ਪੰਜਾਬ ‘ਚ ਫੈਲ ਰਹੀ ਇਹ ਬੀਮਾਰੀ, ਵਰਤੋ ਸਾਵਧਾਨੀ, 2 ਬੱਚਿਆਂ ਦੀ ਰਿਪੋਰਟ ਆਈ ਪਾਜੀਟਿਵ

Jalandhar News
ਪੰਜਾਬ 'ਚ ਫੈਲ ਰਹੀ ਇਹ ਬੀਮਾਰੀ, ਵਰਤੋ ਸਾਵਧਾਨੀ, 2 ਬੱਚਿਆਂ ਦੀ ਰਿਪੋਰਟ ਆਈ ਪਾਜੀਟਿਵ

ਜਲੰਧਰ (ਸੱਚ ਕਹੂੰ ਨਿਊਜ਼)। ਸ਼ਨਿੱਚਰਵਾਰ ਨੂੰ 2 ਬੱਚਿਆਂ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲੇ ’ਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 76 ਹੋ ਗਈ ਹੈ, ਜਿਨ੍ਹਾਂ ’ਚੋਂ 53 ਮਰੀਜ਼ ਸ਼ਹਿਰੀ ਤੇ 23 ਪੇਂਡੂ ਖੇਤਰ ਦੇ ਵਸਨੀਕ ਹਨ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਦਿੱਤਿਆ ਪਾਲ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਡੇਂਗੂ ਦੇ 10 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਤੇ ਇਨ੍ਹਾਂ ’ਚੋਂ 4 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ’ਚ ਪਾਜ਼ੇਟਿਵ ਪਾਏ ਗਏ 13 ਤੇ 16 ਸਾਲ ਦੇ ਬੱਚੇ ਬਸਤੀ ਸ਼ੇਖ ਦੇ ਵਸਨੀਕ ਹਨ।

Read This : Helmet Challan: ਹੈਲਮੇਟ ਪਹਿਨਿਆ ਹੈ ਤਾਂ ਵੀ ਕੱਟੇਗਾ ਚਾਲਾਨ, ਜਾਣੋ ਨਵੇਂ ਟ੍ਰੈਫਿਕ ਨਿਯਮ…

ਜਦਕਿ ਦੋਵੇਂ ਮਰੀਜ਼ ਕਿਸੇ ਹੋਰ ਜ਼ਿਲ੍ਹੇ ਨਾਲ ਸਬੰਧਤ ਹਨ। ਡਾ. ਅਦਿੱਤਿਆ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਸ਼ਨਿੱਚਰਵਾਰ ਨੂੰ 2919 ਘਰਾਂ ਦਾ ਸਰਵੇਖਣ ਕੀਤਾ ਤੇ 4 ਥਾਵਾਂ ’ਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ। ਵਿਭਾਗ ਦੀਆਂ ਟੀਮਾਂ ਨੇ ਹੁਣ ਤੱਕ ਜ਼ਿਲ੍ਹੇ ’ਚ 3,59,150 ਘਰਾਂ ਦਾ ਸਰਵੇਖਣ ਕੀਤਾ ਹੈ ਤੇ ਇਸ ਦੌਰਾਨ ਉਨ੍ਹਾਂ ਨੂੰ 1,080 ਥਾਵਾਂ ’ਤੇ ਲਾਰਵਾ ਮਿਲਿਆ, ਜਿਸ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। Jalandhar News