ਪੰਜਾਬ ਦਾ ਬਲਾਕ ਪਟਿਆਲਾ ਰਿਹਾ ਮੋਹਰੀ | Welfare Work
- ਹੜ੍ਹਾਂ ਦੇ ਕਹਿਰ ਦੌਰਾਨ ਬਲਾਕ ਪਟਿਆਲਾ ਦੇ ਸੇਵਾਦਾਰ ਗੋਡੇ-ਗੋਡੇ ਪਾਣੀ ’ਚ ਹੜ੍ਹ ਪੀੜਤਾਂ ਤੱਕ ਪੁੱਜੇ | Welfare Work
- ਲੋੜਵੰਦ ਪਰਿਵਾਰਾਂ ਲਈ ਰਾਸ਼ਨ, ਲੜਕੀਆਂ ਦੇ ਵਿਆਹ’ਚ ਆਰਥਿਕ ਮੱਦਦ, ਹਜ਼ਾਰਾਂ ਪੌਦੇ ਲਾ ਕੇ ਵਾਤਾਵਾਰਨ ਦੀ ਸ਼ੁੱਧਤਾ ਲਈ ਕੀਤੇ ਕਾਰਜ | Welfare Work
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ ਸਾਲ 2023 ਅੰਦਰ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਡਾ ਯੋਗਦਾਨ ਦਿੱਤਾ ਗਿਆ ਭਾਵੇਂ ਜ਼ਿਲ੍ਹੇ ਅੰਦਰ ਕੁਦਰਤੀ ਆਫ਼ਤ ਹੜ੍ਹਾਂ ਦਾ ਕਹਿਰ ਹੋਵੇ, ਜਾਂ ਫ਼ਿਰ ਲੋੜਵੰਦ ਲੋਕਾਂ ਨੂੰ ਖੂਨਦਾਨ, ਰਾਸ਼ਨ ਦਾਨ ਤੇ ਗਰੀਬ ਲੜਕੀਆਂ ਦੇ ਵਿਆਹ ’ਚ ਸਹਿਯੋਗ ਦਾ ਜਿਕਰ ਹੋਵੇ, ਬਲਾਕ ਪਟਿਆਲਾ ਦੀ ਸਾਧ-ਸੰਗਤ ਆਏ ਸਾਲ ਹੀ ਮਾਨਵਤਾ ਭਲਾਈ ’ਚ ਤਨ, ਮਨ, ਧਨ ਨਾਲ ਕਾਰਜ ਕਰਦੀ ਹੈ। ਵਰ੍ਹਾ 2023 ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ ਤੇ ਇਸ ਵਰ੍ਹੇ ਦੌਰਾਨ ਬਲਾਕ ਪਟਿਆਲਾ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਫ਼ੀ ਕਾਰਜ ਕੀਤੇ ਹਨ। (Welfare Work)
ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋੋਂ ਸਾਲ 2023 ਵਿੱਚ 70 ਤੋਂ ਜਿਆਦਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਚੁੱਲ੍ਹਿਆਂ ਵਿੱਚ ਅੱਗ ਭਖਾਈ ਗਈ ਹੈ ਤੇ ਉਨ੍ਹਾਂ ਦੇ ਪੇਟ ਦੀ ਭੁੱਖ ਨੂੰ ਆਪਣੀ ਭੁੱਖ ਸਮਝਿਆ ਹੈ। ਇਸ ਦੇ ਨਾਲ ਹੀ ਸਾਧ-ਸੰਗਤ ਵੱਲੋਂ ਇਸ ਸਾਲ ਦੌਰਾਨ ਚਾਰ ਲੋੜਵੰਦ ਲੜਕੀਆਂ ਦੇ ਵਿਆਹ ਵਿੱਚ ਘਰੇਲੂ ਜ਼ਰੂਰਤ ਦਾ ਹਰ ਸਾਮਾਨ ਦੇ ਕੇ ਉਨ੍ਹਾਂ ਦੀ ਆਰਥਿਕ ਮੱਦਦ ਕੀਤੀ ਗਈ ਤੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਹੱਥ ਪੀਲੇ ਕਰਨ ਵਿੱਚ ਆਪਣਾ ਵੱਡਾ ਸਹਿਯੋਗ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਦੋ-ਤਿੰਨ ਮਰੀਜਾਂ ਦਾ ਲਗਾਤਾਰ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਦਵਾਈ-ਬੂਟੀ ਦਾ ਪ੍ਰਬੰਧ ਬਲਾਕ ਵੱਲੋਂ ਹੀ ਕੀਤਾ ਜਾ ਰਿਹੈ। (Welfare Work)
ਇਹ ਵੀ ਪੜ੍ਹੋ : ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 32 ਵਾਂ ਫਰੀ ਆਈ ਕੈਂਪ, ਅੱਜ ਤੋਂ ਕੈਂਪ ਦੀ ਓਪੀਡੀ ਸ਼ੁਰੂ
ਇਸੇ ਸਾਲ ਜੁਲਾਈ ਮਹੀਨੇ ਵਿੱਚ ਪਟਿਆਲਾ ਜ਼ਿਲ੍ਹੇ ਨੂੰ ਹੜ੍ਹਾਂ ਦੇ ਭਾਰੀ ਕਹਿਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਬਲਾਕ ਦੀ ਸਾਧ-ਸੰਗਤ ਹੜ੍ਹ ਪੀੜਤਾਂ ਲਈ ਇੱਕ ਫਰਿਸ਼ਤਾ ਬਣ ਕੇ ਸਾਹਮਣੇ ਆਈ ਸੀ। ਸਾਧ-ਸੰਗਤ ਵੱਲੋਂ ਹੜ੍ਹ ਪੀੜਤਾਂ ਲਈ ਜਿੱਥੇ ਕਾਫ਼ੀ ਦਿਨਾਂ ਤੱਕ ਲੰਗਰ-ਪਾਣੀ ਦਾ ਇੰਤਜਾਮ ਕੀਤਾ ਗਿਆ ਤੇ ਗੋਡੇ-ਗੋਡੇ ਪਾਣੀ ਵਿੱਚੋਂ ਲੰਘ ਹੜ੍ਹਾਂ ਵਾਲੇ ਇਲਾਕਿਆਂ ਅੰਦਰ ਫਸੇ ਹੋਏ ਲੋਕਾਂ ਤੱਕ ਲੰਗਰ-ਪਾਣੀ ਪਹੁੰਚਾਇਆ ਗਿਆ। ਇੱਥੇ ਹੀ ਬੱਸ ਨਹੀਂ, ਸਾਧ-ਸੰਗਤ ਵੱਲੋਂ ਟਰੈਕਟਰ-ਟਰਾਲੀਆਂ ਰਾਹੀਂ ਦਰਜ਼ਨਾਂ ਪਿੰਡਾਂ ’ਚ ਬੇਜ਼ੁਬਾਨ ਜੀਵਾਂ ਪਸ਼ੂਆਂ ਲਈ ਹਰਾ ਚਾਰਾ, ਤੂੜੀ ਆਦਿ ਵੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਪੁੱਜਦਾ ਕੀਤਾ ਗਿਆ। ਬਲਾਕ ਪਟਿਆਲਾ ਦੀ ਸਾਧ-ਸੰਗਤ ਅਜਿਹੇ ਥਾਵਾਂ ’ਤੇ ਪੁੱਜੀ, ਜਿੱਥੇ ਕਿ ਹੜ੍ਹ ਪੀੜਤਾਂ ਦੀ ਸਾਰ ਲੈਣ ਕੋਈ ਨਾ ਪੁੱਜਿਆ। (Welfare Work)
