ਸਰਸਾ (ਸੱਚ ਕਹੂੰ ਨਿਊਜ਼)। Saint Dr MSG: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦੇ, ਸਵੇਰੇ-ਸ਼ਾਮ ਮਾਲਕ ਨੂੰ ਨਿਯਮ ਅਨੁਸਾਰ ਯਾਦ ਨਹੀਂ ਕਰਦੇ ਤਾਂ ਤੁਹਾਡੇ ਮਨ ਦੇ ਵਿਚਾਰ ਤੁਹਾਡੇ ‘ਤੇ ਹਮੇਸ਼ਾ ਹਾਵੀ ਰਹਿਣਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਜੋ ਬੁਰੇ ਵਿਚਾਰ ਆਉਂਦੇ ਹਨ ਉਹ ਸਾਰੇ ਮਨ ਦੀ ਦੇਣ ਹਨ ਤੇ ਜੋ ਚੰਗੇ ਵਿਚਾਰ ਆਉਂਦੇ ਹਨ। ਉਹ ਆਤਮਿਕ ਵਿਚਾਰ ਹਨ ਬੁਰੇ ਵਿਚਾਰਾਂ ਨਾਲ ਇਨਸਾਨ ਦੇ ਸਰੀਰ ‘ਤੇ ਹਰ ਤਰ੍ਹਾਂ ਦਾ ਅਸਰ ਹੁੰਦਾ ਹੈ। Saint Dr MSG
ਸਰੀਰਕ ਸ਼ਕਤੀ ਦਾ ਨਾਸ਼ ਹੁੰਦਾ ਹੈ। ਦਿਮਾਗ ਦੇ ਸੋਚਣ ਦੀ ਸ਼ਕਤੀ ਘਟ ਜਾਂਦੀ ਹੈ ਤੇ ਬੁਰੇ ਵਿਚਾਰਾਂ ਦਾ ਤਾਣਾ-ਬਾਣਾ ਬੁਣਦੇ ਰਹਿਣ ਨਾਲ ਇਨਸਾਨ ਦਾ ਆਤਮਬਲ ਘੱਟ ਹੁੰਦਾ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਿਮਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਸਵੇਰੇ ਤਿਆਰ ਹੁੰਦੇ ਹੋ, ਨਾਸ਼ਤਾ ਲੈਂਦੇ ਹੋ, ਪੜ੍ਹਨ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਖੇਤੀਬਾੜੀ ਆਦਿ ਤੁਸੀਂ ਆਪਣੇ ਕੰਮ-ਧੰਦੇ ‘ਤੇ ਜਾਂਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਹੱਥ-ਮੂੰਹ ਧੋ ਲਓ, ਤਾਂਕਿ ਨੀਂਦ ਉੱਡ ਜਾਵੇ ਜੇਕਰ ਤੁਹਾਨੂੰ ਇਹ ਮੁਸ਼ਕਲ ਲਗਦਾ ਹੈ ਤਾਂ ਚਲੋ, ਲੇਟੇ-ਲੇਟੇ ਹੀ ਸਿਮਰਨ ਕਰ ਲਓ ਕਿਉਂਕਿ ਇਹ ਸਿਮਰਨ ਬਿਲਕੁਲ ਹੀ ਨਾ ਕਰਨ ਤੋਂ ਲੱਖਾਂ ਗੁਣਾਂ ਬਿਹਤਰ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਲਗਾਤਾਰ ਦੋ ਮਹੀਨੇ ਸਵੇਰੇ ਸ਼ਾਮ 15-15 ਮਿੰਟ ਸਿਮਰਨ ਕਰਕੇ ਦੇਖ ਲਓ। Saint Dr MSG
Read This : Motivational Quotes: ਦ੍ਰਿੜ੍ਹ ਵਿਸ਼ਵਾਸ ਨੇ ਲੜਕੇ ਨੂੰ ਇਸ ਤਰ੍ਹਾਂ ਕੀਤਾ ਜਿੰਦਾ! ਭਾਵੁਕ ਕਰ ਦੇਵੇਗਾ ਇਹ ਵਾਕਿਆ…
ਜੇਕਰ 1-1 ਘੰਟਾ ਕਰੋ ਤਾਂ ਕਹਿਣਾ ਹੀ ਕੀ ਫਿਰ ਤਾਂ ਅਸੀਂ ਵੀ ਗਾਰੰਟੀ ਦੇ ਸਕਦੇ ਹਾਂ ਕਿ 100 ਫੀਸਦੀ ਤੁਹਾਨੂੰ ਅੰਦਰ ਮਾਲਕ ਦੇ ਨਜ਼ਾਰੇ ਮਿਲਣਗੇ ਹੀ ਮਿਲਣਗੇ ਜੇਕਰ ਦੋ ਮਹੀਨਿਆਂ ਦੇ ਘੰਟਿਆਂ ਨੂੰ ਜੋੜੀਏ ਤਾਂ ਸਿਰਫ਼ 5 ਦਿਨ ਰਾਤ ਬਣਦੇ ਹਨ ਤਾਂ ਕਿੰਨਾ ਸੌਖਾ ਹੈ ਕਿ ਤੁਸੀਂ ਆਪਣੇ ਅੰਦਰ ਦੇ ਆਤਮਬਲ ਨੂੰ ਕਿਵੇਂ ਜਗਾ ਸਕਦੇ ਹੋ ਤੇ ਦੁਨੀਆਂ ਦੇ ਹਰ ਖੇਤਰ ‘ਚ ਆਤਮਬਲ ਅਤੀ ਜ਼ਰੂਰੀ ਹੈ ਜਿਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਨਹੀਂ ਹੁੰਦਾ, ਉਹ ਜ਼ਰਾ ਜਿੰਨੀ ਗੱਲ ‘ਤੇ ਘਬਰਾ ਜਾਂਦੇ ਹਨ ਤੇ ਜੇਕਰ ਆਤਮਵਿਸ਼ਵਾਸ ਹੋਵੇ ਤਾਂ ਛਾਤੀ ਦਾ ਜ਼ਖ਼ਮ ਵੀ ਲੋਕ ਹੱਸਦੇ-ਹੱਸਦੇ ਸਹਿਣ ਕਰ ਲੈਂਦੇ ਹਨ ਆਤਮਵਿਸ਼ਵਾਸ ਦੇ ਵਧਣ ਨਾਲ ਤੁਹਾਨੂੰ ਹਰ ਚੰਗੇ-ਨੇਕ ਕੰਮ ‘ਚ ਤਰੱਕੀ ਮਿਲਦੀ ਜਾਵੇਗੀ।