ਗਲਾਡਾ ਕਲਰਕ ਦੀ ਪਤਨੀ ਤੇ ਦੋ ਪ੍ਰਾਪਰਟੀ ਡੀਲਰਾਂ ਨੂੰ ਕੀਤਾ ਗ੍ਰਿਫ਼ਤਾਰ | Fake Documents
ਲੁਧਿਆਣਾ (ਜਸਵੀਰ ਸਿੰਘ ਗਹਿਲ)। ਗ੍ਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ (ਗਲਾਡਾ) ’ਚ ਦਫ਼ਤਰੀ ਬਾਬੂਆਂ ਤੇ ਪ੍ਰਾਪਰਟੀ ਡੀਲਰਾਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਵੇਚਣ ਦਾ ਮਾਮਲਾ ਆਇਆ ਹੈ। ਜਿਸ ਦੇ ਤਹਿਤ ਮੁੱਢਲੀ ਤਫ਼ਤੀਸ਼ ਦੌਰਾਨ ਗਲਾਡਾ ਦੇ ਇੱਕ ਕਲਰਕ ਦੀ ਪਤਨੀ ਅਤੇ ਦੋ ਪ੍ਰਾਪਰਟੀ ਡੀਲਰ ਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਕੁੱਲ 13 ਖਿਲਾਫ਼ ਮਾਮਲਾ ਦਰਜ ਕੀਤਾ ਗਿਆ। (Fake Documents)
ਦੀਪਕ ਕਥੂਰੀਆ ਦੀ ਸ਼ਿਕਾਇਤ ’ਤੇ ਕੀਤੀ ਪੜਤਾਲ ਦੌਰਾਨ ਪੁਲਿਸ ਨੇ 14 ’ਤੇ ਮਾਮਲਾ ਦਰਜ ਕੀਤਾ ਹੈ। ਦੀਪਕ ਕਥੂਰੀਆ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਵੇਚੀ ਗਈ ਪ੍ਰਾਪਰਟੀ ਦੀ ਰਜਿਸਟਰੀ ਜ਼ਾਅਲੀ ਸੀ, ਜਿਸ ਦੇ ਉਸ ਪਾਸੋਂ ਸਾਢੇ ਪੰਜ ਕਰੋੜ ਲੈ ਲਏ ਗਏ। ਉਧਰ ਖੁਲਾਸਾ ਹੁੰਦਿਆਂ ਹੀ ਗਲਾਡਾ ਅਧਿਕਾਰੀਆਂ ਨੇ ਫਾਈਲਾਂ ਦੇ ਦਫ਼ਤਰ ’ਚੋਂ ਬਾਹਰ ਜਾਣ ਵਾਲੇ ਰਸਤਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਾਨਿਸ਼ ਵੀਰ ਸਿੰਘ ਨੇ ਦੱਸਿਆ ਕਿ ਦੀਪਕ ਸ਼ਿਕਾਇਤ ਦੇ ਅਧਾਰ ’ਤੇ ਮਾਮਲੇ ’ਚ ਇੱਕ ਔਰਤ ਸਣੇ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਕਲਰਕ ਅਮਿਤ ਕੁਮਾਰ ਫਰਾਰ ਹੈ ਤੇ ਪੁਲਿਸ ਨੇ ਮੀਨਾਕਸ਼ੀ ਦੇ ਕਬਜ਼ੇ ’ਚ 5 ਲੱਖ ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ। (Fake Documents)
