(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਮੁਰਸ਼ਿਦ-ਏ-ਕਾਮਿਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਪਵਿੱਤਰ ਬਚਨਾਂ ਦੀ ਅੰਮਿ੍ਰਤਮਈ ਵਰਖਾ ਕਰਦੇ ਹੋਏ ਖੁਸ਼ਹਾਲ ਗਿ੍ਰਹਸਥ ਜੀਵਨ ਜਿਉਣ ਦਾ ਫਲਸਫਾ ਸਮਝਾਇਆ ਆਪ ਜੀ ਨੇ ਆਮ ਜੀਵਨ ’ਚ ਘਰੇਲੂ ਲੜਾਈ-ਝਗੜਿਆਂ ਦੀ ਵਜ੍ਹਾ ਬਣਨ ਵਾਲੇ ਕਾਰਨਾਂ ’ਤੇ ਵੀ ਰੋਸ਼ਨੀ ਪਾਈ ਅਤੇ ਇਨ੍ਹਾਂ ਤੋਂ ਨਿਜ਼ਾਤ ਦਾ ਤਰੀਕਾ ਵੀ ਦੱਸਿਆ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬੇਪਰਵਾਹ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ) ਦੇ ਰਹਿਮੋਕਰਮ, ਪਰਉਪਕਾਰ ਅਣਗਿਣਤ ਹਨ, ਜੋ ਗਿਣਾਏ ਨਹੀਂ ਜਾ ਸਕਦੇ ਜੋ ਬੇਭਾਗੇ ਸਨ ਉਹ ਭਾਗਾਂ ਵਾਲੇ ਬਣੇ ਅਤੇ ਭਾਗਾਂ ਵਾਲੇ ਅਤਿ ਉਤਮ ਭਾਗਾਂ ਵਾਲੇ ਬਣ ਗਏ ਸੰਤਾਂ ਦਾ ਕੰਮ ਸਮਾਜ ਨੂੰ ਨਵੀ ਦਿਸ਼ਾ ਦੇਣਾ ਹੁੰਦਾ ਹੈ ਕਿਸੇ ਨੂੰ ਬੁਰਾ ਕਹਿਣਾ, ਕਿਸੇ ਨੂੰ ਗਲਤ ਕਹਿਣਾ ਸੰਤਾਂ ਦੀ ਫਿਤਰਤ ’ਚ ਨਹੀਂ ਹੁੰਦਾ ਸੰਤਾਂ ਦਾ ਕੰਮ ਇਨਸਾਨ ਨੂੰ ਇਨਸਾਨ ਨਾਲ ਜੋੜਨਾ ਅਤੇ ਇਨਸਾਨ ਨੂੰ ਭਗਵਾਨ ਨਾਲ ਜੋੜਨਾ ਹੁੰਦਾ ਹੈ ਪੂਰੀ ਸਿ੍ਰਸ਼ਟੀ ਜੋ ਪਰਮ ਪਿਤਾ ਪਰਮਾਤਮਾ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੇ ਬਣਾਈ ਹੈ, ਸੰਤਾਂ ਦਾ ਕੰਮ ਉਸ ਸਿ੍ਰਸ਼ਟੀ ਦੇ ਭਲੇ ਲਈ ਜ਼ਰੂਰੀ ਕਦਮ ਚੁੱਕਣਾ, ਸਾਰੇ ਜੀਵਾਂ ਨੂੰ ਸਮਝਾਉਣਾ ਅਤੇ ਪਰਮਾਨੰਦ ਪਹੁੰਚਾਉਣ ਦਾ ਕਾਰਜ ਹੁੰਦਾ ਹੈ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਦਾਤਾ ਰਹਿਬਰ ਨੇ ਇਹ ਰੀਤ ਚਲਾਈ ਅਤੇ ਸਮਝਾਉਦੇ ਰਹੇ।
ਸਾਡੇ ਪਵਿੱਤਰ ਵੇਦਾਂ ’ਚ ਬਹੁਤ ਕੁਝ ਹੈ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬ੍ਰਹਮਚਰਜ ਦੀ ਚਰਚਾ ਹੁੰਦੀ ਰਹੀ ਉਸ ਤੋਂ ਬਾਅਦ ਆਉਦਾ ਹੈ ਗਿ੍ਰਹਸਥ ਆਸ਼ਰਮ 25 ਸਾਲ ਤੱਕ ਇਹ ਹੁੰਦਾ ਸੀ ਕਿ ਬ੍ਰਹਮਚਰਜ ਦਾ ਪਾਲਣ ਕਰਨਾ ਹੈ ਉਸ ਸਮੇਂ ’ਚ ਗੁਰੂਕੁਲ ਜੰਗਲਾਤ, ਪਵਿੱਤਰ ਵਾਤਾਵਰਣ ’ਚ ਹੁੰਦੇ ਸਨ ਇੱਥੇ ਪੜ੍ਹਾਇਆ ਜਾਂਦਾ ਸੀ ਧਰਮ ਸਿਖਾਇਆ ਜਾਂਦਾ ਸੀ ਇਨਸਾਨ ਬਣਾਇਆ ਜਾਂਦਾ ਸੀ ਅਤੇ ਫਿਰ ਉੱਥੋਂ ਹੀ ਜਦੋਂ ਪਤਾ ਹੁੰਦਾ ਸੀ ਕਿ ਹੁਣ ਵਿਆਹ ਦੇ ਲਾਇਕ ਹੈ, ਉਸ ਦੇ ਅਨੁਕੂਲ ਹੋ ਗਿਆ ਹੈ, ਪੜ੍ਹਾਈ ਪੂਰੀ ਹੋ ਗਈ ਤਾਂ ਉੱਥੋਂ ਆਉਣ ਤੋਂ ਬਾਅਦ ਉਸ ਨੇ ਗਿ੍ਰਹਸਥ ਜ਼ਿੰਦਗੀ ’ਚ ਪ੍ਰਵੇਸ਼ ਕਰਨਾ ਹੈ, ਗਿ੍ਰਹਸਥ ਆਸ਼ਰਮ ਸ਼ੁਰੂ ਹੋਣ ਵਾਲਾ ਹੈ ਤਾਂ ਸਾਡੇ ਪਵਿੱਤਰ ਵੇਦਾਂ ’ਚ ਅਸੀਂ ਜੋ ਅਨੁਭਵ ਕੀਤਾ, ਉਸ ਦੇ ਆਧਾਰ ’ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਹਰ ਚੀਜ਼ ਸਿਖਾਈ ਜਾਂਦੀ ਸੀ ਘਰ-ਗਿ੍ਰਹਸਥ ’ਚ ਕਿਵੇਂ ਤਾਲਮੇਲ ਬਿਠਾਉਣਾ ਹੈ, ਕਦੋਂ ਤੰਦਰੁਸਤ ਬੱਚਾ ਹੋਵੇਗਾ, ਕਿਵੇਂ ਪਰਿਵਾਰ ਲਈ ਸਮਾਂ ਦੇਣਾ ਹੈ, ਕਿਵੇਂ ਤਾਲਮੇਲ ਬਿਠਾਉਣਾ ਹੈ, ਇਹ ਛੋਟੀ ਗੱਲ ਨਹੀਂ ਹੁੰਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।