Holidays Punjab: ਫਿਰੋਜ਼ਪੁਰ (ਜਗਦੀਪ ਸਿੰਘ)। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਮੈਡਮ ਦੀਪਸ਼ੀਖਾ ਸ਼ਰਮਾ ਨੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮੁਨੀਲਾ ਅਰੋੜਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸੁਨੀਤਾ ਰਾਣੀ ਨਾਲ ਵਿਸ਼ੇਸ਼ ਮੀਟਿੰਗ ਕੀਤੀ। Punjab Schools
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹੜ੍ਹ ਕਾਰਨ ਅਸਥਾਈ ਤੌਰ ’ਤੇ ਬੰਦ ਸਕੂਲਾਂ ਲਈ ਆਨਲਾਈਨ ਕਲਾਸਾਂ ਸ਼ੁਰੂ ਕਰਨ ਦੇ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਵਧਣ ਨਾਲ ਪ੍ਰਭਾਵਿਤ ਹੋਏ ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵਿਘਨ ਨਹੀਂ ਆਉਣਾ ਚਾਹੀਦਾ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਧਿਆਪਕਾਂ ਵੱਲੋਂ ਡਿਜਿਟਲ ਲੈਕਚਰ ਤਿਆਰ ਕਰਕੇ ਵਿਦਿਆਰਥੀਆਂ ਨੂੰ ਭੇਜੇ ਜਾਣ ਅਤੇ ਨਾਲ ਹੀ, ਵਟਸਐਪ ਗਰੁੱਪ, ਗੂਗਲ ਮੀਟ, ਜ਼ੂਮ ਆਦਿ ਪਲੇਟਫਾਰਮਾਂ ਰਾਹੀਂ ਵੀ ਕਲਾਸਾਂ ਲਗਾਈਆਂ ਜਾਣ। ਇਸ ਤੋਂ ਇਲਾਵਾ ਪ੍ਰਭਾਵਿਤ ਪਿੰਡਾਂ ਵਿੱਚ ਦੇ ਨਜ਼ਦੀਕੀ ਪਿੰਡਾਂ ਦੇ ਸਕੂਲਾਂ ਵਿੱਚ ਵੀ ਬੱਚਿਆਂ ਦੀ ਪੜ੍ਹਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾ ਸਕਦੇ ਹਨ।
Holidays Punjab
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਜਿੰਨਾਂ ਵਿੱਚ ਕਾਲੂ ਵਾਲਾ ਬਲਾਕ ਫਿਰੋਜਪੁਰ-3, ਧੀਰਾ ਘਾਰਾ, ਨਿਹਾਲਾ ਲਵੇਰਾ ਅਤੇ ਕਾਲੇ ਕਿ ਹਿਠਾੜ ਬਲਾਕ ਫਿਰੋਜਪੁਰ-2, ਨੌ ਬਹਿਰਾਮ ਸ਼ੇਰ ਸਿੰਘ, ਢਾਣੀ ਗੁਰਮੁੱਖ ਸਿੰਘ, ਰਾਣਾ ਪੰਜ ਗਰਾਈਂ ਅਤੇ ਨਿਊਰਾਣਾ ਪੰਜ ਗਰਾਈਂ ਬਲਾਕ ਗੁਰੂਹਰਸਹਾਏ-1, ਆਲੇ ਵਾਲਾ ਅਤੇ ਆਰਾਜੀ ਸਭਰਾਂ ਬਲਾਕ ਮਲਾਂਵਾਲਾ ਸ਼ਾਮਲ ਹਨ, ਵਿੱਚ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਡਿਪਟੀ ਕਮਿਸ਼ਨਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਬੱਚਿਆਂ ਦੀ ਪੜ੍ਹਾਈ ਸੰਬੰਧੀ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। Punjab Schools
ਹਰੀਕੇ ਹੈੱਡਵਰਕਸ ਤੋਂ ਲਗਭਗ 1ਲੱਖ 29 ਹਜ਼ਾਰ ਕਿਊਸਿਕ ਛੱਡਿਆ ਜਾ ਰਿਹਾ ਪਾਣੀ, ਬਚੇ ਪਿੰਡਾਂ ਨੂੰ ਘੇਰਨ ਲੱਗਾ ਪਾਣੀ | Flood Punjab
