Sirsa News: 38ਵੀਆਂ ਰਾਸ਼ਟਰੀ ਖੇਡਾਂ ’ਚ ਫਿਰ ਛਾਈ ਐੱਮਐੱਸਜੀ ਭਾਰਤੀ ਖੇਲ ਗਾਂਵ ਦੀ ਮਹਿਲਾ ਖਿਡਾਰਨ

Sirsa News
Sirsa News: 38ਵੀਆਂ ਰਾਸ਼ਟਰੀ ਖੇਡਾਂ ’ਚ ਫਿਰ ਛਾਈ ਐੱਮਐੱਸਜੀ ਭਾਰਤੀ ਖੇਲ ਗਾਂਵ ਦੀ ਮਹਿਲਾ ਖਿਡਾਰਨ

Sirsa News: ਮਾਰਡਨ ਪੇਂਟਾਥਲਾਨ ਖੇਡ ਦੇ ਇਵੈਂਟ ਟ੍ਰਾਇਥਲ ’ਚ ਨਿਭਾ ਕੁਮਾਰੀ ਇੰਸਾਂ ਨੇ ਸੋਨ ਤੇ ਟੇਟ੍ਰੈਥਲਾਨ ਇਵੈਂਟ ’ਚ ਸ਼ਗੁਨ ਇੰਸਾਂ ਨੇ ਜਿੱਤਿਆ ਕਾਂਸੀ ਤਮਗਾ

Sirsa News: ਸਰਸਾ (ਸੱਚ ਕਹੂੰ ਨਿਊਜ਼)। 38ਵੀਂ ਰਾਸ਼ਟਰੀ ਖੇਡਾਂ ’ਚ ਐੱਮਐੱਸਜੀ ਭਾਰਤੀ ਖੇਲ ਗਾਂਵ ਦੀ ਮਹਿਲਾ ਖਿਡਾਰੀਆਂ ਨੇ ਇੱਕ ਵਾਰ ਫਿਰ ਆਪਣੇ ਹੁਨਰ ਦੀ ਚਮਕ ਬਿਖੇਰਦਿਆਂ ਇੱਕ ਸੋਨ ਤੇ ਇੱਕ ਕਾਂਸੀ ਤਮਗਾ ਜਿੱਤ ਕੇ ਸੰਸਥਾਨ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਜਦੋਂਕਿ ਚਾਰ ਖਿਡਾਰੀ ਭ ਰਹੇ ਹਨ। ਸ਼ਨਿੱਚਰਵਾਰ ਨੂੰ ਜੇਤੂ ਖਿਡਾਰੀ ਸਰਸਾ ਪਹੁੰਚੇ ਤੇ ਸਰਸਾ ਰੇਲਵੇ ਸਟੇਸ਼ਨ ’ਤੇ ਖਿਡਾਰੀਆਂ ਦਾ ਸੰਸਥਾਨ, ਪਰਿਵਾਰਕ ਮੈਂਬਰਾਂ ਤੇ ਖੇਡ ਪ੍ਰੇਮੀਆਂ ਵੱਲੋਂ ਫੁੱਲ ਮਾਲਾਵਾਂ ਤੇ ਨੋਟਾਂ ਦੇ ਹਾਰ ਪਹਿਨਾ ਕੇ ਤੇ ਬੁਕੇ ਦੇ ਕੇ ਜੋਰਦਾਰ ਸਵਾਗਤ ਕੀਤਾ ਗਿਆ।

ਸਰਸਾ ਰੇਲਵੇ ਸਟੇਸ਼ਨ ਤੋਂ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਤੱਕ ਜੇਤੂ ਜਲੂਸ ਕੱਢਿਆ। ਇਹ ਜਲੂਸ ਸਰਸਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਡੇਰਾ ਸੱਚਾ ਸੌਦਾ ’ਚ ਜਾ ਕੇ ਸਮਾਪਤ ਹੋਇਆ। ਰਸਤੇ ’ਚ ਵੱਖ-ਵੱਖ ਕਲੋਨੀਆਂ ਦੇ ਖੇਡ ਪ੍ਰੇਮੀਆਂ ਵੱਲੋਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। Sirsa News

