ਸਾਡੇ ਨਾਲ ਸ਼ਾਮਲ

Follow us

11.5 C
Chandigarh
Saturday, February 7, 2026
More
    Home ਸੂਬੇ ਪੰਜਾਬ ਇੱਕੋ ਰਾਤ ਚੋਰਾ...

    ਇੱਕੋ ਰਾਤ ਚੋਰਾਂ ਨੇ 9 ਦੁਕਾਨਾਂ ‘ਤੇ ਕੀਤਾ ਹੱਥ ਸਾਫ਼

    thieves One night cleaned 9 shops

    ਚੋਰਾਂ ਨੇ ਤੋੜੇ ਸੇਫ ਚੁੱਕਿਆ ਸਾਮਾਨ, ਪੁਲਿਸ ਕਰ ਰਹੀ ਐ ਜਾਂਚ

    ਸੁਨਾਮ, ਊਧਮ ਸਿੰਘ ਵਾਲਾ (ਕਰਮ ਥਿੰਦ/ਖੁਸ਼ਪ੍ਰੀਤ ਜੋਸ਼ਨ) ਸਥਾਨਕ ਨਵੀਂ ਅਨਾਜ ਮੰਡੀ ‘ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 12 ਦੇ ਕਰੀਬ ਆੜ੍ਹਤੀਆਂ ਦੀ ਦੁਕਾਨਾਂ ‘ਚੋਂ (thieves) ਚੋਰਾਂ ਨੇ ਤਾਲੇ ਤੋੜ ਕੇ ਚੋਰੀ ਕੀਤੀ ਇਸ ਮੌਕੇ ਆੜ੍ਹਤੀਆਂ ਦੇ ਦੱਸਣ ਦੇ ਮੁਤਾਬਿਕ ਇੱਕ ਪਾਸੇ ਵਾਲੀ ਲਾਇਨ ‘ਚ ਤਕਰੀਬਨ 9 ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਚੋਰੀ ਕੀਤੀ ਗਈ ਜਿਸ ਚ ਚੋਰਾਂ ਵੱਲੋਂ ਅੰਦਰ ਵੜ ਕੇ ਕਿਸੇ ਦੁਕਾਨ ਦਾ ਸੇਫ, ਅਲਮਾਰੀਆਂ ਖੋਲ੍ਹੀਆਂ ਗਈਆਂ ਅਤੇ ਜੋ ਵੀ ਮਿਲਿਆ ਉਸ ਨੂੰ ਚੋਰੀ ਕਰ ਲਿਆ ਗਿਆ ਜਦਕਿ ਇੱਕ ਦੁਕਾਨ ਤਾਂ ਉਨ੍ਹਾਂ ਵੱਲੋਂ ਚਿੱਪ ਵਾਲਾ ਕੈਮਰਾ ਤੱਕ ਵੀ ਚੋਰੀ ਕਰ ਲਿਆ

    ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਆੜ੍ਹਤੀ ਐਸੋਸੀਏਸਨ ਦੇ ਪ੍ਰਧਾਨ ਮਨੀਸ ਸੋਨੀ ਨੇ ਕਿਹਾ ਕਿ ਮੰਡੀ ਚ ਚੌਕੀਦਾਰਾਂ ਦਾ ਅਤੇ ਸੀਸੀਟੀਵੀ ਕੈਮਰੇ ਦਾ ਪ੍ਰਬੰਧ ਕੀਤਾ ਜਾਵੇਗਾ ਉਨ੍ਹਾਂ ਨੇ ਦੱਸਿਆ ਕਿ ਮੰਡੀ ਚ ਪਹਿਲਾਂ ਗੇਟ ਲਗਾਏ ਗਏ ਹਨ ਕਿਉਂਕਿ ਪਹਿਲਾਂ ਕਾਫੀ ਨੁਕਸਾਨ ਹੋ ਜਾਦਾ ਸੀ ਇਸ ਮਾਮਲੇ ਦੀ ਫੋਰੈਂਸਿਕ ਮੋਬਾਇਲ ਵੈਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ

    ਚੋਰਾਂ ਵੱਲੋਂ ਕੀਤੀ ਗਈ ਚੋਰੀ ਦੇ ਫਿੰਗਰ ਪ੍ਰਿੰਟ ਤੇ ਹੋਰ ਕਈ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਇਸ ਘਟਨਾ ਨੂੰ ਲੈ ਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਚੋਰ ਫੜੇ ਜਾ ਸਕਣ ਇਸ ਮੌਕੇ ਮੈਡਮ ਦਾਮਨ ਬਾਜਵਾ ਕਾਂਗਰਸ ਸਪੋਕਸ ਪਰਸਨ ਪੰਜਾਬ ਨੇ ਕਿਹਾ ਕਿ ਜੋ ਅੱਜ ਸਵੇਰੇ ਸੁਨਾਮ ਵਿੱਚ ਦੁਕਾਨਾਂ ਵਿੱਚ ਚੋਰੀ ਦਾ ਮਸਲਾ ਸਾਹਮਣੇ ਆਇਆ ਹੈ ਅਤੇ ਜੋ ਸੁਨਾਮ ਵਿੱਚ ਪਿਛਲੇ ਦਿਨਾਂ ਵਿੱਚ ਇਸ ਤਰ੍ਹਾਂ ਦੀ ਦਿੱਕਤ ਸੁਨਾਮ ਵਾਸੀਆਂ ਨੂੰ ਆ ਰਹੀ ਹੈ, ਇਹ ਇੱਕ ਬਹੁਤ ਹੀ ਗੰਭੀਰ ਮਸਲਾ ਹੈ ਉਨ੍ਹਾਂ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ 48 ਘੰਟਿਆਂ ਵਿੱਚ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ

    • ਸਥਾਨਕ ਨਵੀਂ ਅਨਾਜ ਮੰਡੀ ‘ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ
    • ਆੜ੍ਹਤੀਆਂ ਦੀ ਦੁਕਾਨਾਂ ‘ਚੋਂ ਚੋਰਾਂ ਨੇ ਤਾਲੇ ਤੋੜ ਕੇ ਕੀਤੀ ਚੋਰੀ
    • 9 ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਚੋਰੀ ਕੀਤੀ ਗਈ
    • ਇੱਕ ਦੁਕਾਨ ਤਾਂ ਉਨ੍ਹਾਂ ਵੱਲੋਂ ਚਿੱਪ ਵਾਲਾ ਕੈਮਰਾ ਤੱਕ ਵੀ ਚੋਰੀ ਕਰ ਲਿਆ
    • ਮੰਡੀ ਚ ਚੌਕੀਦਾਰਾਂ ਦਾ ਅਤੇ ਸੀਸੀਟੀਵੀ ਕੈਮਰੇ ਦਾ ਪ੍ਰਬੰਧ ਕੀਤਾ ਜਾਵੇਗਾ
    • ਚੋਰਾਂ ਵੱਲੋਂ ਕੀਤੀ ਗਈ ਚੋਰੀ ਦੇ ਫਿੰਗਰ ਪ੍ਰਿੰਟ ਤੇ ਹੋਰ ਜਾਂਚ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here