ਵਿਆਜ ‘ਤੇ ਵਿਆਜ ‘ਚ ਵਿਤਕਰਾ ਨਾ ਹੋਵੇ

ਵਿਆਜ ‘ਤੇ ਵਿਆਜ ‘ਚ ਵਿਤਕਰਾ ਨਾ ਹੋਵੇ

ਕੇਂਦਰ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ 2 ਕਰੋੜ ਰੁਪਏ ਤੱਕ ਮਕਾਨ ਉਸਾਰੀ, ਕ੍ਰੇਡਿਟ ਕਾਰਡ ਬਕਾਇਆ, ਸਿੱਖਿਆ ਤੇ ਵਾਹਨ ਕਰਜਾ ਲੈਣ ਵਾਲਿਆਂ ਨੂੰ ਕਰਜ਼ਿਆਂ ਦੀ ਵਿਆਜ ‘ਤੇ ਵਿਆਜ ਵਸੂਲੀ ਨੂੰ ਮਾਫ਼ ਕਰ ਦਿੱਤਾ ਹੈ ਪਰ ਖੇਤੀ ਨੂੰ ਇਸ ਮਾਫ਼ੀ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ ਦਰਅਸਲ ਵਿਆਜ਼ ‘ਤੇ ਵਿਆਜ਼ ਮਾਫ਼ੀ ਦਾ ਆਧਾਰ ਉਹਨਾਂ ਆਰਥਿਕ ਰਿਪੋਰਟਾਂ ਨੂੰ ਬਣਾਇਆ ਗਿਆ ਹੈ ਜਿਨ੍ਹਾਂ ‘ਚ ਮਹਾਂਮਾਰੀ ਦੌਰਾਨ ਸਿਰਫ਼ ਖੇਤੀ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ ਨੂੰ ਪ੍ਰਭਾਵਿਤ ਮੰਨਿਆ ਗਿਆ ਸੀ ਬਿਨਾਂ ਸ਼ੱਕ ਮਹਾਂਮਾਰੀ ਦੌਰਾਨ ਖੇਤੀ ਦੀ ਵਿਕਾਸ ਦਰ ਸਹੀ ਰਹੀ ਹੈ ਪਰ ਖੇਤੀ ਦੇ ਅੰਤਰਗਤ ਉਹਨਾਂ ਕਿਸਾਨਾਂ ਦੇ ਨੁਕਸਾਨ ਨੂੰ ਨਹੀਂ ਵਿਚਾਰਿਆ ਗਿਆ

ਜੋ ਨਵੀਂ ਤਕਨੀਕ ਨਾਲ ਤੇ ਰਵਾਇਤੀ ਫ਼ਸਲਾਂ ਤੋਂ ਹਟ ਕੇ ਵੱਖਰੀ ਖੇਤੀ ਕਰ ਰਹੇ ਹਨ ਝੋਨਾ, ਮੱਕੀ, ਬਾਜਰਾ ਤੇ ਗਵਾਰੇ ਵਰਗੀਆਂ ਫਸਲਾਂ ਦੇ ਕਾਸ਼ਤਕਾਰਾਂ ਨੂੰ ਮਹਾਂਮਾਰੀ ਦੌਰਾਨ ਕੋਈ ਫਰਕ ਨਹੀਂ ਪਿਆ ਪਰ ਜਿਹੜੇ ਕਿਸਾਨ ਫੁੱਲਾਂ ਤੇ ਫਲਾਂ ਦੀ ਖੇਤੀ ਕਰਨ ਦੇ ਨਾਲ-ਨਾਲ  ਡੇਅਰੀ ਦਾ ਧੰਦਾ ਕਰ ਰਹੇ ਹਨ ਉਹਨਾਂ ਨੂੰ ਤਾਲਾਬੰਦੀ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਪੰ

ਜਾਬ ਹਰਿਆਣਾ ਦੇ ਛੋਟੇ-ਵੱਡੇ ਸ਼ਹਿਰਾਂ ‘ਚ ਫੁੱਲਾਂ ਦੀ ਨਾ ਤਾਂ ਖਪਤ ਹੈ ਤੇ ਨਾ ਹੀ ਕੋਈ ਮੰਡੀ ਹੈ ਹਿੰਮਤੀ ਕਿਸਾਨ ਫੁੱਲਾਂ ਦੀ ਫਸਲ ਦਿੱਲੀ ਤੇ ਹੋਰ ਦੂਰ-ਦੁਰਾਡੇ ਸ਼ਹਿਰਾਂ ‘ਚ ਜਾ ਕੇ ਵੇਚਦੇ ਸਨ ਤਾਲਾਬੰਦੀ ‘ਚ ਆਵਾਜਾਈ ਰੁਕਣ ਕਾਰਨ ਕਿਸਾਨਾਂ ਨੇ ਹਰੀ-ਭਰੀ ਫ਼ਸਲ ਨੂੰ ਵਾਹ ਦਿੱਤਾ ਸੀ ਇਸੇ ਤਰ੍ਹਾਂ ਹਜਾਰਾਂ ਕਿਸਾਨਾਂ ਨੇ ਕਰਜੇ ਲੈ ਕੇ ਪੋਲੀ ਹਾਊਸ ਬਣਾ ਕੇ ਸਬਜੀਆਂ ਦੀ ਖੇਤੀ ਕੀਤੀ ਸੀ ਜੋ ਸਪਲਾਈ ਨਹੀਂ ਹੋ ਸਕੀ ਇਸੇ ਤਰ੍ਹਾਂ ਡੇਅਰੀ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੇ ਜਾਂ ਤਾਂ ਦੁੱਧ ਸਸਤਾ ਵੇਚਿਆ ਜਾਂ ਫ਼ਿਰ ਕਈਆਂ ਡੋਲ੍ਹ ਦਿੱਤਾ ਕ

ਈ ਸ਼ਹਿਰਾਂ ‘ਚ ਡੇਅਰੀ ਮਾਲਕਾਂ ਨੇ 300 ਦੇ ਕਰੀਬ ਪ੍ਰਤੀ ਕਿਲੋਗ੍ਰਾਮ ਵਿਕਣ ਵਾਲਾ ਪਨੀਰ 100 ਰੁਪਏ ਕਿਲੋ ਵੇਚਿਆ ਇਸੇ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਵਾਲੇ ਉੱਦਮੀਆਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ ਮੱਖੀਆਂ ਦੇ ਛੱਤਿਆਂ ਨੂੰ ਬਦਲਦੇ ਮੌਸਮ ਅਨੁਸਾਰ ਹੋਰਨਾਂ ਇਲਾਕਿਆਂ ‘ਚ ਲਿਜਾਣਾ ਪੈਂਦਾ ਹੈ ਜੋ ਤਾਲਾਬੰਦੀ ‘ਚ ਨਹੀਂ ਹੋ ਸਕਿਆ ਜਿਸ ਕਾਰਨ ਸ਼ਹਿਰ ਦੇ ਉਤਪਾਦਨ ‘ਤੇ ਅਸਰ ਪਿਆ ਅਜਿਹੇ ਕਿਸਾਨਾਂ ਤੇ ਡੇਅਰੀ ਮਾਲਕਾਂ ਨੇ ਲੀਕ ਤੋਂ ਹਟ ਕੇ ਵੱਖਰਾ ਤੁਰੇ ਤੇ ਨੁਕਸਾਨ ਦਾ ਵੀ ਸਾਹਮਣਾ ਕੀਤਾ

ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ‘ਚੋਂ ਨਿੱਕਲਣ ਲਈ ਵੱਡੇ ਪ੍ਰੋਗਰਾਮ ਚਲਾ ਰਹੀਆਂ ਤੇ ਇਹਨਾਂ ਵਾਸਤੇ ਵੱਖਰਾ ਫੰਡ ਵੀ ਰੱਖਿਆ ਹੈ ਇਸ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ  ਫ਼ਲਾਂ, ਸਬਜੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ, ਡੇਅਰੀ ਮਾਲਕਾਂ ਤੇ ਸ਼ਹਿਦੀ ਦੀਆਂ ਮੱਖੀਆਂ ਦੇ ਪਾਲਕਾਂ ਦੀ ਵਿਆਜ ਮਾਫ਼ ਕੀਤੀ ਜਾਵੇ ਜਿਨ੍ਹਾਂ ਦਾ ਲਾਕਡਾਊਨ ‘ਚ ਨੁਕਸਾਨ ਹੋਇਆ ਹੈ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ ਅਜਿਹੇ ਉੱਦਮੀ ਕਿਸਾਨ ਲੱਖਾਂ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ ਕੇਂਦਰੀ ਖੇਤੀ ਮੰਤਰਾਲੇ ਤੇ ਸੂਬੇ ਦੇ ਖੇਤੀ ਮੰਤਰੀਆਂ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.