ਜੇਤੂ ਖਿਡਾਰੀਆਂ ਦਾ ਸਰਸਾ ਪਹੁੰਚਣ ’ਤੇ ਹੋਇਆ ਸ਼ਾਨਦਾਰ ਸਵਾਗਤ, ਖੁੱਲ੍ਹੀ ਜੀਪ ’ਚ ਕੱਢਿਆ ਜੇਤੂ ਜਲੂਸ | Sirsa News

ਉੱਧਰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਕਾਲਜ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ, ਸੇਂਟ ਐੱਮਐੱਸਜੀ ਗਲੋਰੀਅਰਸ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਸੰਦੀਪ ਕੌਰ ਤੇ ਵਾਈਸ ਪ੍ਰਿੰਸੀਪਲ ਭਾਰਤੀ ਇੰਸਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ। ਐੱਮਐੱਸਜੀ ਭਾਰਤੀ ਖੇਲ ਗਾਂਵ ਦੀ ਸਵੀਮਿੰਗ ਕੋਚ ਡਾ. ਰੀਟਾ ਇੰਸਾਂ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਨਿਭਾ ਕੁਮਾਰੀ ਇੰਸਾਂ ਨੇ ਮਾਰਡਨ ਪੇਂਟਾਥਲਾਨ ਖੇਡ ਕੇ ਟ੍ਰਾਇਥਲ ’ਚ ਸੋਨ ਤਮਗਾ ਜਿੱਤਿਆ ਹੈ।

ਇਸ ’ਚ ਰਨਿੰਗ, ਸ਼ੂਟਿੰਗ ਤੇ ਸਵੀਮਿੰਗ ਹੁੰਦੀ ਹੈ। ਉੱਧਰ ਸੇਂਟ ਐੱਮਐੱਸਜੀ ਗਲੋਰੀਅਰਸ ਇੰਟਰਨੈਸ਼ਨਲ ਸਕੂਲ ਦੀ ਸ਼ਗੁਨ ਨੇ ਮਾਰਡਨ ਪੇਂਟਾਥਲਾਨ ਖੇਡ ਦੇ ਟੇਟ੍ਰੈਥਲਾਨ ਈਵੈਂਟ ’ਚ ਕਾਂਸੀ ਤਮਗਾ ਜਿੱਤਿਆ ਹੈ। ਇਸ ’ਚ ਰਨਿੰਗ, ਸ਼ੂਟਿੰਗ, ਸਵੀਮਿੰਗ ਫੇਂਸਿੰਗ ਸ਼ਾਮਲ ਹੁੰਦੀ ਹੈ। ਇਨ੍ਹਾਂ ਖੇਡਾਂ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਕਾਵਿਆ ਤੇ ਸੋਨਮੀਤ ਨੇ ਵਾਟਰਪੋਲੋ ਖੇਡ ’ਚ ਤੇ ਰੀਆ ਸਹਾਰਨ ਤੇ ਕਾਲਜ ਦੀ ਸੰਜਨਾ ਨੇ ਮਾਡਰਨ ਪੇਂਟਾਥਲਾਨ ਖੇਡ ’ਚ ਹਿੱਸਾ ਲਿਆ ਹੈ।

Sirsa News

38ਵੀਂ ਰਾਸ਼ਟਰੀ ਖੇਡਾਂ ’ਚ ਕਾਂਸੀ ਤਮਗਾ ਜਿੱਤਣ ਵਾਲੀ ਸੇਂਟ ਐੱਮਐੱਸਜੀ ਗਲੋਰੀਅਰਸ ਇੰਟਰਨੈਸ਼ਨਲ ਸਕੂਲ ਦੀ ਸ਼ਗੁਨ ਨੇ ਕਿਹਾ ਕਿ ਉਸ ਦੇ ਕੋਚ ਤੇ ਮੇਂਟਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਨ। ਜਿਨ੍ਹਾਂ ਦੇ ਅਸ਼ੀਰਵਾਦ ਨਾਲ ਉਸ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ। ਕਿਉਂਕਿ ਉਨ੍ਹਾਂ ਨੇ ਜੋ ਸਾਨੂੰ ਟੀਚਿੰਗ ਤੇ ਕੋਚਿੰਗ ਦਿੱਤੀ ਹੈ, ਉਸ ਨੂੰ ਆਪਣੀ ਖੇਡ ’ਚ ਅਪਣਾ ਕੇ ਹੀ ਇਹ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੱਜ ਜੋ ਸਵਾਗਤ ਹੋਇਆ ਹੈ, ਉਸ ਤੋਂ ਅਸੀਂ ਸਾਰੇ ਖੁਸ਼ ਹਾਂ ਅਤੇ ਇਸ ਨਾਲ ਅੱਗੇ ਵਧਣ ਦੀ ਪ੍ਰੇਰਨਾ ਮਿਲੇਗੀ।

