ਕਿਸਾਨ ਟਰੈਕਟਰ ਪਰੇਡ ਤੋਂ ਗਾਇਬ ਹੋਇਆ ਨੌਜਵਾਨ ਹੁਣ ਪਰਤਿਆ ਘਰ

ਸੱਤ ਮਹੀਨਿਆਂ ਤੋਂ ਪਰਿਵਾਰ ਕਰ ਰਿਹਾ ਸੀ ਉਡੀਕ

ਜੀਂਦ (ਸੱਚ ਕਹੂੰ ਨਿਊਜ਼)। 26 ਜਨਵਰੀ ਨੂੰ ਕੌਮੀ ਰਾਜਧਾਨੀ ’ਚ ਕੱਢ ਗਈ ਕਿਸਾਨ ਟਰੈਕਟਰ ਪਰੇਡ ਦੌਰਾਨ ਗਾਇਬ ਹੋਇਆ ਜਂਦੀ ਜ਼ਿਲ੍ਹੇ ਦੇ ਪਿੰਡ ਕੰਡੇਲਾ ਦਾ 28 ਸਾਲਾ ਨੌਜਵਾਨ ਸਾਢੇ ਸੱਤ ਮਹੀਨਿਆਂ ਬਾਅਦ ਆਪਣੇ ਘਰ ਪਹੁੰਚਿਆ ਇੱਕ ਗੈਰ ਸਰਕਾਰੀ ਸੰਸਥਾ ਨੇ ਉਸ ਦੇ ਪਰਿਵਾਰ ਨੂੰ ਸੌੀਪਿਆ ਆਸ਼ਰਯ ਅਧਿਕਾਰ ਅਭਿਆਨ ਸੰਸਥਾ ਦੇ ਕਾਰਡੀਨੇਟਰ ਸਾਜਨ ਲਾਲ ਦੇ ਅਨੁਸਾਰ ਬਜਿੰਦਰ ਫਰਵਰੀ ’ਚ ਉਨ੍ਹਾਂ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਕੋਲ ਫਲਾਈਵਚਰ ਦੇ ਹੇਠਾਂ ਬਦਹਾਲ ਹਾਲਤ ’ਚ ਮਿਲਿਆ ਸੀ ਉਸਦੇ ਪੈਰਾਂ ’ਚ ਸੋਜ ਆਈ ਹੋਈ ਸੀ ਤੇ ਸਰੀਰ ’ਤੇ ਵੀ ਕਾਫ਼ੀ ਸੱਟ ਦੇ ਨਿਸ਼ਾਨ ਸਨ। ਉਸਦੀ ਮਾਨਸਿਕ ਸਥਿਤੀ ਸਹੀ ਨਹੀਂ ਸੀ ਸੰਸਥਾ ਨੇ ਉਸ ਦੇ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਕੁਝ ਦਿਨ ਪਹਿਲਾਂ ਹੀ ਉਸਨੇ ਆਪਣੇ ਘਰ ਵਾਲਿਆਂ ਦੇ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸ ਨੂੰ ਘਰ ਪਹੁੰਚਾਇਆ ਗਿਆ ਸਾਜਨ ਲਾਲ ਦਾ ਕਹਿਣਾ ਹੈ ਕਿ ਬਜਿੰਦਰ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਬਜਿੰਦਰ ਦੀ ਤਲਾਸ਼ ਲਈ 11 ਜੂਨ ਨੂੰ ਕਾਫ਼ੀ ਵੱਡੀ ਗਿਣਤੀ ’ਚ ਕੰਡੇਲਾ ਪਿੰਡ ਦੇ ਵਾਸੀ ਤੱਤਕਾਲੀਨ ਕਮਿਸ਼ਨਰ ਆਦਿੱਤਿਆ ਦਹੀਆ ਨੂੰ ਮਿਲੇ ਸਨ ਤੇ ਉਸ ਦਾ ਪਤਾ ਲਾਉਣ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਪੁਲਿਸ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬਜਿੰਦਰ ਨੂੰ ਲੱਭਣ ਲਈ ਦਿੱਲੀ ਵੀ ਗਈ ਸੀ, ਪਰ ਉਹ ਨਹੀਂ ਮਿਲਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