ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਲਾਸ਼ ਨੂੰ ਬਕਸੇ ’ਚ ਰੱਖ ਪਿੰਡੋਂ ਬਾਹਰ ਲਿਜਾ ਕੇ ਜਲਾਇਆ, ਭੈਣ-ਭਰਾ ਸਮੇਤ ਤਿੰਨ ਗਿ੍ਰਫ਼ਤਾਰ | Murder
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹੇ ਦੇ ਪਿੰਡ ਬੱਦੋਵਾਲ ਵਿਖੇ ਇੱਕ ਵਿਧਵਾ ਭਤੀਜੀ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਪੈਸੇ ਦੇ ਕੇ ਆਪਣੇ ਅਣਵਿਆਹੇ ਤਾਏ ਦਾ ਕਤਲ (Murder) ਕਰਵਾ ਦਿੱਤਾ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਬਾਕਸ ’ਚ ਰੱਖ ਕੇ ਪਿੰਡੋਂ ਬਾਹਰ ਲਿਜਾ ਕੇ ਜਲ਼ਾਉਣ ਦੀ ਕੋਸ਼ਿਸ ਕੀਤੀ। ਪੁਲਿਸ ਨੇ ਮਾਮਲੇ ’ਚ ਭੈਣ-ਭਰਾ ਸਮੇਤ ਇੱਕ ਹੋਰ ਨੂੰ ਗਿ੍ਰਫ਼ਤਾਰ ਕਰ ਲਿਆ।
ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 12 ਜੂਨ ਨੂੰ ਪਿੰਡ ਖੇੜੀ ਦੇ ਰਜਵਾਹੇ ’ਤੇ ਇੱਕ ਬਕਸੇ ’ਚ ਕਿਸੇ ਵਿਅਕਤੀ ਦੀ ਲਾਸ਼ ਸਾੜੇ ਜਾਣ ਦੀ ਇਤਲਾਹ ਪੁਲਿਸ ਨੂੰ ਮਿਲੀ ਸੀ। ਜਿਸ ’ਤੇ ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਮਾਮਲਾ ਦਰਜ਼ ਕਰਨ ਉਪਰੰਤ ਤਫ਼ਤੀਸ਼ੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਮਿ੍ਰਤਕ ਵਿਅਕਤੀ ਦੀ ਪੜਤਾਲ ਕੀਤੀ ਗਈ। ਜਿੱਥੋਂ ਉਨ੍ਹਾਂ ਨੂੰ ਮਾਮਲੇ ਦੀ ਜੜ ਵੀ ਮਿਲ ਗਈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਵਿਅਕਤੀ ਦੀ ਪਹਿਚਾਣ ਗੁਰਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਬੱਦੋਵਾਲ ਵਜੋਂ ਹੋਈ ਹੈ ਜੋ ਪੇਸ਼ੇ ’ਤੋਂ ਰਾਜਗਿਰੀ ਦਾ ਕੰਮ ਕਰਦਾ ਹੈ। (Murder)
ਇਹ ਵੀ ਪੜ੍ਹੋ : ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਉੱਤਰ ਭਾਰਤ ’ਚ ਆਇਆ ਭੂਚਾਲ
ਜਦਕਿ ਮਿ੍ਰਤਕ ਦਾ ਕਤਲ ਕਰਨ ਵਾਲੇ ਦੀ ਪਹਿਚਾਣ ਸੁਖਵਿੰਦਰ ਸਿੰਘ ਅਤੇ ਯੋਗੇਸ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਰਿਸਤੇ ’ਚ ਮਿ੍ਰਤਕ ਦਾ ਭਾਣਜਾ ਲੱਗਦਾ ਹੈ। ਜਿਸ ਨੇ ਗੁਰਦੀਪ ਸਿੰਘ ਦਾ ਗਲ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸ਼ਜਾ ਤੋਂ ਬਚਣ ਲਈ ਲਾਸ਼ ਨੂੰ ਇੱਕ ਮਜ਼ਦੂਰ ਦੀ ਮੱਦਦ ਨਾਲ ਬੈੱਡ ’ਚ ਰੱਖ ਕੇ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਪਿੰਡ ਤੋਂ ਤਕਰੀਬਨ 9 ਕਿਲੋਮੀਟਰ ਦੂਰ ਲਿਜਾ ਕੇ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਕਾਤਲ ਮੁਤਾਬਕ ਗੁਰਦੀਪ ਸਿੰਘ ਆਪਣੀ ਵਿਧਵਾ ਭਤੀਜੀ ਜਸ਼ਨਪ੍ਰੀਤ ਕੌਰ ’ਤੇ ਮਾੜੀ ਨਿਗਾ ਰੱਖਦਾ ਸੀ।
ਇਸ ਲਈ ਉਸ ਨੇ ਜਸ਼ਨਪ੍ਰੀਤ ਕੌਰ ਦੇ ਕਹਿਣ ’ਤੇ ਉਸ ਤੋਂ 50 ਹਜ਼ਾਰ ਰੁਪਏ ਲੈ ਕੇ ਗੁਰਦੀਪ ਸਿੰਘ (61) ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਤਲ ਕਰਨ ਉਪਰੰਤ ਸੁਖਵਿੰਦਰ ਸਿੰਘ ਨੇ 27 ਹਜ਼ਾਰ ਰੁਪਏ ਖੁਦ ਰੱਖੇ ਅਤੇ 23 ਹਜ਼ਾਰ ਰੁਪਏ ਯੋਗੇਸ਼ ਨੂੰ ਦੇ ਦਿੱਤੇ।
ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਸੂਚਨਾ ਮਿਲਣ ਤੋਂ 12 ਘੰਟਿਆਂ ਦੇ ਅੰਦਰ ਹੀ ਕੇਸ ਨੂੰ ਹੱਲ ਕਰਕੇ ਸੁਖਵਿੰਦਰ ਸਿੰਘ, ਜਸ਼ਨਪ੍ਰੀਤ ਕੌਰ ਤੇ ਉਨ੍ਹਾਂ ਦੇ ਨਾਲ ਘਟਨਾ ’ਚ ਸਾਥ ਦੇਣ ਵਾਲੇ ਯੋਗੇਸ਼ ਕੁਮਾਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮਿ੍ਰਤਕ ਵਿਅਕਤੀ ਦੀ ਅੱਧੋਂ ਵੱਧ ਸੜੀ ਲਾਸ਼ ਸਬੰਧੀ ਪਿੰਡ ਖੇੜੀ ਦੇ ਭਰਪੂਰ ਸਿੰਘ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ’ਤੇ ਲਾਸ਼ ਨੂੰ ਕਬਜੇ ’ਚ ਲੈ ਕੇ ਮਾਮਲਾ ਦਰਜ਼ ਕਰਨ ਉਪਰੰਤ ਤਫ਼ਤੀਸ਼ ਕੀਤੀ ਜਾ ਰਹੀ ਸੀ।