ਰਾਹੁਲ ਗਾਂਧੀ ਨੇ ਲਾਉਣੀ ਐ ਡਿਊਟੀ ਪਰ ਨਹੀਂ ਐ ਕੋਈ ਸੀਟ ਖਾਲੀ : ਰਾਵਤ
ਚੰਡੀਗੜ (ਅਸ਼ਵਨੀ ਚਾਵਲਾ)। ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਲਈ ਪੰਜਾਬ ਕਾਂਗਰਸ ਜਾਂ ਫਿਰ ਕੈਬਨਿਟ ਵਿੱਚ ਕੋਈ ਸੀਟ ਖਾਲੀ ਹੀ ਨਹੀਂ ਹੈ, ਜਿਸ ਕਾਰਨ ਉਨਾਂ ਨੂੰ ਕਿਥੇ ਐਡਜਸਟ ਕਰਨਾ ਹੈ ਜਾਂ ਨਹੀਂ ਇਸ ਸਬੰਧੀ ਕੋਈ ਫੈਸਲਾ ਨਹੀਂ ਹੋ ਪਾ ਰਿਹਾ। ਨਵਜੋਤ ਸਿੱਧੂ ਨੂੰ ਪਹਿਲਾਂ ਉਪ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਬਣਾਉਣ ਬਾਰੇ ਇਸ਼ਾਰਾ ਕੀਤਾ ਜਾ ਰਿਹਾ ਸੀ ਅਚਾਨਕ ਆਲ ਇੰਡੀਆ ਕਾਂਗਰਸ ਨੇ ਇਸ ਫੈਸਲੇ ਤੋਂ ਆਪਣੇ ਪੈਰ ਪਿਛਾਂਹ ਖਿੱਚ ਲਏ ਹਨ, ਜਿਸ ਪਿੱਛੇ ਨਵਜੋਤ ਸਿੱਧੂ ਦਾ ਉਹ ਵਤੀਰਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਖ਼ੁਦ ਰਾਹੁਲ ਗਾਂਧੀ ਨੇ ਵੀ ਨਰਾਜ਼ਗੀ ਜ਼ਾਹਰ ਕੀਤੀ ਹੈ। (Navjot Singh Sidhu)
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਰਕਾਰ ਦਾ ਵੱਡਾ ਐਲਾਨ, ਹੋਵੇਗਾ ਇਹ ਕੰਮ
ਸਿੱਧੂ ਨੇ ਮੋਗਾ ਰੈਲੀ ਵਿੱਚ ਆਪਣੀ ਸਰਕਾਰ ਨੂੰ ਘੇਰਿਆ ਸੀ ਤਾਂ ਕੈਬਨਿਟ ਮੰਤਰੀ ਨੂੰ ਮੌਕੇ ਹੀ ਕਾਫ਼ੀ ਕੁਝ ਸੁਣਾ ਦਿੱਤਾ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਅਗਲੀ ਦੋਂਵੇ ਰੈਲੀਆਂ ਵਿੱਚ ਬੋਲਣ ਦਾ ਮੌਕਾ ਨਹੀਂ ਮਿਲਿਆ ਤਾਂ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਦੇ ਦੌਰੇ ਤੋਂ ਹੀ ਦੂਰੀ ਬਣਾ ਲਈ ਸੀ। ਨਵਜੋਤ ਸਿੱਧੂ ਦੇ ਇਸ ਵਤੀਰੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਨੂੰ ਵੱਖਰੇ ਸਟਾਈਲ ਦਾ ਲੀਡਰ ਕਰਾਰ ਦੇ ਦਿੱਤਾ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਸਾਰੀਆਂ ਨਾਲੋਂ ਵੱਖ ਹਨ ਅਤੇ ਕਾਂਗਰਸ ਪਾਰਟੀ ਨੇ ਉਨਾਂ ਦੇ ਰੈਲੀ ਦੌਰਾਨ ਵਤੀਰੇ ਦਾ ਕੋਈ ਜਿਆਦਾ ਗੁੱਸਾ ਨਹੀਂ ਕੀਤਾ ਹੈ। ਉਨਾਂ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਉਨਾਂ ਨੇ ਹੀ ਪਰਚੀ ਲਿਖ ਕੇ ਭੇਜਿਆ ਸੀ, ਜਿਸ ਕਾਰਨ ਰੰਧਾਵਾ ਦੀ ਕੋਈ ਵੀ ਗਲਤੀ ਨਹੀਂ ਸੀ। (Navjot Singh Sidhu)
