ਸਰਸਾ (ਸੁਖਜੀਤ ਮਾਨ)। ਡੇਰਾ ਸੱਚਾ ਸੌਦਾ (Dera Sacha Sauda) ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰਨ ਵਾਲੇ ਡੇਰਾ ਸ਼ਰਧਾਲੂ ਦੱਸਦੇ ਹਨ ਕਿ ਜੋ ਬਚਨ ਸਾਈਂ ਜੀ ਨੇ ਕੀਤੇ ਜਾਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੇ ਉਹ ਲਗਾਤਾਰ ਪੂਰੇ ਹੋ ਰਹੇ ਹਨ। ਇਨ੍ਹਾਂ ਸ਼ਰਧਾਲੂਆਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਕਹਿਣ ਵਾਲੇ ਕੁੱਝ ਵੀ ਕਹੀ ਜਾਣ ਪਰ ਡੇਰਾ ਸੱਚਾ ਸੌਦਾ ਤਾਂ ਸਭ ਦਾ ਸਤਿਕਾਰ ਕਰਦਾ ਹੈ ਤੇ ਕਰਨਾ ਸਿਖਾਉਂਦਾ ਹੈ ਕਿਉਂਕਿ ਉਨ੍ਹਾਂ ਨੇ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਲੈ ਕੇ ਹੁਣ ਤੱਕ ਕਦੇ ਵੀ ਕੋਈ ਅਜਿਹੇ ਬਚਨ-ਬਿਲਾਸ ਨਹੀਂ ਸੁਣੇ ਜੋ ਕਿਸੇ ਨੂੰ ਵੀ ਠੇੇਸ ਪਹੁੰਚਾਉਣ ਵਾਲੇ ਹੋਣ।
ਸੰਨ 1954 ’ਚ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰਨ ਵਾਲੇ ਪਿੰਡ ਰਾਮਪੁਰ ਥੇੜ੍ਹੀ ਦੇ ਮੋਹਨ ਸਿੰਘ ਇੰਸਾਂ (94) ਦੱਸਦੇ ਹਨ ਕਿ ‘ਉਹੀ ਆਵਾਜ਼, ਉਹੀ ਅੰਦਾਜ਼, ਬਚਨ ਸੁਣਨ ’ਤੇ ਲੱਗਦਾ ਹੈ ਕਿ ਸ਼ਾਹ ਮਸਤਾਨਾ ਜੀ ਹੀ ਫ਼ਰਮਾ ਰਹੇ ਹਨ, ਕੋਈ ਫਰਕ ਨਹੀਂ ਹੈ, ਦਿਲ ਨੂੰ ਖਿੱਚਦੀ ਹੈ ਆਵਾਜ਼। ਉਨ੍ਹਾਂ ਕਿਹਾ ਕਿ ਜੋ ਲੋਕ ਭਾਂਤ-ਭਾਂਤ ਦੀਆਂ ਗੱਲਾਂ ਡੇਰੇ ਬਾਰੇ ਕਰਦੇ ਹਨ ਉਨ੍ਹਾਂ ਦੀ ਦੇਖਣ ਵਾਲੀ ਅੱਖ ’ਚ ਫਰਕ ਹੋ ਸਕਦਾ ਹੈ ਪਰ ਸਾਈਂ ਮਸਤਾਨਾ ਜੀ ਤੋਂ ਲੈ ਕੇ ਪੂਜਨੀਕ ਹਜ਼ੂਰ ਪਿਤਾ ਜੀ ਤੱਕ ਕਿਸੇ ਗੱਲ ’ਚ ਕੋਈ ਫਰਕ ਨਹੀਂ ਹੈ। ਉਨ੍ਹਾਂ ਆਪਣੇ-ਆਪ ਨੂੰ ਭਾਗਾਂ ਵਾਲਾ ਸਮਝਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਸ਼ਾਹ ਮਸਤਾਨਾ ਜੀ ਮਹਾਰਾਜ, ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਪਵਿੱਤਰ ਚਰਨ ਟਿਕਾਏ ਹਨ। (Dera Sacha Sauda)
ਪਵਿੱਤਰ ਭੰਡਾਰੇ ’ਤੇ ਦਿਸਿਆ ਭਾਰੀ ਉਤਸ਼ਾਹ, ਢੋਲ ਦੇ ਡੱਗੇ ’ਤੇ ਨੱਚਦੀ ਪਹੁੰਚੀ ਸਾਧ-ਸੰਗਤ
ਜ਼ਿਲ੍ਹਾ ਸਰਸਾ ਦੇ ਪਿੰਡ ਕੁੱਤਾਵੱਢ ਦੇ ਦੋ ਸ਼ਰਧਾਲੂਆਂ ਦੋਵਾਂ ਦਾ ਨਾਂਅ ਹੀ ਸਵਰਨ ਸਿੰਘ ਇੰਸਾਂ ਹੈ, ਜਿੰਨ੍ਹਾਂ ਨੇ ਸ਼ਾਹ ਮਸਤਾਨਾ ਜੀ ਮਹਾਰਾਜ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ। ਇਨ੍ਹਾਂ ਦੋਵਾਂ ’ਚੋਂ ਉਮਰ ’ਚ ਵੱਡੇ ਸਵਰਨ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਨਾਮ ਦੀ ਅਨਮੋਲ ਦਾਤ ਲਈ ਸੀ ਉਦੋਂ ਡੇਰੇ (ਸਾਈਂ ਸ਼ਾਹ ਮਸਤਾਨਾ ਜੀ ਧਾਮ) ਦੀ ਚਾਰਦੀਵਾਰੀ ਕੰਡਿਆਂ ਦੀ ਕੀਤੀ ਹੋਈ ਸੀ। ਉਸ ਵੇਲੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਕੀਤੇ ਜਾਂਦੇ ਬਚਨਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਆਖਿਆ ਕਿ ਉਹ ਬਚਨ ਹੁਣ ਪੂਰੇ ਹੋ ਰਹੇ ਹਨ, ਜੋ ਅਸੀਂ ਕੰਨੀਂ ਸੁਣੇ ਸਨ ਤੇ ਅੱਖੀਂ ਪੂਰੇ ਹੁੰਦੇ ਦੇਖ ਰਹੇ ਹਾਂ। (Dera Sacha Sauda)
ਦਿੱਲੀ ਵਾਸੀ ਦਰਬਾਰਾ ਸਿੰਘ (76) ਨੇ ਦੱਸਿਆ ਕਿ ਉਸ ਨੇ 1960 ’ਚ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਪਿੰਡ ਚੋਰਮਾਰ ਵਿਖੇ ਨਾਮ ਸ਼ਬਦ ਲਿਆ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਸ਼ਾਹ ਮਸਤਾਨਾ ਜੀ ਦੇ ਜ਼ਿਆਦਾ ਦਰਸ਼ਨ ਕਰਨ ਦਾ ਉਸ ਵੇਲੇ ਮੌਕਾ ਨਹੀਂ ਮਿਲਿਆ ਪਰ ਜਿਸ ਤਰ੍ਹਾਂ ਸ਼ਾਹ ਮਸਤਾਨਾ ਜੀ ਮਹਾਰਾਜ ਸਾਧ-ਸੰਗਤ ਦੇ ਸੇਵਾ ਕਾਰਜਾਂ ਤੋਂ ਖੁਸ਼ ਹੋ ਕੇ ਹੌਂਸਲਾ ਅਫਜ਼ਾਈ ਕਰਦੇ ਸਨ ਉਸੇ ਤਰ੍ਹਾਂ ਹੀ ਪੂਜਨੀਕ ਹਜ਼ੂਰ ਪਿਤਾ ਜੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਾਥੀ ਰਾਮ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਅੱਗੇ ਘੁੰਗਰੂ ਬੰਨ੍ਹ ਕੇ ਨੱਚਦੇ ਸਨ। ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਕੀਤੇ ਸਨ ਕਿ ਐਨੀ ਸੰਗਤ ਹੋਵੇਗੀ, ਨੇਜੀਏ ਤੋਂ ਥਾਲੀ ਸੁੱਟੀ ਸ਼ਹਿਰ ਤੱਕ ਹੇਠਾਂ ਨਹੀਂ ਡਿੱਗੇਗੀ, ਜੋ ਹੁਣ ਪੂਰੇ ਹੋ ਰਹੇ ਹਨ।
ਪਿੰਡ ਜੋਤਾਂਵਾਲੀ ਵਾਸੀ ਮੁਕੰਦ ਸਿੰਘ ਇੰਸਾਂ ਨੇ ਦੱਸਿਆ ਕਿ ਉਸ ਨੇ ਮਲੋਟ ਵਿਖੇ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਦੀ ਦਾਤ ਹਾਸਲ ਕੀਤੀ ਸੀ। ਉਨ੍ਹਾਂ ਦੀ ਚੌਥੀ ਪੀੜ੍ਹੀ ਡੇਰਾ ਸੱਚਾ ਸੌਦਾ ਨਾਲ ਜੁੜੀ ਹੋਈ ਹੈ।
MSG Bhandara Highlights | ਤਿਲਾਂ ਦੇ ਵੱਡੇ-ਵੱਡੇ ਲੱਡੂਆਂ, ਦਾਲ ਤੇ ਸਰ੍ਹੋਂ ਦੇ ਸਾਗ ਨੇ ਪਵਿੱਤਰ ਐੱਮਐੱਸਜੀ ਭੰਡਾਰੇ
ਇਸ ਤੋਂ ਇਲਾਵਾ ਦਿੱਲੀ ਵਾਸੀ ਅਲਕਾ ਇੰਸਾਂ ਨੇ ਦੱਸਿਆ ਕਿ ਉਹ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਲੈ ਕੇ ਲਗਾਤਾਰ ਹੁਣ ਤੱਕ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ। ਡੇਰਾ ਸੱਚਾ ਸੌਦਾ ਵੱਲੋਂ ਸਭ ਨਾਲ ਪ੍ਰੇਮ ਕਰਨਾ ਸਿਖਾਇਆ ਜਾਂਦਾ ਹੈ। ਉਹ ਕੱਲ੍ਹ ਵੀ ਡੇਰਾ ਸੱਚਾ ਸੌਦਾ ਨਾਲ ਸੀ, ਅੱਜ ਵੀ ਹਨ ਤੇ ਰਹਿਣਗੇ ਵੀ। ਅਮਰਦਾਨਾ (ਰਾਜਸਥਾਨ) ਵਾਸੀ ਸਜਨਾ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲਾਲਪੁਰਾ ਵਿਖੇ ਉਨ੍ਹਾਂ ਦੇ ਘਰ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਉਤਾਰਾ ਸੀ ਤਾਂ ਉਦੋਂ ਉਸਨੇ ਨਾਮ ਦੀ ਦਾਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਤਿੰਨੋਂ ਪਾਤਸ਼ਾਹੀਆਂ ਨੇ ਉਨ੍ਹਾਂ ਦੇ ਘਰ ਆਪਣੇ ਪਵਿੱਤਰ ਚਰਨ ਟਿਕਾਏ ਹਨ।
ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਬੂੰਦੀ, ਕੱਪੜੇ, ਲੱਡੂ ਵੰਡਦੇ, ਪੂਜਨੀਕ ਪਰਮ ਪਿਤਾ ਜੀ ਵੀ ਇਸ ਤਰ੍ਹਾਂ ਕਰਦੇ ਤੇ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਹੋਰ ਤੇਜ ਰਫਤਾਰ ਨਾਲ ਉਸੇ ਤਰ੍ਹਾਂ ਭਲਾਈ ਕਾਰਜ ਕੀਤੇ ਜਾ ਰਹੇ ਹਨ। ਮਲੋਟ ਵਿਖੇ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਦਾਨ ਹਾਸਲ ਕਰਨ ਵਾਲੇ ਫਾਜ਼ਿਲਕਾ ਵਾਸੀ ਚਰਨਜੀਤ ਕੌਰ ਇੰਸਾਂ ਨੇ ਵੀ ਸਾਈਂ ਜੀ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ।