ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 7, 2026
More
    Home Breaking News Sunam News: ਚ...

    Sunam News: ਚੌਂਕੀਦਾਰ ਨੂੰ ਬੰਧਕ ਬਣਾ ਕੇ ਚੋਰਾਂ ਨੇ ਦੋ ਦੁਕਾਨਾਂ ‘ਤੇ ਕੀਤਾ ਹੱਥ ਸਾਫ਼

    Sunam News
    ਸੁਨਾਮ: ਦੁਕਾਨ 'ਚ ਕੀਤੀ ਗਈ ਚੋਰੀ ਅਤੇ ਜਾਣਕਾਰੀ ਦਿੰਦਾ ਹੋਇਆ ਦੁਕਾਨਦਾਰ।

    ਚੌਂਕੀਦਾਰ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਦਿੱਤਾ ਅੰਜਾਮ | Sunam News

    • ਚੋਰਾਂ ਵੱਲੋਂ ਸੀਸੀਟੀਵੀ ਕੈਮਰੇ ਅਤੇ ਨਗਦੀ ਕੀਤੀ ਚੋਰੀ

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਬੱਸ ਸਟੈਂਡ ਦੇ ਨੇੜੇ ਦੋ ਦੁਕਾਨਾਂ ’ਤੇ ਰਾਤ ਨੂੰ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਦੇ ਵਿੱਚ ਆ ਕੇ ਸਰੇਆਮ ਦੁਕਾਨ ਦੇ ਤਾਲੇ ਤੋੜ ਕੇ ਉੱਥੇ ਪਈ ਨਗਦੀ ਅਤੇ ਸੀਸੀਟੀਵੀ ਕੈਮਰੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਚੌਂਕੀਦਾਰ ਨੂੰ ਬਾਹਾਂ ਤੋਂ ਫੜ ਕੇ ਸਾਈਡ ’ਤੇ ਬਿਠਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਰੋਪੀਆਂ ਨੂੰ ਜਲਦ ਫੜਨ ਦੀ ਗੱਲ ਆਖ ਰਹੀ ਹੈ। Sunam News

    ਇਸ ਸਬੰਧੀ ਇੱਕ ਦੁਕਾਨਦਾਰ ਬਣਵਾਰੀ ਲਾਲ ਨੇ ਦੱਸਿਆ ਕਿ ‌ਉਹਨਾਂ ਦੀ 1.75 ਲੱਖ ਦੇ ਕਰੀਬ ਪੈਸਿਆਂ ਦੀ ਚੋਰੀ ਕਰਕੇ ਲੈ ਗਏ। ਸਾਹਮਣੇ ਦੁਕਾਨਦਾਰ ਅਭਿਨਵ ਅਰੋੜਾ ਨੇ ਦੱਸਿਆ ਕਿ ਤਾਲੇ ਤੋੜ ਕੇ ਚੋਰੀ ਕੀਮਤੀ ਸਮਾਨ ਦੇ ਨਾਲ ਸੀਸੀਟੀਵੀ ਕੈਮਰੇ ਵੀ ਨਾਲ ਲੈ ਗਏ ਹਨ। ਇਸ ਸਬੰਧੀ ਉੱਥੇ ਚੌਂਕੀਦਾਰ ਕਰਮਜੀਤ ਸਿੰਘ ਨੇ ਦੱਸਿਆ ਕੀ ਉਸ ਨੂੰ ਬੰਧਕ ਬਣਾ ਕੇ ਉਹਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

    ਇਹ ਵੀ ਪੜ੍ਹੋ: Stolen: ਚੋਰਾਂ ਨੇ ਇੱਕੋ ਰਾਤ ਪੰਜ ਦੁਕਾਨਾਂ ’ਚ ਕੀਤੀ ਚੋਰੀ, ਚੋਰ ਦੁਕਾਨਾਂ ਕਰ ਗਏ ਖਾਲੀ

    ਚੌਂਕੀਦਾਰ ਨੇ ਦੱਸਿਆ ਕਿ ਇਹ ਪੰਜ-ਛੇ ਦੇ ਕਰੀਬ ਆਏ ਸੀ ਅਤੇ ਉਹਨਾਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਥਾਣਾ ਮੁਖੀ ਪ੍ਰਤੀਕ ਜਿੰਦਲ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਜਲਦ ਤੋਂ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here