ਸਹੀ ਦਿਸ਼ਾ ਵੱਲ ਵਧਦੀ ਅੱਤਵਾਦ ਖਿਲਾਫ਼ ਜੰਗ

Terrorist Commander Sachkahoon

ਸਹੀ ਦਿਸ਼ਾ ਵੱਲ ਵਧਦੀ ਅੱਤਵਾਦ ਖਿਲਾਫ਼ ਜੰਗ

ਪਿਛਲੇ ਕੁਝ ਦਿਨਾਂ ਤੋਂ ਘਾਟੀ ’ਚ ‘ਟਾਰਗੇਟਿਡ ਕਿ�ਿਗ’ ਦੀਆਂ ਅੱਤਵਾਦੀਆਂ ਘਟਨਾਵਾਂ ਵਧ ਗਈਆਂ ਹਨ ਇਹ ਕਰੂਰਤਾ ਚਾਰੇ ਪਾਸਿਓਂ ਘਿਰਦੇ ਜਾਂਦੇ ਅੱਤਵਾਦੀਆਂ ਦੀ ਬੁਖਲਾਹਟ ਦਾ ਨਤੀਜਾ ਹੈ ਹੁਣੇ ਹਾਲ ਹੀ ’ਚ ਰਾਸ਼ਟਰੀ ਜਾਂਚ ਏਜੰਸੀ ਦੀ ਦਿੱਲੀ ਸਥਿਤ ਇੱਕ ਵਿਸ਼ੇਸ਼ ਅਦਾਲਤ ਨੇ ਖ਼ਤਰਨਾਕ ਅੱਤਵਾਦੀ ਅਤੇ ਵੱਖਵਾਦੀ ਮੁਹੰਮਦ ਯਾਸੀਨ ਮਲਿਕ ਨੂੰ ‘ਆਖਰੀ ਸਾਹ ਤੱਕ ਜੇਲ੍ਹ ’ਚ ਰਹਿਣ’ ਦੀ ਸਜ਼ਾ ਸੁਣਾਈ ਹੈ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਨਾਂਅ ਦੇ ਅੱਤਵਾਦੀ ਸੰਗਠਨ ਦੇ ਆਪੂੰ ਬਣੇ ਸਰਗਨਾ ਯਾਸੀਨ ਮਲਿਕ ਨੂੰ ਇਹ ਸਜ਼ਾ 2017 ’ਚ ਦਰਜ ਮਾਮਲੇ ’ਚ ਸੁਣਾਈ ਗਈ ਹੈ

ਜੁਆਇੰਟ ਰੈਜਿਸਟੈਂਸ ਲੀਡਰਸ਼ਿਪ ਦੇ ਬੈਨਰ ਹੇਠ ਉਸ ਨੇ ਅੱਤਵਾਦੀ ਤੇ ਵੱਖਵਾਦੀ ਗਤੀਵਿਧੀਆਂ ਦੇ ਤੰਤਰ-ਯੰਤਰ ਵਿਕਸਿਤ ਕਰਦਿਆਂ ਕਈ ਸਾਜ਼ਿਸ਼ਾਂ ਰਚੀਆਂ, ਇਹ ਵੀ ਕਿਹਾ ਜਾਂਦਾ ਹੈ ਕਿ ਪਾਕਿਸਤਾਨ ’ਚ ਰਹਿਣ ਵਾਲੀ ਉਸ ਦੀ ਪਤਨੀ ਮੁਸ਼ਾਲ ਹੁਸੈਨ ਮਲਿਕ ਆਈਐਸਆਈ ਦੀ ਏਜੰਟ ਹੈ ਯਾਸੀਨ ਮਲਿਕ ਅਤੇ ਉਸ ਦਾ ਸੰਗਠਨ ਕਸ਼ਮੀਰ ਘਾਟੀ ਦੇ ਗੈਰ-ਮੁਸਲਿਮ ਭਾਈਚਾਰੇ ਦੇ ਕਰੂਰਤਾਪੂਰਨ ਕਤਲੇਆਮ ਅਤੇ ਪਲਾਇਨ ਦੇ ਗੁਨਾਹਗਾਰ ਹਨ ਹਾਲੇ ਉਨ੍ਹਾਂ ਗੁਨਾਹਾਂ ਦਾ ਵੀ ਹਿਸਾਬ ਹੋਣਾ ਹੈ ਅੱਤਵਾਦੀ ਫ਼ਿਰ 1990 ਦਾ ਇਤਿਹਾਸ ਦੁਹਰਾਉਣ ਦੀ ਤਾਕ ’ਚ ਹਨ ਇਸ ਲਈ ਸਰਕਾਰ ਅਤੇ ਸੁਰੱਖਿਆ ਬਲਾਂ ਨੂੰ ਆਪਣੀ ਰਣਨੀਤੀ ’ਚ ਬਦਲਾਅ ਕਰਦਿਆਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦੇਣ ਦੀ ਜ਼ਰੂਰਤ ਹੈ

