ਨੌਜਵਾਨਾਂ ਨੇ ਵਿਧਾਇਕ ਇਆਲੀ ਦੀ ਹਾਜ਼ਰੀ ’ਚ ਕੀਤਾ ਸ਼ਰੇਆਮ ਚਿੱਟਾ ਵਿਕਣ ਦਾ ਖੁਲਾਸਾ

ਕਿਹਾ, ਦਾਖਾ ਪੁਲਿਸ ਚਿੱਟੇ ਦੇ ਸਮੱਗਲਰਾਂ ਅੱਗੇ ਬੇਵੱਸ ਹੋਈ

ਵਿਧਾਇਕ ਇਆਲੀ ਨੇ ਮੌਕੇ ’ਤੇ ਐੱਸਐੱਸਪੀ ਜਗਰਾਓ ਦੇ ਧਿਆਨ ਹਿੱਤ ਮਾਮਲਾ ਲਿਆਂਦਾ

ਮੁੱਲਾਂਪੁਰ ਦਾਖਾ (ਮਲਕੀਤ ਸਿੰਘ) ਬੇਸ਼ੱਕ ਅੱਜ ਦੇਸ਼ ਅੰਦਰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ, ਪਰ ਹਲਕਾ ਦਾਖਾ ਦਾ ਮੰਡਿਆਣੀ ਪਿੰਡ ਚਿੱਟਾ ਵੇਚਣ ਵਿੱਚ ਕਰਕੇ ਸੁਰਖੀਆਂ ਵਿੱਚ ਆ ਗਿਆ ਹੈ, ਇਸ ਦਾ ਖੁਲਾਸਾ ਇਲਾਕੇ ਦੇ ਨੌਜਵਾਨਾਂ ਨੇ ਇਸ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਕੋਲ ਕਰਦਿਆ ਕਿਹਾ ਕਿ ਨੌਜਵਾਨ ਵਿਕਰਮਜੀਤ ਸਿੰਘ ਨੂੰ ਥਾਣਾ ਦਾਖਾ ਦੇ ਇੱਕ ਪੁਲਿਸ ਅਫਸਰ ਨੇ ਉਸਨੂੰ ਇੱਕ ਹਜਾਰ ਰੁਪਏ ਦਿੱਤੇ ਤਾਂ ਜੋ ਉਹ ਨਸ਼ੇ ਦੀਆਂ ਗੋਲੀਆਂ ਪਿੰਡ ਮੰਡਿਆਣੀ ਤੋਂ ਲੈ ਕੇ ਆਵੇ।

ਜਦ ਉਹ ਵਾਪਸ ਲੈ ਕੇ ਆਇਆ ਤਾਂ ਪੁਲਿਸ ਨੇ ਨਸ਼ਾ ਤਸਕਰਾਂ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਟਾਲਮਟੋਲ ਕਰਨ ਲੱਗੀ, ਐੱਨੇ ਨੂੰ ਕਿਸੇ ਮੁਲਾਜਮ ਨੇ ਮਹਿਲਾ ਨਸ਼ਾ ਤਸਕਰ ਨੂੰ ਸੂਚਿਤ ਕਰ ਦਿੱਤਾ ਜਦ ਉਹ ਪੰਜ ਸੌ ਰੁਪਏ ਦਾ ਦੁਬਾਰਾ ਚਿੱਟਾ ਲੈਣ ਗਿਆ ਤਾਂ ਮੌਕੇ ਘਰ ਵਾਲਿਆਂ ਨੇ ਉਸਨੂੰ ਫੜਕੇ ਕੁੱਟਮਾਰ ਕੀਤੀ। ਜਦ ਇਸਦਾ ਪਤਾ ਉਸਦੇ ਨੌਜਵਾਨ ਸਾਥੀਆਂ ਨੂੰ ਲੱਗਾ ਤਾਂ ਉਹ ਇਕੱਠੇ ਹੋ ਕੇ ਆਪਣੇ ਸਾਥੀ ਨੂੰ ਛੁਡਾ ਕੇ ਲੈ ਆਏ।

 

ਅੱਜ ਪਿੰਡ ਮੁੱਲਾਂਪੁਰ ਅਤੇ ਦਾਖਾ ਦੇ ਨੌਜਵਾਨ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਮਿਲੇ ਜਿਨਾਂ ਨੂੰ ਸਾਰੀ ਘਟਨਾਂ ਸਬੰਧੀ ਜਾਣਕਾਰੀ ਦਿੱਤੀ। ਵਿਧਾਇਕ ਇਆਲੀ ਨੇ ਨੌਜਵਾਨਾਂ ਨੂੰ ਵਿਸ਼ਵਾਸ ਦੁਆਇੱਆ ਕਿ ਹਲਕਾ ਦਾਖਾ ਅੰਦਰ ਚਿੱਟਾ ਨਸ਼ਾ ਨਹੀ ਵਿਕੇਗਾ। ਉਨ੍ਹਾਂ ਤੁਰੰਤ ਹੀ ਇਸ ਸਬੰਧੀ ਐੱਸਐੱਸਪੀ ਜਗਰਾਓ ਅਤੇ ਡੀ.ਐੱਸ.ਪੀ ਦਾਖਾ ਨੂੰ ਫੋਨ ਰਾਹੀਂ ਸੂਚਿਤ ਕੀਤਾ ਤੇ ਨਸ਼ਾ ਤਸਕਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਨੂੰ ਆਖਿਆ।

ਓਧਰ ਨੌਜਵਾਨਾਂ ਨੇ ਪੁਲਿਸ ਦੇ ਦੋਸ਼ ਲਾਉਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਨਸ਼ਾ ਤਸ਼ਕਰ ਪੁਲਿਸ ਦੀ ਮਿਲੀਭੁਗਤ ਨਾਲ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ, ਕਿਉਂਕਿ ਇੱਕ ਮੁਲਾਜਮ ਨੇ ਫੋਨ ਰਾਂਹੀ ਪਿੰਡ ਦਾਖਾ ਦੇ ਨੌਜਵਾਨ ਨੂੰ ਆਪਣਾ ਬੋਰੀਆ ਬਿਸਤਰਾਂ ਗੋਲ ਕਰਨ ਤੱਕ ਕਹਿ ਦਿੱਤਾ ਹੈ।

ਕੀ ਕਿਹਾ ਥਾਣਾ ਦਾਖਾ ਮੁੱਖੀ ਨੇ ਜਦ ਉਕਤ ਮਾਮਲੇ ਸਬੰਧੀ ਮਾਡਲ ਥਾਣਾ ਦਾਖਾ ਦੇ ਐੱਸ.ਐੱਚ.ਓ ਅਜੀਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਪੁਲਿਸ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਮਾਮਲੇ ਦੀ ਜਾਂਚ ਉਪਰੰਤ ਜਲਦੀ ਹੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here