀ ਪੂਜਨੀਕ ਗੁਰੂ ਜੀ ਦੀ ਮੁਹਿੰਮ ‘ਚ ਕਾਲ ਦੀਆਂ ਤਾਕਤਾਂ ਨੇ ਰੋੜੇ ਹੀ ਨਹੀਂ ਅਟਕਾਏ ਸਗੋਂ ਇਸ ਮੁਹਿੰਮ ਦੇ ਮਾਰਗ ‘ਚ ਝੂਠ ਦੇ ਪਹਾੜ ਖੜ੍ਹੇ ਕਰ ਦਿੱਤੇ ਪਰ ਕਾਲ ਦੀਆਂ ਤਾਕਤਾਂ ਗੁਰੂ ਜੀ ਨੂੰ ਤਾਂ ਕੀ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਵੀ ਥੋੜ੍ਹਾ ਜਿਹਾ ਵੀ ਡੁਲਾ ਨਹੀਂ ਸਕੀਆਂ।
ਗੁਰੂ ਜੀ ਦੇ ਹੁਕਮ ਅਨੁਸਾਰ ਉਨ੍ਹਾਂ ਦੇ ਕਰੋੜਾਂ ਸ਼ਰਧਾਲੂ ਅੱਜ ਵੀ ਆਪਣੇ ਸਤਿਗੁਰ ਦੇ ਦਿਖਾਏ ‘ਇਨਸਾਨੀਅਤ ਦੀ ਸੇਵਾ’ ਦੇ ਮਾਰਗ ‘ਤੇ ਦਿੜ੍ਹਤਾ ਨਾਲ ਚੱਲ ਰਹੇ ਹਨ ਇੱਥੇ ਪ੍ਰਕਾਸ਼ਿਤ ਇਹ ਕਾਰਜ ਤਾਂ ਸਿਰਫ ਕੁਦਰਤੀ ਆਫਤਾਂ ਦੌਰਾਨ ਪੂਜਨੀਕ ਗੁਰੂ ਜੀ ਦੇ ਯੋਗਦਾਨ ਦਾ ਛੋਟਾ ਜਿਹਾ ਵੇਰਵਾ ਹੈ ਇਸ ਤੋਂ ਇਲਾਵਾ ਵੇਸ਼ਵਾਵਾਂ ਨੂੰ ਬੇਟੀ ਬਣਾਂ ਕੇ ਉਨ੍ਹਾਂ ਦਾ ਵਿਆਹ ਕਰਵਾਉਣਾ, ਸਰੀਰਕ ਤੌਰ ‘ਤੇ ਅਪਾਹਜ ਨੌਜਵਾਨਾਂ ਨਾਲ ਆਤਮ ਨਿਰਭਰ ਲੜਕੀਆਂ ਦਾ ਵਿਆਹ ਕਰਵਾਉਣਾ, ਬੇਸਹਾਰਿਆਂ ਨੂੰ ਮਕਾਨ ਬਣਾ ਕੇ ਦੇਣਾ, ਜਿਉਂਦੇ ਜੀ ਗੁਰਦਾਦਾਨ, ਦੇਹਾਂਤ ਉਪਰੰਤ ਅੰਗ ਦਾਨ, ਸਰੀਰਦਾਨ ਆਦਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 156 ਬੇਮਿਸਾਲ ਕਾਰਜ ਵਾਕਈ ਅਦਭੁੱਤ, ਕਲਪਨਾ ਤੋ ਪਰ੍ਹੇ ਤੇ ਪ੍ਰੇਰਨਾ ਸਰੋਤ ਹਨ।
ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਵਸ ’ਤੇ (Foundation Day)
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਨੂੰ ਸਰਵਧਰਮ ਸੰਗਮ ਦਾ ਸਾਂਝਾ ਦਰਬਾਰ ਬਣਾਇਆ, ਜਿੱਥੇ ਹਰ ਧਰਮ, ਜਾਤ, ਮਜਹਬ, ਭਾਸ਼ਾ ਦੇ ਲੋਕ ਇੱਕ ਥਾਂ ’ਤੇ ਬੈਠ ਕੇ ਪਰਮ ਪਿਤਾ ਪਰਮ ਆਤਮਾ ਦੇ ਨਾਮ ਦੀ ਚਰਚਾ ਕਰਦੇ ਹਨ। ਡੇਰਾ ਸੱਚਾ ਸੌਦਾ ਵੱਖ-ਵੱਖ ਸੰਸਕ੍ਰਿਤੀਆਂ ਦਾ ਰੰਗੇ-ਬਿਰੰਗੀ ਫੁਲਵਾੜੀ ਹੈ, ਜੋ ਇਸ ਗੱਲ ਦਾ ਸੰਦੇਸ਼ ਦਿੰਦੀ ਹੈ ਕਿ ਸਾਰਾ ਖਲਕਤ ਨੂੰ ਇੱਕ ਹੀ ਪ੍ਰਮਾਤਮਾ ਨੇ ਬਣਾਇਆ ਹੈ।
ਧਰਮਾਂ ਦੇ ਰਸਤੇ ਵੱਖੋ-ਵੱਖਰੇ ਹਨ ਪਰ ਸਭ ਦੀ ਮੰਜ਼ਿਲ ਇੱਕੋ ਹੈ। ਕੋਈ ਵੀ ਵੱਡਾ ਜਾਂ ਛੋਟਾ ਜਾਂ ਪਰਾਇਆ ਨਹੀਂ ਹੈ। ਡੇਰਾ ਸੱਚਾ ਸੌਦਾ ਆਪਸੀ ਭਾਈਚਾਰੇ ਅਤੇ ਪ੍ਰੇਮ ਪਿਆਰ ਦਾ ਸੰਦੇਸ਼ ਦਿੰਦਾ ਹੈ। ਇੱਥੇ ਮਨੁੱਖਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ। ਰੱਬ ਦੇ ਰਾਹ ਵਿੱਚ ਨਫ਼ਰਤ, ਈਰਖਾ, ਦੂਵੈਸ਼ ਲਈ ਕੋਈ ਥਾਂ ਨਹੀਂ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸ਼ੁੱਭ ਨਾਮ ਵੀ ਡੇਰਾ ਸੱਚਾ ਸੌਦਾ ਦੇ ਸਰਵਧਰਮ ਸੰਗਮ ਦਾ ਪ੍ਰਤੀਕ ਹੈ।