ਦਫਤਰ ਦੇ ਕੁਝ ਅਧਿਕਾਰੀ ਗਾਇਬ ਕਰਕੇ ਅੱਗੇ ਮੁਲਜ਼ਮਾਂ ਨੂੰ ਮੁਹੱਈਆ ਕਰਵਾਉਂਦੇ ਸਨ ਫਾਈਲਾਂ | Fake Documents
ਜਾਣਕਾਰੀ ਮੁਤਾਬਕ ਮਨਦੀਪ ਸਿੰਘ ਪ੍ਰਾਪਰਟੀ ਦੇ ਜ਼ਾਅਲੀ ਕਾਗਜ਼ ਤਿਆਰ ਕਰਕੇ ਗਲਾਡਾ ਦੇ ਸੀਨੀਅਰ ਅਧਿਕਾਰੀਆਂ ਦੇ ਫ਼ਰਜ਼ੀ ਦਸਤਖਤ ਕਰਦਾ ਸੀ ਅਤੇ ਪ੍ਰਾਪਰਟੀ ਨੂੰ ਵੇਚ ਦਿੰਦਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗਲਾਡਾ ਦਫ਼ਤਰ ’ਚੋਂ ਅੱੈਨਆਰਆਈ ਤੇ ਮ੍ਰਿਤਕਾਂ ਦੀਆਂ ਜਾਇਦਾਦਾਂ ਦੀਆਂ ਫਾਈਲਾਂ ਦਫਤਰ ਦੇ ਹੀ ਕੁਝ ਅਧਿਕਾਰੀ ਗਾਇਬ ਕਰਕੇ ਅੱਗੇ ਮੁਲਜ਼ਮਾਂ ਨੂੰ ਮੁਹੱਈਆ ਕਰਵਾਉਂਦੇ ਸਨ। ਦੀਪਕ ਕਥੂਰੀਆ ਮੁਤਾਬਕ ਪ੍ਰਾਪਰਟੀ ਡੀਲਰ ਤਰੁਣ ਤਨੇਜਾ, ਹਰਵਿੰਦਰ ਸਿੰਘ ਸਚਦੇਵਾ, ਪਰਮਿੰਦਰ ਸਿੰਘ ਸਚਦੇਵਾ ਵੱਲੋਂ ਦੁੱਗਰੀ ਮਾਰਕੀਟ ’ਚ ਇੱਕ ਪਲਾਟ ਦਿਖਾਇਆ ਗਿਆ ਸੀ।
ਜਿਸ ਦੇ ਉਸ ਨੇ ਦਸਤਾਵੇਜ ਮੰਗੇ ਤਾਂ ਦਸਤਾਵੇਜ ਮਨਦੀਪ ਸਿੰਘ ਉਰਫ਼ ਬਾਵਾ ਦੇ ਕੋਲ ਹੋਣ ਦੀ ਗੱਲ ਆਖੀ ਗਈ ਤਾਂ ਮਨਦੀਪ ਸਿੰਘ ਨੇ ਉਸਨੂੰ ਆਪਣੇ ਨਾਂਅ ਦੀ ਐੱਨਓਸੀ ਦਿਖਾਇਆ। ਕਥੂਰੀਆ ਨੇ ਦੱਸਿਆ ਕਿ ਉਕਤ ਥਾਂ ਦਾ ਮਨਦੀਪ ਸਿੰਘ ਨਾਲ ਉਸਦਾ 5 ਕਰੋੜ 50 ਲੱਖ ਰੁਪਏ ’ਚ ਸੌਦਾ ਤੈਅ ਹੋਇਆ, ਜਿਸ ਦਾ ਉਸਨੇ ਇੱਕ ਕਰੋੜ 25 ਲੱਖ ਰੁਪਏ ਬਿਆਨਾ ਦੇ ਦਿੱਤਾ। ਬਾਅਦ ਸਾਰੇ ਗਲਾਡਾ ਦੇ ਕੰਪਿਊਟਰ ਅਪ੍ਰੇਟਰ ਅਮਿਤ ਕੁਮਾਰ ਕੋਲ ਗਏ, ਜਿੱਥੇ ਮੌਜ਼ੂਦਾ ਕਾਗਜ਼ਾਂ ਨੂੰ ਉਸਦੇ ਨਾਂਅ ਟਰਾਂਸਫ਼ਰ ਕਰਨ ਲਈ ਅਪਲਾਈ ਕਰ ਦਿੱਤਾ ਗਿਆ।
Also Read : ਸਾਵਧਾਨ! ਪੰਜਾਬ ਵਿੱਚ ਆ ਰਿਹੈ ਨਵਾਂ ਕਾਨੂੰਨ, ਇਹ ਲੋਕ ਕਰਨ ਧਿਆਨ ਨਾਲ ਕੰਮ
