ਦੇਸ਼ ‘ਚ ਕੋਰੋਨਾ ਦੇ 53,370 ਨਵੇਂ ਮਾਮਲੇ ਮਿਲੇ

Corona India

ਲਗਾਤਾਰ ਛੇਵੇਂ ਦਿਨ 60 ਹਜ਼ਾਰ ਤੋਂ ਘੱਟ ਆਏ ਕੋਰੋਨਾ ਦੇ ਨਵੇਂ ਮਾਮਲੇ

ਨਵੀਂ ਦਿੱਲੀ। ਦੇਸ਼ ‘ਚ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੇ ਨਵੇਂ ਮਾਮਲੇ ਲਗਾਤਾਰ ਛੇਵੇਂ ਦਿਨ 60 ਹਜ਼ਾਰ ਤੋਂ ਘੱਟ ਦਰਜ ਕੀਤੇ ਗਏ ਹਨ, ਜਿਸ ਨਾਲ ਸਰਗਰਮ ਮਾਮਲੇ ਘੱਟ ਕੇ 6.80 ਲੱਖ ਰਹਿ ਗਏ ਹਨ। ਦੇਸ਼ ‘ਚ ਸੋਮਵਾਰ ਨੂੰ ਕੋਰੋਨਾ ਦੇ 55,722, ਮੰਗਲਵਾਰ ਨੂੰ 46,790, ਬੁੱਧਵਾਰ ਨੂੰ 54,044, ਵੀਰਵਾਰ ਨੂੰ 55,839, ਸ਼ੁੱਕਰਵਾਰ ਨੂੰ 54,366 ਤੇ ਸ਼ਨਿੱਚਰਵਾਰ ਨੂੰ 53,370 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

Corona Patients

ਸਰਗਰਮ ਮਾਮਲਿਆਂ ‘ਚ ਲਗਾਤਾਰ ਕਮੀ ਨਾਲ ਹੁਣ ਇਸ ਦੀ ਗਿਣਤੀ ਘੱਟ ਕੇ 6,80,680 ‘ਤੇ ਆ ਗਈ ਹੈ ਤੇ ਪਿਛਲੇ 24 ਘੰਟਿਆਂ ਦੌਰਾਨ 67,549 ਵਿਅਕਤੀਆਂ ਦੇ ਠੀਕ ਹੋਣ ਨਾਲ ਕੋਰੋਨਾ ਨੂੰ ਹਰਾ ਦੇਣ ਵਾਲਿਆਂ ਦਾ ਅੰਕੜਾ 70 ਲੱਖ ਤੋਂ ਪਾਰ ਹੋ ਗਿਆ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨਾਰ ਪਿਛਲੇ 24 ਘੰਟਿਆਂ ‘ਚ 53,370 ਨਵੇਂ ਮਾਮਲੇ ਆਏ, 67,549 ਠੀਕ ਹੋਏ ਤੇ 650 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ। ਜਿਨ੍ਹਾਂ ਨੂੰ ਮਿਲਾ ਕੇ ਕੋਰੋਨਾ ਦੇ ਕੁੱਲ ਮਾਮਲੇ 78.14 ਲੱਖ ਹੋ ਗਏ ਹਨ ਜਿਨ੍ਹਾਂ ‘ਚੋਂ 70.16 ਲੱਖ ਮਰੀਜ਼ ਠੀਕ ਹੋ ਚੁੱਕੇ ਹਨ ਤੇ 117,956 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੁੱਲ ਕੋਰੋਨਾ ਦੇ ਮੁਕਾਬਲੇ ‘ਚ ਸਰਗਰਮ ਮਾਮਲੇ 8.71 ਫੀਸਦੀ, ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਦਰ 89.78 ਫੀਸਦੀ ਤੇ ਮ੍ਰਿਤਕ ਦਰ 1.51 ਫੀਸਦੀ ਹੈ।

  • ਪਿਛਲੇ 24 ਘੰਟਿਆਂ ਦੌਰਾਨ 67,549 ਮਰੀਜ਼ ਹੋਏ ਠੀਕ
  • ਸਰਗਰਮ ਮਾਮਲੇ 8.71 ਫੀਸਦੀ
  • ਠੀਕ ਹੋਣ ਵਾਲਿਆਂ ਦੀ ਦਰ 89.78 ਫੀਸਦੀ
  • ਮ੍ਰਿਤਕ ਦਰ 1.51 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.