ਐੱਮਐੱਸਜੀ ਭਾਰਤੀ ਖੇਲ ਗਾਂਵ ਦੀ ਸਵੀਮਿੰਗ ਕੋਚ ਡਾ. ਰੀਟਾ ਦੇਵੀ ਇੰਸਾਂ ਅਨੁਸਾਰ 38ਵੀਂ ਰਾਸ਼ਟਰੀ ਖੇਡਾਂ ’ਚ ਦੇਸ਼ ਦੇ ਤਕਰੀਬਨ 10 ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ। ਇਹ ਇੱਕ ਤਰ੍ਹਾਂ ਨਾਲ ਭਾਰਤ ਦੀ ਓਲੰਪਿਕ ਖੇਡ ਹੈ। ਇਸ ਵਿੱਚ ਸਾਰੇ ਇੰਟਰਨੈਸ਼ਨਲ ਖਿਡਾਰੀ ਹਿੱਸਾ ਲੈਂਦੇ ਹਨ। ਖਿਡਾਰੀਆਂ ਦੀ ਸਫ਼ਲਤਾ ਪਿੱਛੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਦੇ ਨਾਲ-ਨਾਲ ਪੂਜਨੀਕ ਗੁਰੂ ਦਾ ਵੱਡਾ ਯੋਗਦਾਨ ਹੈ। ਕਿਉਂਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਇੱਥੇ ਇੰਟਰਨੈਸ਼ਨਲ ਪੱਧਰ ਦੀਆਂ ਆਧੁਨਿਕ ਇਨਫਰਾਸਟੱਰਕਚਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹੋਈਆਂ ਹਨ।

Read Also : GG W vs RCB W: ਬੈਂਗਲੁਰੂ ਨੇ ਹਾਸਲ ਕੀਤਾ WPL ਦਾ ਸਭ ਤੋਂ ਵੱਡਾ ਟੀਚਾ, ਰਿਚਾ ਦਾ ਸਭ ਤੋਂ ਤੇਜ਼ ਅਰਧਸੈਂਕੜਾ

ਇਸ ਮੌਕੇ ਰਹਿਮਤ ਕਲੋਨੀ ਦੇ ਪ੍ਰੇਮੀ ਸੰਮਤੀ ਸੇਵਾਦਾਰ ਰੋਬਿਨ ਇੰਸਾਂ, ਲਵਦੀਪ ਇੰਸਾਂ, ਗੋਲਡੀ ਇੰਸਾਂ, ਕੁਲਵਿੰਦਰ ਇੰਸਾਂ, ਕਾਂਤਾ ਇੰਸਾਂ, ਕਿਰਨ ਇੰਸਾਂ, ਸੇਂਟ ਐੱਮਐੱਸਜੀ ਗਲੋਰੀਅਰਸ ਇੰਟਰਨੈਸ਼ਨਲ ਸਕੂਲ ਤੋਂ ਸੰਦੀਪ ਇੰਸਾਂ, ਮੀਰਾ ਇੰਸਾਂ ਸਮੇਤ ਹੋਰ ਸਾਧ-ਸੰਗਤ ਤੇ ਸਟਾਫ਼ ਮੈਂਬਰ ਮੌਜ਼ੂਦ ਰਹੇ।

ਪੂਜਨੀਕ ਗੁਰੂ ਜੀ ਬਦੌਲਤ ਹਾਸਲ ਕੀਤਾ ਮੁਕਾਮ : ਨਿਭਾ ਕੁਮਾਰੀ ਇੰਸਾਂ

ਮਾਰਡਨ ਪੇਂਟਾਥਲਾਨ ਖੇਡ ਦੇ ਮੁਕਾਬਲੇ ਟ੍ਰਾਇਥਲ ’ਚ ਸੋਨ ਤਮਗਾ ਜਿੱਤਣ ਵਾਲੀ ਨਿਭਾ ਕੁਮਾਰੀ ਇੰਸਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਦਿੱਤੇ ਗਏ ਖੇਡ ਟਿਪਸ ਨੂੰ ਦਿੰਦਿਆਂ ਕਿਹਾ ਕਿ ਅੱਜ ਉਹ ਜਿਸ ਮੁਕਾਮ ’ਤੇ ਖੜ੍ਹੀ ਹੈ, ਉਹ ਸਿਰਫ਼ ਪੂਜਨੀਕ ਗੁਰੂ ਜੀ ਦੀ ਬਦੌਲਤ ਹੈ।

ਨਿਭਾ ਨੇ ਅੱਗੇ ਦੱਸਿਆ ਕਿ ਜਦੋਂ ਵੀ ਉਹ ਆਪਣੇ ਖੇਡ ਦਾ ਅਭਿਆਸ ਕਰਦੀ ਸੀ ਤਾਂ ਪੂਜਨੀਕ ਗੁਰੂ ਜੀ ਤੋਂ ਮਿਲੇ ਮੈਥਡ ਆਫ਼ ਮੈਡੀਟੇਸ਼ਨ ਨੂੰ ਕਰਦੀ ਸੀ ਤੇ ਚੰਗਾ ਖੇਡਣ ਦਾ ਅਸ਼ੀਰਵਾਦ ਮੰਗਦੀ ਸੀ। ਮੈਥਡ ਆਫ਼ ਮੈਡੀਟੇਸ਼ਨ ਕਰਨ ਨਾਲ ਵਿੱਲ ਪਾਵਰ ਆਉਂਦੀ ਹੈ ਤੇ ਪੂਜਨੀਕ ਗੁਰੂ ਜੀ ਤੋਂ ਮਿਲੇ ਮੈਥਡ ਆਫ਼ ਮੈਡੀਟੇਸ਼ਨ ਤੇ ਖੇਡ ਟਿਪਸ ਨਾਲ ਹੀ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਅਜੇ ਨੈਸ਼ਨਲ ’ਚ ਮੈਡਲ ਜਿੱਤਿਆ ਹੈ ਤੇ ਇੰਟਰਨੈਸ਼ਨਲ ’ਚ ਵੀ ਪੂਜਨੀਕ ਗੁਰੂ ਜੀ ਦੀ ਗਾਈਡੈਂਸ ਨਾਲ ਉਹ ਜ਼ਰੂਰ ਮੈਡਲ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ, ਜਿਸ ਨਾਲ ਉਹ ਪੂਜਨੀਕ ਗੁਰੂ ਜੀ ਤੇ ਸੰਸਥਾਨ ਦਾ ਧੰਨਵਾਦ ਕਰ ਸਕਾਂ।

ਰਹਿਮਤ ਕਲੋਨੀ ’ਚ ਵੀ ਹੋਇਆ ਸਵਾਗਤ

38ਵੀਂ ਰਾਸ਼ਟਰੀ ਖੇਡਾਂ ’ਚ ਜੇਤੂ ਦੋ ਖਿਡਾਰੀ ਸ਼ਾਹ ਸਤਿਨਾਮ ਜੀ ਮਾਰਗ ਸਥਿਤ ਰਹਿਮਤ ਕਲੋਨੀ ਨਿਵਾਸੀ ਹਨ। ਜੇਤੂ ਖਿਡਾਰੀਆਂ ਦੇ ਸਨਮਾਨ ’ਚ ਰਹਿਮਤ ਕਲੋਨੀ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ’ਚ ਇੱਕ ਸਨਮਾਨ ਸਮਾਰੋਹ ਕੀਤਾ ਗਿਆ। ਜਿੱਥੇ ਰਹਿਮਤ ਕਲੋਨੀ ਦੇ ਜ਼ਿੰਮੇਵਾਰਾਂ ਤੇ ਸਾਧ-ਸੰਗਤ ਵੱਲੋਂ ਸਾਰੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਸਾਧ-ਸੰਗਤ ਨੇ ਢੋਲ ਦੀ ਥਾਪ ’ਤੇ ਰੱਜ ਕੇ ਧਮਾਲ ਪਾਇਆ।

LEAVE A REPLY

Please enter your comment!
Please enter your name here