ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, January 17, 2026
More
    Home Breaking News ਦਿਨ-ਦਿਹਾੜੇ ਸੋ...

    ਦਿਨ-ਦਿਹਾੜੇ ਸੋਨੇ ਤੇ ਨਗਦੀ ’ਤੇ ਚੋਰਾਂ ਨੇ ਕੀਤਾ ਹੱਥ ਸਾਫ 

    Case Of Theft
    ਝੁਨੀਰ: ਚੋਰੀ ਦੌਰਾਨ ਚੋਰਾਂ ਵੱਲੋਂ ਖਿਲਾਰਿਆ ਗਿਆ ਸਮਾਨ। ਤਸਵੀਰ: ਸੱਚ ਕਹੂੰ ਨਿਊਜ਼

    (ਗੁਰਜੀਤ ਸ਼ੀਂਹ) ਝੁਨੀਰ। ਪਿੰਡ ਜੌੜਕੀਆਂ ਵਿੱਚ ਨੰਗਲੇ ਵਾਲੀ ਸੜਕ ਸਥਿਤ ਇੱਕ ਮਕਾਨ ਵਿੱਚ ਦਿਨ-ਦਿਹਾੜੇ ਅਣਪਛਾਤੇ ਚੋਰਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਅਮਨਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਤਲਵੰਡੀ ਸਾਬੋ ਘਰੇਲੂ ਕੰਮ ਲਈ ਗਿਆ ਹੋਇਆ ਸੀ ਤੇ (Case Of Theft) ਉਸ ਦੀ ਪਤਨੀ ਅਰਸ਼ਦੀਪ ਕੌਰ ਪ੍ਰਾਈਵੇਟ ਅਕੈਡਮੀ ਵਿੱਚ ਪੜ੍ਹਾਉਣ ਗਈ ਹੋਈ ਸੀ ਤਾਂ ਅਣਪਛਾਤੇ ਚੋਰਾਂ ਨੇ ਮੌਕਾ ਤਾੜ ਕੇ ਘਰ ਵਿੱਚ ਦਾਖਲ ਹੋ ਕੇ ਅਲਮਾਰੀ ’ਚ ਪਏ 8.5 ਹਜ਼ਾਰ ਰੁਪਏ ਨਗਦੀ, ਪੌਣੇ ਦੋ ਤੋਲੇ ਸੋਨਾ ਤੇ ਚਾਂਦੀ ਦੀਆਂ ਝਾਜਰਾਂ ਸਮੇਤ ਇੱਕ 32 ਇੰਚੀ ਐਲ.ਈ.ਡੀ. ਚੋਰੀ ਕਰਕੇ ਲੈ ਗਏ ਹਨ ਜਿਸ ਸਬੰਧੀ ਉਹਨਾਂ ਜੌੜਕੀਆਂ ਪੁਲਿਸ ਥਾਣੇ ਵਿੱਚ ਸੂਚਨਾ ਦਿੱਤੀ ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਘਰ ਦਾ ਜਾਇਜ਼ਾ ਲਿਆ।

    ਇਹ ਵੀ ਪੜ੍ਹੋ : ਨਹਿਰ ‘ਚ ਡੁੱਬਣ ਕਾਰਨ ਨੌਜਵਾਨ ਦੀ ਮੌਤ

    ਉਹਨਾਂ ਪੁਲਿਸ ਤੋਂ ਅਣਪਛਾਤੇ ਚੋਰਾਂ ਨੂੰ ਲੱਭਣ ਦੀ ਮੰਗ ਕੀਤੀ ਹੈ। ਪਿੰਡ ਜੌੜਕੀਆਂ ਦੇ ਸਹਿਕਾਰੀ ਸਭਾ ਪ੍ਰਧਾਨ ਅਮਿ੍ਰਤਪਾਲ ਸਿੰਘ ਅੰਬੀ ਨੇ ਕਿਹਾ ਕਿ ਅਮਨਦੀਪ ਸਿੰਘ ਬੜੀ ਮੁਸ਼ਕਲ ਨਾਲ ਘਰ ਚਲਾਉਂਦਾ ਹੈ ਅਤੇ ਉਹਨਾਂ ਅਣਪਛਾਤੇ ਚੋਰਾਂ ਨੂੰ ਲੱਭਣ ਦੀ ਮੰਗ ਕੀਤੀ ਹੈ ਤਾਂ ਜੋ ਪੀੜਿਤ ਵਿਅਕਤੀ ਦਾ ਆਰਥਿਕ ਘਾਟਾ ਪੂਰਾ ਹੋ ਸਕੇ।

    LEAVE A REPLY

    Please enter your comment!
    Please enter your name here