ਹੜ੍ਹਾਂ ਦੌਰਾਨ ਸਾਧ-ਸੰਗਤ ਵੱਲੋਂ ਕੀਤੇ ਗਏ ਇਨ੍ਹਾਂ ਸੇਵਾ ਕਾਰਜਾਂ ਦੀ ਪ੍ਰਸ਼ਾਸਨ ਸਮੇਤ ਬੁੱਧੀਜੀਵੀਆਂ ਵੱਲੋਂ ਭਰਵੀਂ ਪ੍ਰਸੰਸਾ ਕੀਤੀ ਗਈ। ਇਸ ਤੋਂ ਇਲਾਵਾ ਲੜਕੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਸਿਲਾਈ ਸੈਂਟਰ ਵੀ ਖੋਲ੍ਹੇ ਹਨ, ਜਿੱਥੇ ਕਿ ਲੜਕੀਆਂ ਨੂੰ ਸਿਲਾਈ-ਕਢਾਈ ਦੀ ਟਰੇਨਿੰਗ ਦਿੱਤੀ ਗਈ ਤੇ ਇਹ ਸੈਂਟਰ ਲਗਾਤਾਰ ਜਾਰੀ ਹਨ। ਵਾਤਾਵਰਣ ਦੀ ਸ਼ੁੱਧਤਾ ਲਈ ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ ਅੱਗੇ ਹੋ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ’ਚ 10 ਹਜ਼ਾਰ ਤੋਂ ਜਿਆਦਾ ਪੌਦੇ ਲਾਏ ਗਏ ਹਨ। ਇਹ ਪੌਦੇ ਸਾਂਝੀਆਂ ਥਾਵਾਂ ਸਮੇਤ ਆਪਣੇ ਘਰਾਂ, ਖੇਤਾਂ ਤੇ ਪਿੰਡਾਂ ਦੇ ਪਤਵੰਤੇ ਲੋਕਾਂ ਦੇ ਸਹਿਯੋਗ ਨਾਲ ਲਾਏ ਗਏ। ਸਾਧ-ਸੰਗਤ ਵੱਲੋਂ ਲਾਏ ਗਏ ਪੌਦਿਆਂ ਦੀ ਸਾਭ-ਸੰਭਾਲ ਵੀ ਕੀਤੀ ਜਾ ਰਹੀ ਹੈ। ਸਾਧ-ਸੰਗਤ ਵੱਲੋਂ ਕਾਫ਼ੀ ਸਾਲਾਂ ਤੋਂ ਲਾਏ ਪੌਦੇ ਵੱਡੇ ਦਰੱਖਤਾਂ ਵਿੱਚ ਵੀ ਤਬਦੀਲ ਹੋ ਚੁੱਕੇ ਹਨ। (Welfare Work)
ਇਸ ਸਾਲ 700 ਯੂਨਿਟ ਤੋਂ ਜ਼ਿਆਦਾ ਖੂਨਦਾਨ | Welfare Work
ਬਲਾਕ ਪਟਿਆਲਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਮੇਤ ਸਾਧ-ਸੰਗਤ ਵੱਲੋਂ ਲੋੜਵੰਦਾਂ ਲਈ ਖੂਨਦਾਨ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਸਾਲ ਦੌਰਾਨ ਵੀ 700 ਯੂਨਿਟ ਤੋਂ ਜਿਆਦਾ ਸੇਵਾਦਾਰਾਂ ਵੱਲੋਂ ਡੇਂਗੂ ਪੀੜਤਾਂ, ਗਰਭਵਤੀ ਔਰਤਾਂ ਸਮੇਤ ਐਮਰਜੈਂਸੀ ਕੇਸਾਂ ਵਿੱਚ ਖੂਨਦਾਨ ਦਿੱਤਾ ਗਿਆ। ਸੇਵਾਦਾਰਾਂ ਵੱਲੋਂ ਅੱਧੀ ਰਾਤ ਨੂੰ ਹਸਪਤਾਲਾਂ ਵਿੱਚ ਪੁੱਜ ਕੇ ਖੂਨਦਾਨ ਕਰਕੇ ਮਰੀਜ਼ਾਂ ਦੇ ਇਲਾਜ ਵਿੱਚ ਮੱਦਦ ਕੀਤੀ ਗਈ। ਸੇਵਾਦਾਰ ਸਾਗਰ ਇੰਸਾਂ ਨੇ ਦੱਸਿਆ ਕਿ ਪਟਿਆਲਾ ਤੋਂ ਇਲਾਵਾ ਬਾਹਰਲੇ ਜ਼ਿਲ੍ਹਿਆਂ ਦੇ ਮਰੀਜ਼, ਜੋ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਸਨ, ਉਨ੍ਹਾਂ ਲਈ ਵੀ ਸੇਵਾਦਾਰਾਂ ਵੱਲੋਂ ਖੂਨਦਾਨ ਦਿੱਤਾ ਗਿਆ। ਖੂਨਦਾਨੀਆਂ ਵਿੱਚ ਬਲਾਕ ਪਟਿਆਲਾ ਦੇ ਸੇਵਾਦਾਰ ਹਮੇਸ਼ਾ ਅੱਗੇ ਰਹਿੰਦੇ ਹਨ। (Welfare Work)
ਹਰ ਵਰ੍ਹੇ ਵੱਧ ਤੋਂ ਵੱਧ ਮਾਨਵਤਾ ਭਲਾਈ ਕਾਰਜ ਹੀ ਸੰਗਤ ਦਾ ਮੁੱਖ ਉਦੇਸ਼ : 85 ਮੈਂਬਰ | Welfare Work
ਇੱਧਰ ਬਲਾਕ ਪਟਿਆਲਾ ਦੇ 85 ਮੈਂਬਰ ਸੰਦੀਪ ਇੰਸਾਂ, ਹਰਮਿੰਦਰ ਨੋਨਾ, ਕਰਨਪਾਲ ਇੰਸਾਂ, ਬਲਦੇਵ ਇੰਸਾਂ, ਕੁਲਵੰਤ ਰਾਏ, ਧਰਮਪਾਲ ਇੰਸਾਂ, ਜਸਵੰਤ ਸਿੰਘ, ਭੈਣਾਂ ਸੋਨਾ ਕੌਰ, ਪ੍ਰੇਮ ਲਤਾ ਇੰਸਾਂ, ਆਸ਼ਾ ਰਾਣੀ ਅਤੇ ਪ੍ਰੇਮ ਲਤਾ (ਸਾਰੇ 85 ਮੈਂਬਰ) ਦਾ ਕਹਿਣਾ ਹੈ ਕਿ ਬਲਾਕ ਪਟਿਆਲਾ ਵੱਲੋਂ ਆਏ ਸਾਲ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾਨਵਤਾ ਭਲਾਈ ਕਾਰਜਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। (Welfare Work)
ਇਹ ਵੀ ਪੜ੍ਹੋ : Port Elizabeth ’ਚ ਦੂਜਾ ਟੀ-20 ਮੈਚ ਅੱਜ, ਮੀਂਹ ਦੀ ਸੰਭਾਵਨਾ ਅੱਜ ਵੀ 70 ਫੀਸਦੀ
ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਹਰ ਨਵੇਂ ਵਰ੍ਹੇ ਪਿਛਲੇ ਸਾਲ ਨਾਲੋਂ ਹੋਰ ਵੱਧ ਮਾਨਵਤਾ ਭਲਾਈ ਦੇ ਕਾਰਜ਼ਾਂ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਅਹਿਦ ਲੈਂਦੀ ਹੈ। ਉਨ੍ਹਾਂ ਕਿਹਾ ਕਿ ਬਲਾਕ ਪਟਿਆਲਾ ਦੇ 6 ਜੋਨਾਂ ਦੀਆਂ ਪ੍ਰੇਮੀ ਸੰਮਤੀਆਂ ਸਮੇਤ ਹਰੇਕ ਜਿੰਮੇਵਾਰ ਸੇਵਾਦਾਰ ਵੱਲੋਂ ਮਾਨਵਤਾ ਭਲਾਈ ਨੂੰ ਆਪਣੇ ਜੀਵਨ ਦਾ ਮੁੱਖ ਅੰਗ ਬਣਾਇਆ ਹੋਇਆ ਹੈ ਤੇ ਹਰ ਜੋਨ ਅੱਗੇ ਵਧ ਕੇ ਆਪਣੇ ਸੇਵਾ ਕਾਰਜਾਂ ਵਿੱਚ ਲੱਗਾ ਹੋਇਆ ਹੈ।