ਦੋ ਦਿਨ ਪਹਿਲਾਂ ਜਿੱਥੇ ਹਰੀਕੇ ਹੈੱਡਵਰਕਸ ਤੋਂ 75 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਜੋ ਵੀਰਵਾਰ ਰਾਤ ਤੋਂ ਦਰਿਆ ਵਿੱਚ ਪਾਣੀ ਦਾ ਪੱਧਰ ਇੱਕਦਮ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਫਿਰੋਜ਼ਪੁਰ ਦੇ ਸਰਹੱਦੀ ਪਿੰਡ, ਜੋ ਅਜੇ ਬਚੇ ਹੋਏ ਸਨ ਉਹਨਾਂ ਪਿੰਡਾਂ ਨੂੰ ਪਾਣੀ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਵੱਲੋਂ ਬਚਾਅ ਕਾਰਜਾਂ ਵਿੱਚ ਹੋਰ ਤੇਜ਼ੀ ਲਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੋ ਪਿੰਡ ਪਹਿਲਾਂ ਹੀ ਪਾਣੀ ਦੀ ਮਾਰ ਝੱਲ ਰਹੇ ਸਨ ਉਨ੍ਹਾਂ ਪਿੰਡਾਂ ਵਿੱਚ ਪਾਣੀ ਹੋਰ ਵਧਣ ਕਾਰਨ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਉਂਦੇ ਜਨਜੀਵਨ ਬੂਰੀ ਤਰ੍ਹਾਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ।
Read Also : ਅੱਧੀ ਰਾਤ ਫਟਿਆ ਬੱਦਲ…ਭਿਆਨਕ ਤਬਾਹੀ, ਸੁੱਤੇ ਹੋਏ ਲੋਕਾਂ ’ਤੇ ਕਹਿਰ
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਹਰੀਕੇ ਹੈੱਡਵਰਕਸ ਤੋਂ ਸਵੇਰ ਵੇਲੇ 1 ਲੱਖ 44 ਹਜ਼ਾਰ ਕਿਊਸਿਕ ਪਾਣੀ ਪਹੁੰਚ ਰਿਹਾ ਸੀ ਤੇ ਹਰੀਕੇ ਤੋਂ ਹੁਸੈਨੀਵਾਲਾ ਨੂੰ 1 ਲੱਖ 22 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਜੋ ਸ਼ਾਮ ਤੱਕ ਪਾਣੀ ਵਧ ਕੇ ਹਰੀਕੇ ਤੱਕ ਡੇਢ ਲੱਖ ਕਿਊਸਿਕ ਤੋਂ ਵੱਧ ਆਉਣਾ ਸ਼ੁਰੂ ਹੋ ਗਿਆ , ਜਿਸ ਵਿੱਚੋਂ 1 ਲੱਖ 29 ਹਜ਼ਾਰ ਕਿਊਸਿਕ ਪਾਣੀ ਹੁਸੈਨੀਵਾਲਾ ਨੂੰ ਰੀਲੀਜ਼ ਕੀਤਾ ਜਾ ਰਿਹਾ ਹੈ ਤੇ ਹੁਸੈਨੀਵਾਲਾ ਤੋਂ 1 ਲੱਖ 22 ਹਜ਼ਾਰ ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਰੀਲੀਜ਼ ਕੀਤੇ ਜਾਣ ਕਾਰਨ ਹੇਠਲੇ ਇਲਾਕੇ ਗੁਰੂਹਰਸਹਾਏ, ਜਲਾਲਾਬਾਦ, ਫਾਜ਼ਿਲਕਾ ਦੀਆਂ ਮੁਸ਼ਕਿਲਾਂ ਹੋਰ ਵਧਣ ਕਿਨਾਰੇ ਹਨ। Sutlej River
ਵਧ ਰਹੇ ਪਾਣੀ ਕਾਰਨ ਲੋਕਾਂ ਨੇ ਸਤਲੁਜ ਦੇ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਵਧਾ ਦਿੱਤੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਵਧਣ ਕਾਰਨ ਹਲਾਤ ਵਿਗੜ ਰਹੇ ਹਨ, ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਹਲਾਤਾਂ ਦਾ ਜਾਇਜਾ ਲੈ ਕੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਪਾਣੀ ਕਾਰਨ ਪ੍ਰਭਾਵਿਤ ਕੌਮਾਂਤਰੀ ਸਰਹੱਦ ’ਤੇ ਡਟੇ ਹੋਏ ਹਨ ਬੀਐੱਸਐਫ ਜਵਾਨ
ਸਤਲੁਜ ਵਿੱਚ ਵਧ ਰਹੇ ਪਾਣੀ ਦੇ ਕਾਰਨ ਸਰਹੱਦੀ ਪਿੰਡਾਂ ਤੋਂ ਇਲਾਵਾ ਕੌਮਾਂਤਰੀ ਸਰਹੱਦ ਨਾਲ ਲੱਗਦਾ ਸਰਹੱਦੀ ਇਲਾਕਾ ਵੀ ਇਸ ਸਮੇਂ ਪਾਣੀ ਦੇ ਪ੍ਰਭਾਵ ਹੇਠ ਆਇਆ ਹੈ, ਜਿਸ ਕਾਰਨ ਸਰਹੱਦ ’ਤੇ 24 ਘੰਟੇ ਤਾਈਨਾਤ ਰਹਿੰਦੇ ਬੀਐੱਸਐਫ ਜਵਾਨਾਂ ਦੀਆਂ ਮੁਸ਼ਕਿਲਾਂ ਜ਼ਰੂਰ ਵਧਾ ਦਿੱਤੀਆਂ ਹਨ ਪਰ ਇਸ ਚਣੌਤੀਪੂਰਨ ਪਰਸਥਿਤੀਆਂ ਵਿੱਚ ਬੀਐੱਸਐਫ ਜਵਾਨ ਕੌਮਾਂਤਰੀ ਸਰਹੱਦ ’ਤੇ ਪੂਰੀ ਲਗਨ ਅਤੇ ਮਜ਼ਬੂਤ ਇਰਾਦਿਆਂ ਨਾਲ ਡਟੇ ਹੋਏ ਹਨ ਅਤੇ ਜਵਾਨਾਂ ਵੱਲੋਂ ਬੋਟਾਂ ਨਾਲ ਵੀ ਪਟਰੋਲਿੰਗ ਕੀਤੀ ਜਾ ਰਹੀ ਹੈ। Sutlej River