ਡਿੱਗੇ ਮਿਲੇ 45 ਹਜ਼ਾਰ ਰੁਪਏ ਵਾਪਸ ਕਰਕੇ ਨੌਜਵਾਨ ਨੇ ਦਿਖਾਈ ਇਮਾਨਦਾਰੀ
ਸੰਗਰੂਰ, (ਨਰੇਸ਼ ਕੁਮਾਰ)। ਅੱਜ ਜਦੋਂ ਸਮਾਜ ਵਿੱਚ ਹਰ ਪਾਸੇ ਲੁੱਟ-ਖਸੁੱਟ, ਥੋੜੇ ਜਿਹੇ ਪੈਸਿਆਂ ਪਿੱਛੇ ਚੋਰੀ ਦੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲਦੀਆਂ ਹਨ, ਉਥੇ ਹੀ ਮਿਤੀ 24 ਅਗਸਤ 2021 ਨੂੰ ਸੰਗਰੂਰ ਸੁਨਾਮ ਰੋਡ ’ਤੇ ਇੱਕ ਵਿਅਕਤੀ ਰਾਜਵਿੰਦਰ ਸਿੰਘ ਲੱਡਾ ਨੂੰ ਰਾਸਤੇ ਵਿੱਚ ਡਿੱਗਿਆ ਪਰਸ ਮਿਲਿਆ, ਜਿਸ ਵਿੱਚ ਬਹੁਤ ਸਾਰੇ ਦਸਤਾਵੇਜ਼ ਅਤੇ ਲਗਭਗ 45 ਹਜ਼ਾਰ ਰੁਪਏ ਕੈਸ਼ ਸੀ। ਜੋ ਬਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਦੁੱਗਾਂ ਦੇ ਨਾਂਅ ’ਤੇ ਸਨ।
ਸੰਪਰਕ ਦਾ ਕੋਈ ਹੋਰ ਸਾਧਨ ਨਾ ਮਿਲਣ ਕਰਕੇ ਰਾਜਵਿੰਦਰ ਪਿੰਡ ਦੁੱਗਾਂ ’ਚ ਹੀ ਪਹੁੰਚ ਗਿਆ ਅਤੇ ਉਥੇ ਪੰਚਾਇਤ ਮੈਂਬਰ ਗੁਰਜੀਵਨ ਸਿੰਘ ਨਾਲ ਮੁਲਾਕਾਤ ਹੋਈ ਤਾਂ ਪੰਚਾਇਤ ਮੈਂਬਰ ਗੁਰਜੀਵਨ ਸਿੰਘ ਨੇ ਬਿੰਦਰ ਸਿੰਘ ਨੂੰ ਆਪਣੀ ਪੇਸਟੀਸਾਈਡ ਦੀ ਦੁਕਾਨ ’ਤੇ ਬੁਲਾ ਲਿਆ ਅਤੇ ਬਿੰਦਰ ਸਿੰਘ ਨੂੰ ਉਸਦਾ ਪਰਸ ਸਮੇਤ ਦਸਤਾਵੇਜ਼ ਅਤੇ ਕੈਸ਼ ਸਹੀ ਸਲਾਮਤ ਵਾਪਸ ਕਰ ਦਿੱਤਾ। ਇਸ ਘਟਨਾ ਤੋਂ ਪਿੰਡ ਦੀ ਪੰਚਾਇਤ ਅਤੇ ਬਿੰਦਰ ਸਿੰਘ ਬਹੁਤ ਹੀ ਜ਼ਿਆਦਾ ਖੁਸ਼ ਅਤੇ ਹੈਰਾਨ ਹੋਏ ਕਿ ਅੱਜ ਦੇ ਮਹਿੰਗਾਈ ਅਤੇ ਮਾਰੋ ਮਾਰੀ ਦੇ ਸਮੇਂ ਵਿੱਚ ਵੀ ਅਜਿਹਾ ਵੀ ਕੋਈ ਇਮਾਨਦਾਰ ਇਨਸਾਨ ਹੈ ਜੋ ਕਿਸੇ ਦੇ ਗੁੰਮ ਹੋਏ ਦਸਤਾਵੇਜਾਂ ਸਮੇਤ ਕੈਸ਼ ਵੀ ਵਾਪਸ ਕਰਨ ਖੁਦ ਹੀ ਪਿੰਡ ਆ ਗਿਆ।
ਇਸ ਖੁਸ਼ੀ ਵਿੱਚ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਰਾਜਵਿੰਦਰ ਸਿੰਘ ਲੱਡਾ ਦਾ ਸਨਮਾਨ ਕੀਤਾ। ਬਿੰਦਰ ਸਿੰਘ ਦੇ ਪਰਿਵਾਰ ਉਸ ਦੇ ਪਰਿਵਾਰ ਨੇ ਵੀ ਰਾਜਵਿੰਦਰ ਸਿੰਘ ਲੱਡਾ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਦੁਆਵਾਂ ਦਿੱਤੀਆਂ। ਇਸ ਮੌਕੇ ’ਤੇ ਪਿੰਡ ਦੁੱਗਾਂ ਦੇ ਪਤਵੰਤੇ ਸੱਜਣ ਪੰਚਾਇਤ ਮੈਂਬਰ ਗੁਰਜੀਵਨ ਸਿੰਘ, ਸੁਖਦਰਸ਼ਨ ਸਿੰਘ, ਮਿੱਠੂ ਸਿੰਘ, ਗੁਰਸੇਵਕ ਸਿੰਘ, ਮਾਸਟਰ ਸੁਖਦਰਸ਼ਨ ਸਿੰਘ, ਜਗਸੀਰ ਸਿੰਘ ਮਾਨ ਗਿੱਲ ਪੈਸਟੀਸਾਈਡ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