ਕੋਰੋਨਾ ਦਾ ਅੰਕੜਾ 60.74 ਲੱਖ, 50 ਲੱਖ ਤੋਂ ਵੱਧ ਮਰੀਜ਼ ਹੋਏ ਠੀਕ
ਨਵੀਂ ਦਿੱਲੀ। ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 82 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦਾ ਅੰਕੜਾ 60.74 ਲੱਖ ਤੋਂ ਪਾਰ ਹੋ ਗਿਆ ਜਦੋਂਕਿ 74 ਹਜ਼ਾਰ ਤੋਂ ਵੱਧ ਲੋਕ ਠੀਕ ਹੋਏ, ਜਿਸ ਨਾਲ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ 50.16 ਲੱਖ ਹੋ ਗਈ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 82,170 ਨਵੇਂ ਮਾਮਲਿਆਂ ਦੇ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ 60,74,702 ਹੋ ਗਈ ਹੈ। ਇਸ ਦੇ ਨਾਲ ਹੀ 74,892 ਮਰੀਜ਼ ਠੀਕ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 50,16,520 ਮਰੀਜ਼ ਕੋਰੋਨਾ ਤੋਂ ਠੀਕ ਹੋਣ ਹੋ ਚੁੱਕੇ ਹਨ। ਇਸ ਦੌਰਾਨ 1039 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ 95,542 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਵਾਧੇ ਕਾਰਨ ਸਰਗਰਮ ਮਾਮਲੇ 6338 ਵੱਧ ਕੇ 96,2640 ਹੋ ਗਏ। ਦੇਸ਼ ‘ਚ ਹਾਲੇ ਸਰਗਰਮ ਮਾਮਲਿਆਂ ਦਾ ਫੀਸਦੀ 15.85 ਤੇ ਠੀਕ ਹੋਣ ਵਾਲਿਆਂ ਦੀ ਦਰ 82.58 ਫੀਸਦੀ ਹੈ ਜਦੋਂਕਿ ਮ੍ਰਿਤਕ ਦਰ 1.57 ਫੀਸਦੀ ਹੈ।
- ਸਰਗਰਮ ਮਾਮਲਿਆਂ ਦਾ ਫੀਸਦੀ 15.85
- ਠੀਕ ਹੋਣ ਵਾਲਿਆਂ ਦੀ ਦਰ 82.58 ਫੀਸਦੀ
- ਮ੍ਰਿਤਕ ਦਰ 1.57 ਫੀਸਦੀ
- 1039 ਵਿਅਕਤੀਆਂ ਦੀ ਮੌਤ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.