ਦੇਸ਼ ‘ਚ ਕੋਰੋਨਾ ਦੇ 34,884 ਨਵੇਂ ਮਾਮਲੇ ਆਏ

Corona

671 ਮਰੀਜ਼ਾਂ ਦੀ ਮੌਤ
ਦਸ ਲੱਖ ਅੰਕੜਾ ਪਾਰ ਕਰਨ ਵਾਲਾ ਭਾਰਤ ਤੀਜਾ ਦੇਸ਼

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ (covid-19) ਦਾ ਕਹਿਰ ਜਾਰੀ ਹੈ ਤੇ ਬੀਤੇ ਤਿੰਨ ਦਿਨਾਂ ‘ਚ ਲਗਾਤਾਰ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਤੇ ਮਰੀਜ਼ਾਂ ਦਾ ਅੰਕੜਾ ਹੁਣ ਤੱਕ 10.38 ਲੱਖ ਤੋਂ ਵਧ ਹੋ ਚੁੱਕਿਆ ਹੈ।

Corona

ਇਸ ਤੋਂ ਪਹਿਲਾਂ ਵੀਰਵਾਰ ਨੂੰ 32,695 ਤੇ ਸ਼ੁੱਰਵਾਰ ਨੂੰ 34,956 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਪੀੜਤਾਂ ਦੇ 34,884 ਮਾਮਲੇ ਸਾਹਮਣੇ ਆਏ ਤੇ ਪੀੜਤਾਂ ਦੀ ਕੁੱਲ ਗਿਣਤੀ 10,38,716 ਹੋ ਗਈ ਹੈ। ਮ੍ਰਿਤਕਾਂ ਦੀ ਗਿਣਤੀ 671 ਵਧ ਕੇ 26273 ਹੋ ਗਈ ਹੈ। ਹੁਣ ਤੱਕ ਕੁੱਲ 6,53,751 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਤੇ ਹੁਣ ਕੋਰੋਨਾ ਦੇ 3,58,692 ਮਰੀਜ਼ ਜ਼ੇਰੇ ਇਲਾਜ ਹਨ। ਦਸ ਲੱਖ ਅੰਕੜਾ ਪਾਰ ਕਰਨ ਵਾਲਾ ਭਾਰਤ ਤੀਜਾ ਦੇਸ਼ ਹੈ। ਪਹਿਲੇ ਸਥਾਨ ‘ਤੇ ਅਮਰੀਕਾ ਜਿੱਥੇ ਸਭ ਤੋਂ ਵੱਧ 36,41,539 ਮਾਮਲੇ ਤੇ ਦੂਜੇ ਸਥਾਨ ‘ਤੇ ਬ੍ਰਾਜੀਲ 20,46,328 ਮਾਮਲੇ ਹਨ।

ਕੌਮੀ ਰਾਜਧਾਨੀ ਦਿੱਲੀ ‘ਚ (covid-19) ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਣ ਨਾਲ ਸਥਿਤੀ ‘ਚ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ ਪਰ ਮਹਾਂਰਾਸ਼ਟਰ, ਤਮਿਲਨਾਡੂ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ ਤੇ ਪੱਛਮੀ ਬੰਗਾਲ ‘ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