ਜ਼ਿਕਰਯੋਗ ਹੈ ਕਿ 30 ਮਈ, 2017 ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਹੁਰੀਅਤ ਕਾਨਫਰੰਸ ਦੇ ਕੁਝ ਆਗੂਆਂ ਖਿਲਾਫ਼ ਗੈਰ-ਨਾਮਜ਼ਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ, ਇਹ ਮਾਮਲਾ ਉਨ੍ਹਾਂ ਆਗੂਆਂ ਖਿਲਾਫ਼ ਦਰਜ ਕੀਤਾ ਗਿਆ ਸੀ ਜਿਨ੍ਹਾਂ ਦੀ ਜੰਮੂ ਕਸ਼ਮੀਰ ’ਚ ਸਰਗਰਮ ਖ਼ਤਰਨਾਕ ਅੱਤਵਾਦੀ ਸੰਗਠਨਾਂ ਨਾਲ ਗਠਜੋੜ ਸੀ ਇਸ ਮਾਮਲੇ ’ਚ ਵੱਖ-ਵੱਖ ਨਜਾਇਜ ਤਰੀਕਿਆਂ ਨਾਲ ਧਨ ਇਕੱਠਾ ਕਰਨਾ ਅਤੇ ਉਸ ਨੂੰ ਅੱਤਵਾਦੀ ਸੰਗਠਨਾਂ ਅਤੇ ਦੰਗਾਕਾਰੀਆਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਲਈ ਮੁਹੱਈਆ ਕਰਾਉਣ ਦੀ ਜਾਂਚ ਵੀ ਸ਼ਾਮਲ ਸੀ

ਇਸ ਮਾਮਲੇ ’ਚ ਡੂੰਘੀ ਜਾਂਚ ਕਰਕੇ ਸੰਨ 2018 ’ਚ ਦੋਸ਼-ਪੱਤਰ ਦਾਇਰ ਕਰਦਿਆਂ ਐਨਆਈਏ ਨੇ ਪਾਇਆ ਕਿ ਹੁਰੀਅਤ ਕਾਨਫਰੰਸ ਦੇ ਆਗੂ ਪਾਕਿਸਤਾਨ ਦੇ ਸਿੱਖਿਆ ਸੰਸਥਾਨਾਂ ਦੀ ਮੈਡੀਕਲ ਅਤੇ ਇੰਜੀਨੀਅਰਿੰਗ ਆਦਿ ਦੀ ਸੀਟ ਵੇਚ ਕੇ ਧਨ ਇਕੱਠਾ ਕਰ ਰਹੇ ਸੀ ਅਤੇ ਉਸ ਧਨ ਦੀ ਵਰਤੋਂ ਦੰਗਿਆਂ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਭਾਰਤ ਨੂੰ ਅਸਥਿਰ ਅਤੇ ਕਮਜ਼ੋਰ ਕਰਨ ਲਈ ਕੀਤੀ ਜਾ ਰਹੀ ਸੀ ਅਸਲ ਵਿਚ¿; ਹਵਾਲਾ ਆਦਿ ਨਜਾਇਜ ਤਰੀਕਿਆਂ ਨਾਲ ਪ੍ਰਾਪਤ ਇਹ ਵਿਦੇਸ਼ੀ ਧਨ ਭਾਰਤ ਖਿਲਾਫ਼ ਜੰਗ ਚਾਲੂ ਰੱਖਣ ’ਚ ਵਰਤਿਆ ਜਾ ਰਿਹਾ ਸੀ ਹੁਰੀਅਤ ਕਾਨਫਰੰਸ, ਪਾਕਿਸਤਾਨ ਅਤੇ ਅੱਤਵਾਦੀ ਸੰਗਠਨਾਂ ਦਾ ਇੱਕ ‘ਤਿਕੋਣ’ ਭਾਰਤ ਖਿਲਾਫ਼ ਸੰਗਠਿਤ ਤੌਰ ’ਤੇ ਸਰਗਰਮ ਸੀ ਹਾਲਾਂਕਿ, ਮੁੱਖਧਾਰਾ ਦੇ ਸਫੈਦਪੋਸ਼ ਆਗੂਆਂ ਦੇ ਚੌਥੇ ਕੋਣ ਦਾ ਖੁਲਾਸਾ ਹੋਣਾ ਹਾਲੇ ਬਾਕੀ ਹੈ ਲੰਮੇ ਸਮੇਂ ਤੋਂ ਇਹ ‘ਚੁਕੋਣ’ ਭਾਰਤ ਖਿਲਾਫ਼ ਇੱਕ ਅਣਐਲਾਨੀ ਜੰਗ ਲੜ ਰਿਹਾ ਹੈ

ਫ਼ਰਵਰੀ, 2019 ’ਚ ਐਨਆਈਏ ਨੇ ਆਪਣੀ ਜਾਂਚ ’ਚ ਪਾਇਆ ਕਿ ਯਾਸੀਨ ਮਲਿਕ, ਸ਼ੱਬੀਰ ਸ਼ਾਹ, ਮੁਹੰਮਦ ਅਸ਼ਰਫ਼ ਖਾਨ, ਮਸਰਤ ਆਲਮ, ਜਫ਼ਰ ਅਕਬਰ ਭੱਟ, ਸਈਅਦ ਅਲੀ ਸ਼ਾਹ ਗਿਲਾਨੀ ਉਸ ਦਾ ਬੇਟਾ ਨਸੀਮ ਗਿਲਾਨੀ ਅਤੇ ਆਸੀਆ ਅੰਦ੍ਰਾਬੀ ਆਦਿ ਇਸ ਜੰਗ ਦੇ ਸੂਤਰਧਾਰ ਹਨ ਯਾਸੀਨ ਮਲਿਕ ਦੇ ਸਜਾਯਾਫ਼ਤਾ ਹੋਣ ਨਾਲ ਹੋਰ ਅੱਤਵਾਦੀਆਂ ਤੇ ਵੱਖਵਾਦੀਆਂ ਨੂੰ ਵੀ ਸਜ਼ਾ ਮਿਲਣ ਦੀ ਆਸ ਜਾਗੀ ਹੈ ਨਿਸ਼ਚਿਤ ਹੀ, ਯਾਸੀਨ ਮਲਿਕ ਅੱਤਵਾਦ ਅਤੇ ਵੱਖਵਾਦੀ ਕਾਕਟੇਲ ਦਾ ਸਭ ਤੋਂ ਸ਼ਾਤਿਰ ਅਤੇ ਖੂੰਖਾਰ ਚਿਹਰਾ ਹੈ ਹੁਣ ਇਹ ਉਮੀਦ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਗੈਰ-ਮੁਸਲਿਮ ਕਸ਼ਮੀਰੀਆਂ ਦੇ ਦਿਲ ਦਹਿਲਾ ਦੇਣ ਵਾਲੇ ਕਤਲਾਂ ਦੀਆਂ ਫਾਈਲਾਂ ਵੀ ਖੁੱਲ੍ਹਣਗੀਆਂ ਦਹਾਕਿਆਂ ਤੋਂ ਧੂੜ ਨਾਲ ਢੱਕੀਆਂ ਪਈਆਂ ‘ਕਸ਼ਮੀਰ ਫਾਈਲਸ’ ਨੂੰ ਖੋਲ੍ਹ ਕੇ ਅਤੇ ਉਨ੍ਹਾਂ ’ਤੇ ਸਹੀ ਅਤੇ ਸਮਾਂਬੱਧ ਕਾਰਵਾਈ ਕਰਕੇ ਹੀ ਅੱਤਵਾਦ ਖਿਲਾਫ਼ ਫੈਸਲਾਕੁੰਨ ਲੜਾਈ ਲੜੀ ਜਾ ਸਕਦੀ ਹੈ

ਖ਼ਤਰਨਾਕ ਅੱਤਵਾਦੀ ਤੋਂ ‘ਗਾਂਧੀਵਾਦੀ’ ਬਣ ਬੈਠੇ ਯਾਸੀਨ ਮਲਿਕ ਨੂੰ ਸਜ਼ਾ ਮਿਲਣਾ ਤਾਂ ਸਵਾਗਤਯੋਗ ਹੈ, ਪਰ ਉਸ ਨੂੰ ਅਤੇ ਉਸ ਵਰਗੇ ਕਈ ਹੋਰ ਅੱਤਵਾਦੀਆਂ ਨੂੰ ਦਹਾਕਿਆਂ ਤੋਂ ਪੈਂਡਿੰਗ ਮਾਮਲਿਆਂ ’ਚ ਸਜ਼ਾ ਨਾ ਮਿਲਣਾ ਚਿੰਤਾਜਨਕ ਹੈ ਇਕੱਲੇ ਯਾਸੀਨ ਮਲਿਕ ’ਤੇ ਹੀ ਦੇਸ਼ ਦੇ ਵੱਖ-ਵੱਖ ਥਾਣਿਆਂ ’ਚ 60 ਤੋਂ ਜ਼ਿਆਦਾ ਮੁਕੱਦਮੇ ਪੈਂਡਿੰਗ ਹਨ ਇਨ੍ਹਾਂ ’ਚੋਂ ਕੁਝ ਮਾਮਲੇ 35 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹਨ ਯਾਸੀਨ ਮਲਿਕ ਨੂੰ ਉਮਰਕੈਦ ਦੀ ਸਜਾ ਮਿਲਣ ’ਤੇ ਸਕਵਾਡ੍ਰਨ ਲੀਡਰ ਰਵੀ ਖੰਨਾ ਦੀ ਧਰਮਪਤਨੀ ਸ੍ਰੀਮਤੀ ਨਿਰਮਲਾ ਖੰਨਾ ਦੀ ਪ੍ਰਤੀਕਿਰਿਆ ਮਹੱਤਵਪੂਰਨ ਹੈ ਉਨ੍ਹਾਂ ਨੇ ਕਿਹਾ ਕਿ ‘ਮਲਿਕ ਨੂੰ ਉਸ ਦੇ ਪਾਪਾਂ ਦੀ ਸਜ਼ਾ ਮਿਲਣੀ ਬਾਕੀ ਹੈ,

ਇਹ ਤਾਂ ਸ਼ੁਰੂਆਤ ਹੈ’ ਉਨ੍ਹਾਂ ਨਿਆਂ ਮਿਲਣ ’ਚ ਹੋ ਰਹੀ ਦੇਰੀ ’ਤੇ ਆਪਣੀ ਨਿਰਾਸ਼ਾ ਅਤੇ ਨਰਾਜਗ਼ੀ ਪ੍ਰਗਟ ਕਰਦਿਆਂ ਉਸ ਨੂੰ, ਉਸ ਦੇ ਸਾਥੀਆਂ ਤੇ ਉਸ ਦੇ ਮੱਦਦਗਾਰ ਬਣੇ ‘ਜੈਚੰਦਾਂ’ ਨੂੰ ਜਲਦ ਮੌਤ ਦੀ ਸਜਾ ਦੇਣ ਦੀ ਜ਼ਰੂਰਤ ਵੀ ਦੱਸੀ ਨਿਰਮਲ ਖੰਨਾ ਦਾ ਇਹ ਬਿਆਨ ਅੱਤਵਾਦ ਖਿਲਾਫ਼ ਹੁਣ ਤੱਕ ਦੀ ਲੜਾਈ ਨੂੰ ਸ਼ੱਕੀ ਸਾਬਤ ਕਰਨ ਲਈ ਕਾਫ਼ੀ ਹੈ ਉਹ ਨਿਆਂ ਦੀ ਉਡੀਕ ’ਚ ਇੱਕ ਨੌਜਵਾਨ ਲੜਕੀ ਤੋਂ ਬਜ਼ੁਰਗ ਹੋ ਗਏ ਹਨ ਦਰਅਸਲ, ਭਾਰਤੀ ਨਿਆਂਇਕ ਪ੍ਰਕਿਰਿਆ ਬਹੁਤ ਹੌਲੀ ਹੈ ਸ਼ਾਤਿਰ ਅਤੇ ਸਾਧਨ-ਸੰਪੰਨ ਅਪਰਾਧੀ ਇਸ ਦਾ ਭਰਪੂਰ ਲਾਭ ਲੈਂਦੇ ਹਨ ਕਈ ਵਾਰ ਅਪਰਾਧੀ ਤੋਂ ਜ਼ਿਆਦਾ ‘ਸਜਾ’ ਪੀੜਤ ਨੂੰ ਮਿਲ ਜਾਂਦੀ ਹੈ

ਘੱਟੋ-ਘੱਟ ਅੱਤਵਾਦ ਵਰਗੀਆਂ ਰਾਸ਼ਟਰ ਵਿਰੋਧੀ ਗਤੀਵਿਧੀਆਂ ਨਾਲ ਸੰਬੰਧ ਮਾਮਲਿਆਂ ਦਾ ਨਿਪਾਟਰਾ ਤੁਰੰਤ ਤੇਜ਼ੀ ਨਾਲ ਹੋਣਾ ਚਾਹੀਦਾ ਹੈ ਉਨ੍ਹਾਂ ਦੀ ਸੁਣਵਾਈ ਆਮ ਅਦਾਲਤਾਂ ਦੀ ਥਾਂ ਵਿਸ਼ੇਸ਼ ਅਦਾਲਤਾਂ/ਫਾਸਟ ਟਰੈਕ ਕੋਰਟਾਂ ’ਚ ਹੋਣੀ ਚਾਹੀਦੀ ਹੈ, ਤਾਂ ਕਿ ਨਿਰਦੋਸ਼ ਨਾਗਰਿਕਾਂ ਦੇ ਕਾਤਲਾਂ ਨੂੰ ਸਮੁੱਚੀ ਅਤੇ ਸਮਾਂਬੱਧ ਸਜਾ ਦੇ ਕੇ ਉਨ੍ਹਾਂ ਦੇ ਸਰਪ੍ਰਸਤਾਂ, ਸਾਥੀਆਂ ਅਤੇ ਸਮਾਜ ਨੂੰ ਸਹੀ ਸੰਦੇਸ਼ ਦਿੱਤਾ ਜਾ ਸਕੇ, ਪਿਛਲੀਆਂ ਸਰਕਾਰਾਂ ਨੇ ਅੱਤਵਾਦ ਦੀ ਅਣਦੇਖੀ ਕੀਤੀ ਅਤੇ ਯਾਸੀਨ ਮਲਿਕ ਵਰਗੇ ਅੱਤਵਾਦੀ ਸਰਗਨਾਵਾਂ, ਸਹਿਕਾਰਾਂ ਅਤੇ ਸਰਪ੍ਰਸਤਾਂ ਨੂੰ ਸਨਮਾਨ ਅਤੇ ਸਵੀਕਾਰਤਾ ਪ੍ਰਦਾਨ ਕੀਤੀ

ਜਿਕਰਯੋਗ ਹੈ ਕਿ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਰਨ ਸਿੰਘ ਨੂੰ ਮਿਲਣ ਵਾਲੇ ਕਸ਼ਮੀਰੀ ਵਫਦ ਅਤੇ ਅਪਰੈਲ 2005 ’ਚ ਸ਼ੁਰੂ ਹੋਈ ‘ਕਾਰਵਾਂ-ਏ-ਅਮਨ’ ਬੱਸ ਸੇਵਾ ਨਾਲ ਪਾਕਿਸਤਾਨ ਜਾਣ ਵਾਲਿਆਂ ’ਚ ਯਾਸੀਨ ਮਲਿਕ ਵੀ ਸ਼ਾਮਲ ਸੀ ਉਸ ਨੂੰ ‘ਕਸ਼ਮੀਰ ਸਮੱਸਿਆ’ ’ਤੇ ਗੱਲ ਕਰਨ ਲਈ ਅਮਰੀਕਾ ਵੀ ਭੇਜਿਆ ਗਿਆ ਕਸ਼ਮੀਰ ਸਮੱਸਿਆ ਦੇ ਜਬਰੀ ਸਟੇਕ ਹੋਲਡਰ ਬਣੇ ਇਹ ਅੱਤਵਾਦੀ ਵੱਖਵਾਦੀ ਦਿੱਲੀ ’ਚ ਭਾਰਤ ਦੀ ਏਕਤਾ, ਅਖੰਡਤਾ ਅਤੇ ਮਰਿਆਦਾ ਦੀ ਗੱਲ ਕਰਦੇ ਸਨ, ਜੰਮੂ ’ਚ ਸੈਕੁਲਰਿਜ਼ਮ ਅਤੇ ਅਜ਼ਾਦੀ ਦਾ ਪਾਠ ਪੜ੍ਹਾਉਂਦੇ ਸਨ ਅਤੇ ਸ੍ਰੀਨਗਰ ’ਚ ਪਹੰੁਚਦੇ-ਪਹੁੰਚਦੇ ਪਾਕਿਸਤਾਨ ਪ੍ਰਸਤੀ ’ਤੇ ਉੱਤਰ ਆਉਂਦੇ ਸਨ, ਵਿਦੇਸ਼ੀ ਪੈਸੇ ’ਤੇ ਪਲਣ ਵਾਲੇ ਇਨ੍ਹਾਂ ਰਾਸ਼ਟਰਧ੍ਰੋਹੀਆਂ ਨੇ ਸਦਾ ਦਹਿਸ਼ਤਗਰਦੀ ਅਤੇ ਖੂਨ-ਖਰਾਬੇ ਦੀ ਫ਼ਸਲ ਬੀਜੀ ਅਤੇ ਵੱਢੀ ਹੈ

ਅਮਰਨਾਥ ਸ਼ਰਾਈਨ ਬੋਰਡ ਨੂੰ ਵੰਡੀ ਜ਼ਮੀਨ ਦੇ ਵਿਰੋਧ ’ਚ 2008 ’ਚ, ਭਾਰਤੀ ਫੌਜ ਵੱਲੋਂ ਤਿੰਨ ