ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, January 23, 2026
More
    Home ਵਿਚਾਰ ਸੁਚੱਜਾ ਹੋਵੇ ਵ...

    ਸੁਚੱਜਾ ਹੋਵੇ ਵਿਰੋਧ ਦਾ ਤਰੀਕਾ

    ਸੁਚੱਜਾ ਹੋਵੇ ਵਿਰੋਧ ਦਾ ਤਰੀਕਾ

    ਕਿਸਾਨ ਅੰਦੋਲਨ ਦੇ ਦੌਰਾਨ ਪੰਜਾਬ ’ਚ ਭਾਜਪਾ ਆਗੂਆਂ ਦਾ ਵਿਰੋਧ ਸ਼ੁਰੂ ਹੋਇਆ ਸੀ ਕਈ ਆਗੂਆਂ ਦੇ ਘਰ ਦੇ ਬਾਹਰ ਧਰਨੇ ਦਿੱਤੇ ਗਏ ਪਰ ਹੁਸ਼ਿਆਰਪੁਰ ਵਾਲੀ ਘਟਨਾ ਬੇਹੱਦ ਨਿਰਾਸ਼ਾਜਨਕ ਹੈ ਚਰਚਾ ਹੈ ਕਿ ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਅੱਗੇ ਕੁਝ ਕਿਸਾਨ ਹਮਾਇਤੀਆਂ ਨੇ ਗੋਹੇ ਦੀ ਟਰਾਲੀ ਉਤਾਰ ਦਿੱਤੀ ਲੋਕਤੰਤਰ ’ਚ ਵਿਰੋਧ ਦੇ ਕਈ ਤਰੀਕੇ ਹਨ ਤੇ ਸਾਰਥਿਕ ਵਿਰੋਧ ਜ਼ਰੂਰੀ ਹੈ ਪਰ ਕਿਸੇ ਆਗੂ ਦੇ ਘਰ ਅੱਗੇ ਗੋਹਾ ਢੇਰ ਕਰਨਾ ਅਸੱਭਿਅਕ ਕਾਰਵਾਈ ਹੈ ਜਿਸ ਦੀ ਹਰ ਵਰਗ ਨਿੰਦਾ ਕਰ ਰਿਹੈ ਅਸਲ ਵਿਚ ਅਜਿਹੀਆਂ ਹਰਕਤਾਂ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਹੀ ਕਰਦੀਆਂ ਹਨ ਅਜਿਹੇ ਲੋਕਾਂ ਨੂੰ ਕਿਸਾਨ ਅੰਦੋਲਨ ਦੀਆਂ ਪਰੰਪਰਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ ਦੇਸ਼ ਅੰਦਰ ਕਿਸਾਨ ਅੰਦੋਲਨ ਬੜਾ ਸ਼ਾਂਤਮਈ ਤੇ ਭਾਈਚਾਰਕ ਸਾਂਝ ਦੀ ਮਿਸਾਲ ਬਣਿਆ ਹੋਇਆ ਹੈ ਜਿੱਥੇ ਲਾਇਬ੍ਰੇਰੀਆ ਖੋਲ੍ਹੀਆਂ ਗਈਆਂ ਹਨ ਤੇ ਕਿਸਾਨ ਕਿਤਾਬਾਂ ਵੀ ਪੜ੍ਹ ਰਹੇ ਹਨ ਧਰਨੇ ਵਿਚ ਬੱਚੇ ਕਵਿਤਾਵਾਂ ਪੜ੍ਹ ਰਹੇ ਹਨ

    ਵਿਦਵਾਨ ਚਿੰਤਨ-ਮੰਥਨ ਕਰ ਰਹੇ ਹਨ ਭਾਵੇਂ ਕਿਸਾਨਾਂ ਨੇ ਬੈਰੀਕੇਡਿੰਗ ਪਾਰ ਕਰਕੇ ਦਿੱਲੀ ’ਚ ਧਰਨਾ ਲਾ ਲਿਆ ਪਰ ਕਿਧਰੇ ਵੀ ਕਿਸਾਨਾਂ ਦੀ ਪੁਲਿਸ ਨਾਲ ਕੋਈ ਝੜਪ ਨਹੀਂ ਹੋਈ ਕਿਸਾਨ ਅਮਨ-ਅਮਾਨ ਨਾਲ ਦਿੱਲੀ ਪੁੱਜੇ ਸਨ ਇਹ ਅੰਦੋਲਨ ਆਪਣੇ-ਆਪ ’ਚ ਅਨੁਸ਼ਾਸਨ ਦੀ ਵੀ ਮਿਸਾਲ ਹੈ ਨਿੱਜੀ ਕੰਪਨੀਆਂ ਦੇ ਮੋਬਾਇਲ ਫੋਨ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਵੀ ਕਰਵਾਈਆਂ ਸਾਹਮਣੇ ਆਈਆਂ ਜਿਨ੍ਹਾਂ ਦਾ ਕਿਸਾਨ ਆਗੂਆਂ ਨੇ ਹੀ ਵਿਰੋਧ ਕੀਤਾ ਹੈ ਕਿਸਾਨ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜਥੇਬੰਦੀਆਂ ਵੱਲੋਂ ਕਿਸੇ ਵੀ ਟਾਵਰ ਦੀ ਭੰਨ੍ਹਤੋੜ ਦਾ ਸੱਦਾ ਨਹੀਂ ਦਿੱਤਾ ਗਿਆ ਸੀ ਇਸ ਲਈ ਕਿਸਾਨਾਂ ਦੇ ਹਮਾਇਤੀਆਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਚਣਾ ਚਾਹੀਦਾ ਹੈ

