Cyber : ਸਾਈਬਰ ਠੱਗਾਂ ਦਾ ਜਾਲ

Cyber

ਇੱਕ ਸਮਾਂ ਸੀ ਜਦੋਂ ਸਾਈਬਰ ਅਪਰਾਧੀ ਬਜ਼ੁਰਗ ਅਤੇ ਘੱਟ ਪੜ੍ਹੇ-ਲਿਖਿਆਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ ਅੱਜ ਦੇ ਅਪਰਾਧੀ ਪੜ੍ਹੇ-ਲਿਖੇ ਅਤੇ ਇੰਜੀਨੀਅਰ-ਡਾਕਟਰ ਦੀ ਜੇਬ੍ਹ ਖਾਲੀ ਕਰ ਰਹੇ ਹਨ ਲਾਲਚ ’ਚ ਲੋਕ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਸਭ ਤੋਂ ਜ਼ਿਆਦਾ ਠੱਗੀ ਟੈਲੀਗ੍ਰਾਮ ’ਤੇ ਹੋਣ ਲੱਗੀ ਹੈ ਪਿਛਲੇ ਦਿਨੀਂ ਗੁਜਰਾਤ ਅਤੇ ਮਹਾਂਰਾਸ਼ਟਰ ’ਚ ਇੱਕ ਮਾਮਲਾ ਸਾਹਮਣੇ ਆਇਆ, ਜਿਸ ’ਚ ਸਾਈਬਰ ਸੈੱਲ ਨੇ ਇੱਕ ਇੰਜੀਨੀਅਰ ਲੜਕੀ ਦੇ ਅੱਠ ਲੱਖ ਰੁਪਏ ਵਾਪਸ ਕਰਵਾਏ ਇਸ ਲੜਕੀ ਨਾਲ ਵੀ ਟੈਲੀਗ੍ਰਾਮ ਚੈਨਲ ਜ਼ਰੀਏ ਠੱਗੀ ਹੋਈ ਦਰਅਸਲ, ਇੰਜੀਨੀਅਰ ਨਾਲ ਹੋਈ ਧੋਖਾਧੜੀ ਦਾ ਇਹ ਇਕੱਲਾ ਮਾਮਲਾ ਨਹੀਂ ਹੈ। (Cyber)

ਇਸ ਤੋਂ ਪਹਿਲਾਂ ਵੀ ਦੇਖਣ ’ਚ ਆਇਆ ਕਿ 90 ਫੀਸਦੀ ਮਾਮਲਿਆਂ ’ਚ ਇੰਜੀਨੀਅਰ, ਡਾਕਟਰ, ਐਮਬੀਏ ਕਰਨ ਵਾਲੇ ਹੀ ਠੱਗੀ ਦੇ ਸ਼ਿਕਾਰ ਹੋਏ ਹਨ ਉੱਥੇ ਅੱਜ-ਕੱਲ੍ਹ ਕ੍ਰਿਪਟੋ ਕਰੰਸੀ ’ਚ ਠੱਗੀ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ ਇਸ ’ਚ ਠੱਗ ਕ੍ਰਿਪਟੋ ਜ਼ਰੀਏ ਪੈਸੇ ਨੂੰ ਕਈ ਗੁਣਾ ਕਰਨ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗ ਰਹੇ ਹਨ ਕ੍ਰਿਪਟੋ ਨਾਲ ਠੱਗੀ ਕਰਨ ਵਾਲਿਆਂ ਦਾ ਅੰਤਰਰਾਸ਼ਟਰੀ ਨੈੱਟਵਰਕ ਹੈ ਅਜਿਹੇ ਨੈੱਟਵਰਕ ਦੇ ਜ਼ਿਆਦਾਤਰ ਸਰਗਨਾ ਚੀਨ ਦੇ ਸ਼ਹਿਰਾਂ ਜਾਂ ਦੁਬਈ ’ਚ ਰਹਿ ਕੇ ਠੱਗੀ ਨੂੰ ਅੰਜ਼ਾਮ ਦੇ ਰਹੇ ਹਨ ਇਸ ਲਈ ਟੈਲੀਗ੍ਰਾਮ ਜਾਂ ਵਟਸਐਪ ਗਰੁੱਪ ਦੀ ਵੀ ਵਰਤੋਂ ਹੋ ਰਹੀ ਹੈ ਚੀਨ ਦੇ ਲੋਕਾਂ ਦਾ ਕ੍ਰਿਪਟੋ ਨਾਲ ਕੀਤੀ ਜਾ ਰਹੀ। (Cyber)

Motivational quotes : ਪਰਮਾਰਥ ਦਾ ਮਹੱਤਵ

ਠੱਗੀ ’ਚ ਸ਼ਾਮਲ ਹੋਣ ਦਾ ਇੱਕ ਮੁੱਖ ਕਾਰਨ ਉੱਥੇ ਕਾਮਿਆਂ ਦੀ ਤਨਖ਼ਾਹ ’ਚ ਜ਼ਿਕਰਯੋਗ ਕਮੀ ਆਉਣਾ ਅਤੇ ਵਧਦੀ ਬੇਰੁਜ਼ਗਾਰੀ ਹੈ ਕ੍ਰਿਪਟੋ ’ਚ ਸਭ ਤੋਂ ਜਿਆਦਾ ਨਿਵੇਸ਼ ਕਰਨ ਵਾਲੇ ਪੰਜ ਸ਼ਹਿਰ ਦਿੱਲੀ, ਮੁੰਬਈ, ਕੋਲਕਾਤਾ, ਲਖਨਊ ਅਤੇ ਪਟਨਾ ਹਨ ਭਾਰਤ ’ਚ ਹੁਣ ਕ੍ਰਿਪਟੋ ਜ਼ਰੀਏ ਸਾਈਬਰ ਅਪਰਾਧ, ਡਿਜ਼ੀਟਲ ਧੋਖਾਧੜੀ, ਟੈਰਰ ਫਾਈਨੈਂਸ, ਕਾਲਾਬਜ਼ਾਰੀ ਅਤੇ ਹਵਾਲਾ ਵਰਗੀਆਂ ਵਾਰਦਾਤਾਂ ਨੂੰ ਵੀ ਅੰਜ਼ਾਮ ਦਿੱਤਾ ਜਾ ਰਿਹਾ ਹੈ ਕ੍ਰਿਪਟੋ ਕਰੰਸੀ ਦੀ ਵਧਦੀ ਹਰਨਮਪਿਆਰਤਾ ਨੇ ਗੈਰਕਾਨੂੰਨੀ ਚੀਜਾਂ ਖਰੀਦਣ ’ਚ ਇਸ ਦੀ ਵਰਤੋਂ ਨੂੰ ਹੱਲਾਸ਼ੇਰੀ ਦਿੱਤੀ ਹੈ ਕ੍ਰਿਪਟੋ ਕਰੰਸੀ ਇੱਕ ਤਰ੍ਹਾਂ ਦੀ ਡਿਜ਼ੀਟਲ ਕਰੰਸੀ ਹੈ। (Cyber)

ਜੋ ਭੌਤਿਕ ਤੌਰ ’ਤੇ ਮੁਹੱਈਆ ਨਹੀਂ ਹੁੰਦੀ ਇਸ ਨੂੰ ਕਿਸੇ ਟਕਸਾਲ ’ਚ ਢਾਲ਼ਿਆ ਨਹੀਂ ਜਾ ਸਕਦਾ ਹੈ, ਇਸ ਲਈ, ਇਸ ਦਾ ਲੈਣ-ਦੈਣ ਦੂਜੀਆਂ ਕਰੰਸੀਆਂ ਵਾਂਗ ਕਾਨੂੰਨੀ ਨਹੀਂ ਹੈ ਪਰ ਇੱਥੇ ਚਿੰਤਾ ਦੀ ਗੱਲ ਇਹ ਹੈ ਕਿ ਸਾਈਬਰ ਠੱਗਾਂ ਦੇ ਸ਼ਿਕਾਰ ਹੋਣ ਵਾਲਿਆਂ ’ਚ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਇਸ ਤਰ੍ਹਾਂ ਦੀ ਠੱਗੀ ਨੂੰ ਰੋਕਣ ਲਈ ਵਿੱਤੀ ਸਾਖ਼ਰਤਾ ਦੀ ਮੁਹਿੰਮ ਨੂੰ ਅਭਿਆਨ ਵਾਂਗ ਪੂਰੇ ਦੇਸ਼ ’ਚ ਲਗਾਤਾਰ ਚਲਾਉਣ ਦੀ ਲੋੜ ਹੈ। (Cyber)