ਹਰੀਸ ਰਾਵਤ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪ੍ਰਧਾਨ ਦੀ ਕੁਰਸੀ ਖ਼ਾਲੀ ਨਹੀਂ ਹੈ, ਇਸ ਲਈ ਉਨਾਂ ਨੇ ਕਦੇ ਵੀ ਨਵਜੋਤ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਾਉਣ ਬਾਰੇ ਬਿਆਨ ਨਹੀਂ ਦਿੱਤਾ ਹੈ, ਜਦੋਂ ਕਿ ਵੱਡੀ ਜਿੰਮੇਵਾਰੀ ਦੇਣ ਵਾਲੇ ਬਿਆਨ ਨੂੰ ਗਲਤ ਤਰੀਕੇ ਨਾਲ ਲਿਆ ਗਿਆ ਹੈ। Àਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਜਾਂ ਫਿਰ ਰਾਹੁਲ ਗਾਂਧੀ ਹੀ ਫੈਸਲਾ ਕਰ ਸਕਦੇ ਹਨ। ਕਾਂਗਰਸ ਪਾਰਟੀ ਵਿੱਚ ਕੋਈ ਜਿੰਮੇਵਾਰੀ ਦੇਣੀ ਹੈ ਤਾਂ ਉਸ ਸਬੰਧੀ ਵੀ ਕਾਂਗਰਸ ਹਾਈ ਕਮਾਨ ਨੇ ਫੈਸਲਾ ਲੈਣਾ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਸਟਾਰ ਲੀਡਰ ਹਨ, ਇਸ ਲਈ ਉਨਾਂ ਦਾ ਖ਼ਿਆਲ ਕਾਂਗਰਸ ਪਾਰਟੀ ਹਰ ਸਮੇਂ ਰਖਦੀ ਹੈ ਪਰ ਉਨਾਂ ਨੂੰ ਪ੍ਰਧਾਨ ਬਣਾਉਣ ਜਾਂ ਫਿਰ ਨਹੀਂ ਬਣਾਉਣ ਬਾਰੇ ਕੋਈ ਵੀ ਫੈਸਲਾ ਨਹੀਂ ਹੋ ਸਕਦਾ ਹੈ। (Navjot Singh Sidhu)
ਇਹ ਵੀ ਪੜ੍ਹੋ : SYL ਮੁੱਦੇ ’ਤੇ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ
ਪੰਜਾਬ ਵਿੱਚ ਇਸ ਸਮੇਂ ਜ਼ਿਆਦਾਤਰ ਸੀਟਾਂ ‘ਤੇ ਕਾਂਗਰਸ ਦੇ ਵੱਡੇ ਆਗੂ ਚੰਗਾ ਕੰਮ ਕਰ ਰਹੇ ਹਨ, ਇਸ ਲਈ ਸੀਟ ਖਾਲੀ ਨਹੀਂ ਹੋਣ ਕਾਰਨ ਕਿਸੇ ਨੂੰ ਹਟਾਇਆ ਨਹੀਂ ਜਾ ਸਕਦਾ ਹੈ। ਹਰੀਸ ਰਾਵਤ ਨੇ ਨਵਜੋਤ ਸਿੱਧੂ ਦੇ ਰੈਲੀ ਵਾਲੇ ਵਤੀਰੇ ਬਾਰੇ ਜਿਆਦਾ ਖੁੱਲ੍ਹ ਕੇ ਕੋਈ ਗੱਲਬਾਤ ਨਹੀਂ ਕੀਤੀ ਪਰ ਉਨਾਂ ਨੇ ਇਸ਼ਾਰੇ ਇਸ਼ਾਰੇ ਵਿੱਚ ਇਹ ਸਾਫ਼ ਕਰ ਦਿੱਤਾ ਕਿ ਸਿੱਧੂ ਵਲੋਂ ਅਗਲੀ ਰੈਲੀਆਂ ਵਿੱਚ ਸ਼ਾਮਲ ਨਾ ਹੋਣਾ, ਉਨਾਂ ਦੀ ਵੱਡੀ ਗਲਤੀ ਹੈ ਅਤੇ ਉਨਾਂ ਨੂੰ ਰੈਲੀਆਂ ਵਿੱਚ ਭਾਗ ਲੈਣਾ ਚਾਹੀਦਾ ਸੀ। (Navjot Singh Sidhu)