    ਜੋ ਨੈਤਿਕ ਤੇ ਸਮਾਜਿਕ ਤੌਰ ’ਤੇ ਗਿਰੀਆਂ ਹੋਣ ਕਿਸੇ ਵੀ ਆਗੂ ਖਿਲਾਫ਼ ਧਰਨਾ ਜਾਂ ਘਿਰਾਓ ਹੀ ਬਹੁਤ ਵੱਡਾ ਸੰਦੇਸ਼ ਦੇ ਜਾਂਦਾ ਹੈ ਬਦਲੇ ਦੀ ਭਾਵਨਾ ਜਾਂ ਕਿਸੇ ਨੂੰ ਨੀਵਾਂ ਵਿਖਾਉਣਾ ਕਿਸੇ ਵੀ ਵਿਚਾਰਧਾਰਾ ਦਾ ਹਿੱਸਾ ਨਹੀਂ ਹੱਕਾਂ ਦੀ ਲੜਾਈ ਲੜਦਿਆਂ ਪ੍ਰਦਰਸ਼ਨਕਾਰੀਆਂ ਨੂੰ ਨੈਤਿਕਤਾ ਤੇ ਸਦਭਾਵਨਾ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਹੈ ਸਿਆਸੀ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਜੋ ਭੜਕਾਊ ਤੇ ਬੇਬੁਨਿਆਦ ਹੋਵੇ ਕਿਸਾਨ ਕੜਾਕੇ ਦੀ ਠੰਢ ’ਚ ਦਿੱਲੀ ’ਚ ਧਰਨਾ ਦੇ ਰਹੇ ਹਨ ਇਸ ਲਈ ਕਿਸਾਨਾਂ ਦੀ ਹਾਲਤ ਨੂੰ ਸਮਝਣ ਦੀ ਬਜਾਇ ਉਨ੍ਹਾਂ ਨੂੰ ਪਿਕਨਿਕ ’ਤੇ ਗਏ ਕਹਿਣਾ ਵੀ ਵਾਜ਼ਿਬ ਨਹੀਂ ਹੈ

    ਇਸੇ ਤਰ੍ਹਾਂ ਹੀ ਹਿੰਸਾ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਹੈ ਲੋਕਾਂ ਦੇ ਚੁਣੇ ਹੋਏ ਨੁਮਾÎਇੰਦਿਆਂ ਦਾ ਵਿਹਾਰ ਜਨਤਾ ਲਈ ਮਿਸਾਲ ਹੋਣਾ ਚਾਹੀਦਾ ਹੈ ਕਿਸੇ ਆਗੂ ’ਤੇ ਹੋਏ ਹਮਲੇ ਦੀ ਜਿੰਮੇਵਾਰੀ ਲੈਣਾ ਨਫ਼ਰਤ ਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਬਰਾਬਰ ਹੈ ਜੋ ਸਮਾਜ ਲਈ ਨੁਕਸਾਨਦੇਹ ਹੈ ਕੋਈ ਵੀ ਸਿਆਸੀ ਹਿੱਤ ਮਾਨਵਤਾ ਤੇ ਸਮਾਜਿਕ ਸਾਂਝ ਤੋਂ ਵੱਡਾ ਨਹੀਂ ਹੋ ਸਕਦਾ ਕਿਸੇ ਵੀ ਸਿਆਸੀ ਆਗੂ ਨੂੰ ਸਮਾਜ ’ਚ ਅਮਨ-ਅਮਾਨ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਪੰਜਾਬ ਸਰਕਾਰ ਨੂੰ ਗੈਰ-ਕਾਨੂੰਨੀ ਸਰਗਰਮੀਆਂ ਰੋਕਣ ਲਈ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.