ਵੀਡਿੰਜ਼ ਨੇ 200 ਦੌੜਾਂ ਦਾ ਟੀਚਾ 64.2 ਓਵਰਾਂ ‘ਚ 6 ਵਿਕਟਾਂ ਗੁਆ ਕੇ ਹਾਸਲ ਕੀਤਾ
ਤਿੰਨ ਮੈਚਾਂ ਦੀ ਲੜੀ ‘ਚ ਵੀਡਿੰਜ਼ ਨੇ ਬਣਾਇਆ 1-0 ਦਾ ਵਾਧਾ
- ਬਲੈਕਵੁੱਡ ਨੇ 154 ਗੇਂਦਾਂ ‘ਤੇ 95 ਦੌੜਾਂ ਦੀ ਮੈਚ ਜੇਤੂ ਪਾਰੀ ‘ਚ ਸ਼ਾਨਦਾਰ 12 ਚੌਕੇ ਲਾਏ
ਸਾਊਥਮਪਟਨ। ਮੱਧਕ੍ਰਮ ਦੇ ਬੱਲੇਬਾਜ਼ ਜਮੈਨ ਬਲੈਕਵੁੱਡ ਦੀ 95 ਦੌੜਾਂ ਦੀ ਸ਼ਾਨਦਾਰੀ ਦੇ ਦਮ ‘ਤੇ ਵੈਸਟਇੰਡੀਜ਼ ਨੇ ਮੁਸ਼ਕਲ ਹਾਲਾਤਾਂ ‘ਚੋਂ ਉਭਰਦਿਆਂ ਐਤਵਾਰ ਨੂੰ ਇੰਗਲੈਂਡ ਨੂੰ ਪਹਿਲੇ ਟੈਸਟ ਮੈਚ ‘ਚ ਪੰਜਵੇਂ ਤੇ ਆਖਰੀ ਦਿਨ ਦੇ ਰੋਮਾਂਚਕ ਮੈਚ ‘ਚ ਚਾਰ ਵਿਕਟਾਂ ਨਾਲ ਹਰਾ ਕੇ ਪਹਿਲਾ ਕ੍ਰਿਕਟ ਟੈਸਟ ਮੈਚ ਜਿੱਤ ਲਿਆ।
ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਹਾਸਲ ਕਰ ਲਿਆ ਹੈ। ਕੋਰੋਨਾ ਦੇ ਕਾਰਨ 117 ਦਿਨਾਂ ਬਾਅਦ ਲੰਮੇ ਸਮੇਂ ਬਾਅਦ ਹੋਏ ਕੌਮਾਂਤਰੀ ਕ੍ਰਿਕਟ ਦੀ ਇਸ ਮੈਚ ਨਾਲ ਵਾਪਸੀ ਹੋਈ ਤੇ ਵਿੰਡੀਜ਼ ਨੇ ਸ਼ਾਨਦਾਰ ਅੰਦਾਜ਼ ‘ਚ ਜਿੱਤ ਆਪਣੇ ਨਾਂਅ ਕੀਤੀ। ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਆਖਰੀ ਦਿਨ ਦੂਜੀ ਪਾਰੀ ‘ਚ 313 ਦੌੜਾਂ ‘ਤੇ ਸਮੇਟ ਦਿੱਤਾ ਸੀ।
ਵਿੰਡੀਜ਼ ਨੂੰ ਪਹਿਲੀ ਪਾਰੀ ‘ਚ 114 ਦੌੜਾਂ ਦਾ ਮਹੱਤਵਪੂਰਨ ਵਾਧਾ ਹਾਸਲ ਹੋਇਆ ਸੀ ਜੋ ਆਖਰ ‘ਚ ਫੈਸਲਾਕੁਨ ਸਾਬਿਤ ਹੋਇਆ। ਵੈਸਟਇੰਡੀਜ਼ ਨੂੰ ਜਿੱਤ ਲਈ 200 ਦੌੜਾਂ ਦਾ ਟੀਚਾ ਮਿਲਿਆ ਸੀ ਜੋ ਉਸਨੇ 64.2 ਓਵਰਾਂ ‘ਚ 6 ਵਿਕਟਾਂ ਗੁਆ ਹਾਸਲ ਕਰ ਲਿਆ। ਹਾਲਾਂਕਿ ਵਿੰਡੀਜ਼ ਨੇ ਟੀਚੇ ਦਾ ਪਿੱਛਾ ਕਰਦਿਆਂ ਖਰਾਬ ਸ਼ੁਰੂਆਤ ਕੀਤੀ ਤੇ ਆਪਣੀਆਂ ਤਿੰਨ ਵਿਕਟਾਂ ਸਿਰਫ਼ 27 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ 28 ਸਾਲਾ ਬਲੈਕਵੁੱਡ ਨੇ ਆਪਣੇ ਕੈਰੀਅਰ ਦੀ ਸਭ ਤੋਂ ਯਾਦਗਾਰ ਪਾਰੀ ਖੇਡਦਿਆਂ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਬਲੈਕਵੁੱਡ ਨੇ 154 ਗੇਂਦਾਂ ‘ਤੇ 95 ਦੌੜਾਂ ਦੀ ਮੈਚ ਜੇਤੂ ਪਾਰੀ ‘ਚ ਸ਼ਾਨਦਾਰ 12 ਚੌਕੇ ਲਾਏ।
ਇੰਗਲੈਂਡ ਨੇ ਪਹਿਲੀ ਪਾਰੀ ‘ਚ 204 ਦੌੜਾਂ ਤੇ ਦੌੜਾਂ ਤੇ ਦੂਜੀ ਪਾਰੀ ‘ਚ 313 ਦੌੜਾਂ ਬਣਾਈਆਂ। ਵੈਸਟਇੰਡੀਜ਼ ਨੇ ਪਹਿਲੀ ਪਾਰੀ ‘ਚ 318 ਦੌੜਾਂ ਤੇ ਦੂਜੀ ਪਾਰੀ ‘ਚ 6 ਵਿਕਟਾਂ ‘ਤੇ 200 ਦੌੜਾਂ ਬਣਾਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