Stolen: ਚੋਰਾਂ ਨੇ ਇੱਕੋ ਰਾਤ ਪੰਜ ਦੁਕਾਨਾਂ ’ਚ ਕੀਤੀ ਚੋਰੀ, ਚੋਰ ਦੁਕਾਨਾਂ ਕਰ ਗਏ ਖਾਲੀ

Stolen: ਚੋਰਾਂ ਨੇ ਇੱਕੋ ਰਾਤ ਪੰਜ ਦੁਕਾਨਾਂ ’ਚ ਕੀਤੀ ਚੋਰੀ, ਚੋਰ ਦੁਕਾਨਾਂ ਕਰ ਗਏ ਖਾਲੀ

ਲੋਕਾਂ ਨੇ ਕੀਤੀ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ | Stolen  

ਲੌਂਗੋਵਾਲ, (ਹਰਪਾਲ)। Stolen : ਕਸਬੇ ਦੇ ਬੱਸ ਸਟੈਂਡ ਦੇ ਮੇਨ ਬਜ਼ਾਰ ਵਿੱਚ ਇੱਕੋ ਰਾਤ ਪੰਜ ਦੁਕਾਨਾਂ ਦੇ ਸਟਰ ਤੋੜ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਸਵੇਰੇ ਦੁਕਾਨਾਂ ਵਿਚੋਂ ਚੋਰੀ ਦਾ ਸਵੇਰੇ ਦੁਕਾਨਦਾਰਾਂ ਨੂੰ ਪਤਾ ਲੱਗਿਆ ਤਾਂ ਦੁਕਾਨਦਾਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਕਸਬਾ ਦੇ ਲੋਕਾਂ ਨੇ ਬਾਜ਼ਾਰ ਬੰਦ ਕਰਕੇ ਬੱਸ ਅੱਡੇ ਉੱਪਰ ਧਰਨਾ ਲਗਾ ਦਿੱਤਾ।

ਇਹ ਵੀ ਪੜ੍ਹੋ: ਛੁੱਟੀ ਦਾ ਐਲਾਨ, ਇਸ ਦਿਨ ਸੂਬੇ ’ਚ ਰਹੇਗੀ ਛੁੱਟੀ

ਬਜ਼ਾਰ ਅੰਦਰ ਪੰਜ ਦੁਕਾਨਾਂ ’ਤੇ ਚੋਰੀ ਹੋਣ ਕਾਰਨ ਮਹੌਲ ਤਣਾਅ ਪੂਰਵਕ ਹੋ ਗਿਆ ਅਤੇ ਧਰਨਾਕਾਰੀਆਂ ਨੇ ਧਰਨੇ ਵਿਚ ਆਏ ਥਾਣਾ ਮੁਖੀ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਧਰਨਾਕਾਰੀਆ ਨੇ ਕਿਹਾ ਕਿ ਬਜ਼ਾਰ ਵਿੱਚ ਐਨੀ ਵੱਡੀ ਘਟਨਾ ਹੋਣ ਦੇ ਬਾਵਜ਼ੂਦ ਪੁਲਿਸ ਪ੍ਰਸ਼ਾਸਨ ਸੂਤਾ ਪਿਆ ਹੈ। ਜਦੋਂਕਿ ਮੇਨ ਬੱਸ ਸਟੈਂਡ ਤੇ ਪ੍ਰਸ਼ਾਸਨ ਵੱਲੋਂ ਲਾਏ ਗਏ ਸੀਸੀਟੀਵੀ ਕੈਮਰੇ ਹੋਣ ਦੇ ਬਾਵਜ਼ੂਦ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ।

Stolen

ਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ 72 ਘੰਟਿਆਂ ਅੰਦਰ ਫੜ ਲਿਆ ਜਾਵੇਗਾ

ਇਸ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਗਲਤ ਅਨਸਰਾਂ ਨੂੰ ਨੱਥ ਪਾਉਣ ਵਿੱਚ ਨਾਕਾਮ ਰਿਹਾ ਹੈ। ਧਰਨਾਕਾਰੀਆ ਨੇ ਐਸਐਚਓ ਨੂੰ ਵੀ ਬਦਲਣ ਦੀ ਮੰਗ ਕੀਤੀ। ਇਸ ਘਟਨਾ ਸਬੰਧੀ ਬਣੀ ਕਮੇਟੀ ਦੀ ਪੁਲਿਸ ਪ੍ਰਸ਼ਾਸਨ ਨਾਲ ਇੱਕ ਅਹਿਮ ਮੀਟਿੰਗ ਤੋਂ ਬਾਅਦ ਡੀਐਸਪੀ ਸੁਨਾਮ ਨੇ ਭਰੋਸਾ ਦਿੱਤਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ 72 ਘੰਟਿਆਂ ਅੰਦਰ ਫੜ ਲਿਆ ਜਾਵੇਗਾ। ਇਸ ਧਰਨੇ ਨੂੰ ਬੀਕੇਯੂ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ, ਵਪਾਰ ਮੰਡਲ ਦੇ ਆਗੂ ਨੇ ਸੰਬੋਧਨ ਕੀਤਾ।