ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਵੱਟ ਲਈਆਂ ਹਨ ਅਜਿਹੇ ਮੌਸਮ ’ਚ ਨਸ਼ਾ ਤਸਕਰ ਵੀ ਸਰਗਰਮ ਹੋ ਜਾਂਦੇ ਹਨ ਕਈ ਸਿਆਸੀ ਆਗੂ ਵੋਟਾਂ ਖਾਤਰ ਲੋਕਾਂ ਨੂੰ ਨਸ਼ਾ ਵੰਡਣ ਤੋਂ ਗੁਰੇਜ਼ ਨਹੀਂ ਕਰਦੇ ਵੋਟਾਂ ਕੁਝ ਲੋਕਾਂ ਨੂੰ ਨਸ਼ੇ ਦੇ ਰੂਪ ’ਚ ਮੌਤ ਤੇ ਗਰੀਬੀ ਦੇ ਜਾਂਦੀਆਂ ਹਨ ਪੰਜਾਬ ’ਚ ਇੱਕ ਮਾਰਚ ਤੋਂ ਲੈ ਕੇ ਬੀਤੇ ਦਿਨ ਤੱਕ 100 ਕਰੋੜ ਦੀ ਕੀਮਤ ਦੇ ਨਸ਼ੀਲੇ ਪਦਾਰਥ ਤੇ ਨਗਦੀ ਫੜੀ ਹੈ ਹੋਰਨਾਂ ਸੂਬਿਆਂ ਦੇ ਅੰਕੜਿਆਂ ਨੂੰ ਵੀ ਜੇਕਰ ਜੋੜ ਲਿਆ ਜਾਵੇ ਤਾਂ ਸਥਿਤੀ ਭਿਆਨਕ ਹੀ ਨਜ਼ਰ ਆਵੇਗੀ ਬਿਨਾ ਸ਼ੱਕ ਚੋਣ ਕਮਿਸ਼ਨ ਸਖ਼ਤ ਹੈ ਤੇ ਅਧਿਕਾਰੀਆਂ ਦੀ ਤਾਇਨਾਤੀ ਤੱਕ ਨਜ਼ਰ ਰੱਖ ਰਿਹਾ ਹੈ। (Lok Sabha Elaction 2024)
Also Read : ਸਤਿਸੰਗ ਸੁਣ ਕੇ ਬਚਨਾਂ ’ਤੇ ਅਮਲ ਕਰਨਾ ਜ਼ਰੂਰੀ: ਪੂਜਨੀਕ ਗੁਰੂ ਜੀ
ਪਰ ਇਹ ਸੂਬਾ ਸਰਕਾਰਾਂ ਤੇ ਸਾਰੀਆਂ ਸਿਆਸੀ ਪਾਰਟੀਆਂ ਦਾ ਵੀ ਫਰਜ਼ ਹੈ ਕਿ ਉਹ ਨਸ਼ਾ ਰਹਿਤ ਰਾਜਨੀਤੀ ਲਈ ਪੂਰੀ ਵਚਨਬੱਧਤਾ ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਰਾਜਨੀਤੀ ਜਾਂ ਚੋਣਾਂ ਦਾ ਮਕਸਦ ਸਿਰਫ਼ ਸਰਕਾਰਾਂ ਬਣਾਉਣੀਆਂ ਨਹੀਂ ਸਗੋਂ ਆਦਰਸ਼ ਸਮਾਜ ਦੀ ਉਸਾਰੀ ਹੈ ਸਿਆਸੀ ਪਾਰਟੀਆਂ ਆਪਣੇ ਆਗੂਆਂ ਦੀ ਸਿਰਫ਼ ਜਿੱਤ ਸਕਣ ਦੀ ਸਮਰੱਥਾ ਨੂੰ ਹੀ ਕਸੌਟੀ ਨਾ ਬਣਾਉਣ ਸਗੋਂ ਉਮੀਦਵਾਰਾਂ ਲਈ ਆਦਰਸ਼ ਜੀਵਨਸ਼ੈਲੀ ਤੇ ਸਮਾਜ ਨੂੰ ਸਮੱਰਪਣ ਦੀ ਭਾਵਨਾ ’ਤੇ ਜ਼ੋਰ ਦੇਣ ਜਿਹੜੇ ਆਗੂ ਨਸ਼ਾ ਵੰਡਦੇ ਹਨ ਉਨ੍ਹਾਂ ਨੂੰ ਟਿਕਟ ਦੇਣ ਤੋਂ ਸੰਕੋਚ ਕੀਤਾ ਜਾਵੇ ਨਸ਼ਾ ਨਾ ਕਰਨ ਵਾਲੇ ਤੇ ਨਸ਼ਿਆਂ ਖਿਲਾਫ਼ ਡਟਣ ਵਾਲੇ ਆਗੂਆਂ ਨੂੰ ਰਾਜਨੀਤੀ ’ਚ ਤਰਜ਼ੀਹ ਦਿੱਤੀ ਜਾਵੇ। (Lok Sabha Elaction 2024)