ਜਿਸ ਤੋਂ ਬਾਅਦ ਉਸਨੇ ਮਨਦੀਪ ਸਿੰਘ ਨੂੰ ਸਾਢੇ ਪੰਜ ਕਰੋੜ ਰੁਪਏ ਦੇ ਦਿੱਤੇ ਪਰ 2023 ਵਿੱਚ ਉਸਨੂੰ ਪਤਾ ਚੱਲਿਆ ਕਿ ਜੋ ਪ੍ਰਾਪਰਟੀ ਦੇ ਕਾਗਜ਼ ਉਸਨੇ ਆਪਣੇ ਨਾਂਅ ’ਤੇ ਕਰਨ ਲਈ ਅਪਲਾਈ ਕੀਤਾ ਸੀ ਉਹ ਮਨਦੀਪ ਸਿੰਘ ਦੇ ਨਾਂਅ ’ਤੇ ਹੈ ਹੀ ਨਹੀਂ ਸਨ ਤੇ ਸਾਰੇ ਦਸਤਾਵੇਜ ਜ਼ਾਅਲੀ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ 8 ਜਨਵਰੀ 2024 ਨੂੰ ਥਾਣਾ ਮਾਡਲ ਟਾਊਨ ’ਚ ਸ਼ਿਕਾਇਤ ਕਰਦਿਆਂ ਕੁੱਲ 13 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ।
‘ਜਾਂਚ ਕੀਤੀ ਜਾ ਰਹੀ ਹੈ’
ਗਲਾਡਾ ਅਸਟੇਟ ਅਫ਼ਸਰ ਅੰਕੁਰ ਮਹਿੰਦਰ ਨੇ ਦੱਸਿਆ ਕਿ ਉਕਤ ਮਾਮਲੇ ’ਚ ਫਾਈਲਾਂ ਦਫ਼ਤਰ ਤੋਂ ਕਿਵੇਂ ਬਾਹਰ ਗਈਆਂ, ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਇੱਕ ਕਮੇਟੀ ਬਣਾਈ ਜਾ ਰਹੀ ਹੈ ਅਤੇ ਦਫ਼ਤਰ ’ਚੋਂ ਫਾਈਲਾਂ ਜਿਸ ਨੇ ਵੀ ਬਾਹਰ ਕੀਤੀਆਂ, ਉਸ ਖਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
‘ਮਾਮਲਾ ਦਰਜ, ਤਿੰਨ ਗ੍ਰਿਫ਼ਤਾਰ’
ਥਾਣਾ ਮੁਖੀ ਦਾਨਿਸ਼ ਵੀਰ ਸਿੰਘ ਨੇ ਦੱਸਿਆ ਕਿ ਦੀਪਕ ਕਥੂਰੀਆ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਅਮਿਤ ਕੁਮਾਰ, ਮਨਦੀਪ ਸਿੰਘ, ਪਰਮਿੰਦਰ ਸਿੰਘ ਸਚਦੇਵਾ, ਹਰਵਿੰਦਰ ਸਿੰਘ ਸਚਦੇਵਾ, ਲਾਡੀ, ਦੀਪਕ ਆਹੂਜਾ, ਮੁਨੀਸ਼ ਪੁਰੀ, ਵਿਜੈ, ਹਰਜਿੰਦਰ ਕੰਗ, ਨਰੇਸ਼ ਕੁਮਾਰ ਸ਼ਰਮਾ, ਉਪਜੀਤ ਸਿੰਘ ਤੇ ਤਰੁਣ ਤਨੇਜਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਡੀਲਰ ਉਪਜੀਤ ਉਰਫ਼ ਮਨੂ ਅਤੇ ਮਨਦੀਪ ਸਿੰਘ ਉਰਫ਼ ਬਾਵਾ ਤੋਂ ਇਲਾਵਾ ਗਲਾਡਾ ਦੇ ਕਲਰਕ ਅਮਿਤ ਕੁਮਾਰ ਦੀ ਪਤਨੀ ਮੀਨਾਕਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।