ਲਗਾਤਾਰ ਛੇਵੇਂ ਦਿਨ 50 ਹਜ਼ਾਰ ਤੋਂ ਘੱਟ ਆਏ ਕੋਰੋਨਾ ਮਾਮਲੇ
ਨਵੀਂ ਦਿੱਲੀ। ਦੇਸ਼ ‘ਚ ਲਗਾਤਾਰ ਛੇਵੇਂ ਦਿਨ ਕੋਰੋਨਾ ਵਾਇਰਸ ਦੇ 50 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਮ੍ਰਿਤਕ ਤੇ ਸਰਗਰਮ ਮਾਮਲਿਆਂ ਦੀ ਦਰ ‘ਚ ਗਿਰਾਵਟ ਆ ਰਹੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਨੂੰ ਹਰਾ ਦੇਣ ਵਾਲਿਆਂ ਦੀ ਦਰ 91.34 ਫੀਸਦੀ ਹੋ ਗਈ ਹੈ, ਜਦੋਂਕਿ ਮ੍ਰਿ੍ਰਤਕ ਦਰ ਘੱਟ ਕੇ 1.49 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ 7.16 ਫੀਸਦੀ ਹੋ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕੋਰੋਨਾ ਦੇ 48,268 ਨਵੇਂ ਮਾਮਲੇ ਸਾਹਮਣੇ ਆਏ। ਇਹ ਲਗਾਤਾਰ ਛੇਵਾਂ ਦਿਨ ਹੈ, ਜਦੋਂ ਕੋਵਿਡ-19 ਦੇ 50 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ 59,454 ਮਰੀਜ਼ ਠੀਕ ਹੋਏ ਹਨ ਤੇ 551 ਵਿਅਕਤੀਆਂ ਦੀ ਮੌਤ ਹੋਈ ਹੈ। ਦੇਸ਼ ‘ਚ ਹੁਣ ਤੱਕ 81.37 ਲੱਖ ਤੋਂ ਵੱਧ ਵਿਅਕਤੀ ਕੋਰੋਨਾ ਦੀ ਪੀੜਤ ਹੋਏ ਹਨ ਜਿਨ੍ਹਾਂ ‘ਚੋਂ ਕਰੀਬ 74.33 ਲੱਖ ਮਰੀਜ਼ ਠੀਕ ਹੋ ਚੁੱਕੇ ਹਨ ਤੇ 1,21,641 ਲੱਖ ਲੋਕਾਂ ਦੀ ਮੌਤ ਹੋਈ ਹੈ। ਠੀਕ ਹੋਣ ਵਾਲਿਆਂ ਦੀ ਗਿਣਤੀ ਵਧਣ ਨਾਲ ਸਰਗਰਮ ਮਾਮਲੇ 11.737 ਘੱਟ ਕੇ 5,82,649 ਰਹਿ ਗਏ ਹਨ। ਇਸ ਜਾਨਲੇਵਾ ਵਿਸ਼ਾਣੂ ਨਾਲ ਸਭ ਤੋਂ ਪ੍ਰਭਾਵਿਤ ਮਹਾਂਰਾਸ਼ਟਰ ‘ਚ ਪਿਛਲੇ 24 ਘੰਟਆਂ ਦੌਰਾਨ ਸਰਗਰਮ ਮਾਮਲਿਆਂ ‘ਚ 2,178 ਦੀ ਕਮੀ ਆਉਣ ਨਾਲ ਇਨ੍ਹਾਂ ਦੀ ਗਿਣਤੀ ਘੱਟ ਕੇ ਕਰੀਬ 1.26 ਲੱਖ ਰਹਿ ਗਈ, ਜਦੋਂਕਿ ਇਸ ਦੌਰਾਨ 127 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 43,837 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.