ਉਂਦੀ ਹੈ ਸਨਮਾਨ
ਆਦਤਾਂ, ਹਾਵ-ਭਾਵ ਅਤੇ ਸੁਭਾਅ ਹੀ ਤੈਅ ਕਰਦਾ ਹੈ ਕਿ ਸਾਨੂੰ ਘਰ-ਪਰਿਵਾਰ ਅਤੇ ਸਮਾਜ ਵਿਚ ਕਿਹੋ-ਜਿਹਾ ਸਥਾਨ ਮਿਲੇਗਾ ਕੁਝ ਲੋਕਾਂ ਨੂੰ ਘਰ ਹੋਵੇ ਜਾਂ ਦਫ਼ਤਰ ਜਾਂ ਮਿੱਤਰਾਂ ਨਾਲ ਹੋਵੇ ਜਾਂ ਰਿਸ਼ਤੇਦਾਰਾਂ ਨਾਲ ਹਰ ਥਾਂ ਮਾਣ-ਸਨਮਾਨ ਪ੍ਰਾਪਤ ਹੁੰਦਾ ਹੈ ਉੱਥੇ ਕੁਝ ਲੋਕਾਂ ਨੂੰ ਵਧੇਰੇ ਅਪਮਾਨ ਹੀ ਸਹਿਣਾ ਪੈਂਦਾ ਹੈ, ਜਦੋਂਕਿ ਕੋਈ ਇਨਸਾਨ ਨਹੀਂ ਚਾਹੁੰਦਾ ਕਿ ਉਸ ਨੂੰ ਕਦੇ ਵੀ ਮਾੜਾ ਵਿਹਾਰ ਸਹਿਣਾ ਪਵੇ ਘਰ ਅਤੇ ਸਮਾਜ ਵਿਚ ਆਸ-ਪਾਸ ਦੇ ਲੋਕਾਂ ਤੋਂ ਮਾਣ-ਸਨਮਾਨ ਪ੍ਰਾਪਤ ਹੋਵੇ, ਇਸ ਲਈ ਜ਼ਰੂਰੀ ਹੈ ਕਿ ਤੁਹਾਡਾ ਵਿਹਾਰ ਸਾਰਿਆਂ ਨਾਲ ਚੰਗਾ ਰਹੇ ਧਿਆਨ ਰੱਖੋ ਕਿ ਕਿਸੇ ਵੀ ਵਿਅਕਤੀ ਸਬੰਧੀ ਅਸੀਂ ਜਾਣੇ-ਅਣਜਾਣੇ ਕੋਈ ਅਪਮਾਨਜਨਕ ਜਾਂ ਕੌੜੇ ਸ਼ਬਦਾਂ ਦੀ ਵਰਤੋਂ ਨਾ ਕਰੀਏ
ਅਚਾਰੀਆ ਚਾਣੱਕਿਆ ਅਨੁਸਾਰ ਫੁੱਲਾਂ ਦੀ ਮਹਿਕ ਉਸੇ ਦਿਸ਼ਾ ’ਚ ਫੈਲਦੀ ਹੈ, ਜਿਸ ਪਾਸੇ ਹਵਾ ਵਗ ਰਹੀ ਹੋਵੇ ਜਦੋਂਕਿ ਚੰਗੇ ਇਨਸਾਨ ਦੀ ਚੰਗਿਆਈ ਸਾਰੀਆਂ ਦਿਸ਼ਾਵਾਂ ’ਚ ਫੈਲਦੀ ਹੈ ਚੰਗਾ ਵਿਅਕਤੀ ਹਰ ਪਾਸੇ ਸਨਮਾਨ ਪ੍ਰਾਪਤ ਕਰੇਗਾ,
ਪ੍ਰਸਿੱਧ ਹੋ ਜਾਵੇਗਾ ਇਨਸਾਨ ਦੀ ਚੰਗਿਆਈ ਹੀ ਉਸ ਨੂੰ ਸਾਰੀਆਂ ਥਾਵਾਂ ਘਰ-ਪਰਿਵਾਰ, ਸਮਾਜ, ਮਿੱਤਰਾਂ ’ਚ ਉਚਿਤ ਆਦਰ ਦਿਵਾਉਂਦੀ ਹੈ ਜੋ ਵਿਅਕਤੀ ਸਾਰਿਆਂ ਲਈ ਚੰਗਾ ਸੋਚਦਾ ਹੈ, ਉਹ ਕਦੇ ਵੀ ਨਿਰਾਦਰ ਦਾ ਪਾਤਰ ਨਹੀਂ ਹੁੰਦਾ
ਉਹ ਵਿਅਕਤੀ ਜੋ ਨਿੱਜੀ ਸਵਾਰਥ ਲਈ ਦੂਜਿਆਂ ਨੂੰ ਕਸ਼ਟ ਪਹੁੰਚਾਉਂਦਾ ਹੈ, ਰਾਸ਼ਟਰਹਿੱਤ ’ਚ ਕੰਮ ਨਹੀਂ ਕਰਦਾ, ਹਮੇਸ਼ਾ ਬੁਰਾਈਆਂ ਨਾਲ ਹੀ ਜ਼ਿੰਦਗੀ ਬਤੀਤ ਕਰਦਾ ਹੈ ਉਹ ਕਦੇ ਵੀ ਸਨਮਾਨ ਦਾ ਪਾਤਰ ਹੋ ਹੀ ਨਹੀਂ ਸਕਦਾ ਇਸ ਲਈ ਸਾਨੂੰ ਸਾਰੀਆਂ ਆਦਤਾਂ ਅਤੇ ਸੁਭਾਅ ਉਵੇਂ ਹੀ ਰੱਖਣਾ ਚਾਹੀਦਾ ਹੈ ਜਿਸ ਨਾਲ ਕਿਸੇ ਹੋਰ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਾ ਹੋਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.