ਸੋਚ ਆਪੋ-ਆਪਣੀ
ਕਿਸੇ ਪਿੰਡ ’ਚ ਦੋ ਸਾਧੂ ਰਹਿੰਦੇ ਸਨ ਉਹ ਸਾਰਾ ਦਿਨ ਮਾਲਕ ਦਾ ਨਾਂਅ ਜਪਦੇ ਸਨ ਇੱਕ ਦਿਨ ਪਿੰਡ ’ਚ ਹਨ੍ਹੇਰੀ ਆ ਗਈ ਅਤੇ ਬਹੁਤ ਜ਼ੋਰਾਂ ਦੀ ਬਰਸਾਤ ਹੋਣ ਲੱਗੀ ਦੋਵੇਂ ਸਾਧੂ ਪਿੰਡ ਦੀ ਹੱਦ ਨਾਲ ਲੱਗਦੀ ਇੱਕ ਝੁੱਗੀ ’ਚ ਰਹਿੰਦੇ ਸਨ ਸ਼ਾਮ ਨੂੰ ਜਦ ਦੋਵੇਂ ਵਾਪਸ ਪਹੁੰਚੇ ਤਾਂ ਦੇਖਿਆ ਕਿ ਹਨ੍ਹੇਰੀ-ਤੂਫ਼ਾਨ ਕਾਰਨ ਉਹਨਾਂ ਦੀ ਅੱਧੀ ਝੁੱਗੀ ਟੁੱਟ ਗਈ ਹੈ ਇਹ ਦੇਖ਼ ਕੇ ਪਹਿਲਾ ਸਾਧੂ ਗੁੱਸੇ ’ਚ ਆ ਗਿਆ ਅਤੇ ਬੁੜਬੁੜਾਉਣ ਲੱਗਾ, ‘‘ਭਗਵਾਨ ਤੂੰ ਮੇਰੇ ਨਾਲ ਹਮੇਸ਼ਾ ਹੀ ਗਲਤ ਕਰਦਾ ਹੈਂ ਮੈਂ ਸਾਰਾ ਦਿਨ ਤੇਰਾ ਨਾਂਅ ਲੈਂਦਾ ਹਾਂ, ਫਿਰ ਵੀ ਤੂੰ ਮੇਰੀ ਝੁੱਗੀ ਤੋੜ ਦਿੱਤੀ ਪਿੰਡ ’ਚ ਚੋਰ-ਲੁਟੇਰੇ, ਝੂਠੇ ਲੋਕਾਂ ਦੇ ਤਾਂ ਮਕਾਨਾਂ ਨੂੰ ਕੁਝ ਨਹੀਂ ਹੋਇਆ, ਵਿਚਾਰੇ ਸਾਡੇ ਸਾਧੂਆਂ ਦੀ ਝੁੱਗੀ ਹੀ ਤੂੰ ਤੋੜ ਦਿੱਤੀ, ਇਹ ਤੇਰਾ ਹੀ ਕੰਮ ਹੈ ਅਸੀਂ ਤੇਰਾ ਨਾਂਅ ਜਪਦੇ ਹਾਂ, ਪਰ ਤੂੰ ਸਾਡੇ ਨਾਲ ਪ੍ਰੇਮ ਨਹੀਂ ਕਰਦਾ’’
ਤਦੇ ਦੂਜਾ ਸਾਧੂ ਆਉਂਦਾ ਹੈ ਤੇ ਝੁੱਗੀ ਨੂੰ ਦੇਖ਼ ਕੇ ਖੁਸ਼ ਹੋ ਜਾਂਦਾ ਹੈ, ਨੱਚਣ ਲੱਗਦਾ ਹੈ ਅਤੇ ਕਹਿੰਦਾ ਹੈ, ‘‘ਭਗਵਾਨ ਅੱਜ ਵਿਸ਼ਵਾਸ ਹੋ ਗਿਆ ਕਿ ਤੂੰ ਸਾਨੂੰ ਕਿੰਨਾ ਪ੍ਰੇਮ ਕਰਦਾ ਹੈਂ ਇਹ ਸਾਡੀ ਅੱਧੀ ਝੁੱਗੀ ਤੂੰ ਹੀ ਬਚਾਈ ਹੋਵੇਗੀ, ਨਹੀਂ ਤਾਂ ਏਨੀ ਤੇਜ਼ ਹਨ੍ਹੇਰੀ-ਤੂਫ਼ਾਨ ’ਚ ਤਾਂ ਪੂਰੀ ਝੁੱਗੀ ਹੀ ਉੱਡ ਜਾਂਦੀ ਇਹ ਤੇਰੀ ਹੀ ਕਿਰਪਾ ਹੈ ਕਿ ਅਜੇ ਵੀ ਸਾਡੇ ਕੋਲ ਸਿਰ ਲੁਕਾਉਣ ਨੂੰ ਥਾਂ ਹੈ
ਨਿਸ਼ਚਿਤ ਹੀ ਇਹ ਮੇਰੀ ਭਗਤੀ ਦਾ ਫ਼ਲ ਹੈ, ਕੱਲ੍ਹ ਤੋਂ ਮੈਂ ਤੇਰਾ ਹੋਰ ਜ਼ਿਆਦਾ ਨਾਂਅ ਲਵਾਂਗਾ, ਮੇਰਾ ਤੇਰੇ ’ਤੇ ਵਿਸ਼ਵਾਸ ਹੁਣ ਹੋਰ ਵੀ ਵਧ ਗਿਆ ਹੈ ਜੈ ਹੋ ਭਗਵਾਨ!’’ ਮਿੱਤਰੋ, ਇੱਕ ਹੀ ਘਟਨਾ ਨੂੰ ਇੱਕੋ ਜਿਹੇ ਦੋ ਲੋਕਾਂ ਨੇ ਕਿੰਨੇ ਵੱਖ-ਵੱਖ ਢੰਗ ਨਾਲ ਦੇਖਿਆ ਸਾਡੀ ਸੋਚ ਸਾਡਾ ਭਵਿੱਖ ਤੈਅ ਕਰਦੀ ਹੈ, ਸਾਡੀ ਦੁਨੀਆ ਤਦੇ ਬਦਲੇਗੀ, ਜਦ ਸਾਡੀ ਸੋਚ ਬਦਲੇਗੀ ਜੇਕਰ ਸਾਡੀ ਸੋਚ ਪਹਿਲਾਂ ਵਾਲੇ ਸਾਧੂ ਵਾਂਗ ਹੋਵੇਗੀ, ਤਾਂ ਸਾਨੂੰ ਹਰ ਚੀਜ ’ਚ ਕਮੀ ਹੀ ਨਜ਼ਰ ਆਵੇਗੀ ਤੇ ਜੇਕਰ ਦੂਜੇ ਸਾਧੂ ਵਾਂਗ ਹੋਵੇਗੀ ਤਾਂ ਹਰ ਚੀਜ ’ਚ ਚੰਗਿਆਈ ਦਿਸੇਗੀ ਅਖ਼ੀਰ ਸਾਨੂੰ ਦੂਜੇ ਸਾਧੂ ਵਾਂਗ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ’ਚ ਵੀ ਆਪਣੀ ਸੋਚ ਸਕਾਰਾਤਮਕ ਬਣਾਈ ਰੱਖਣੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.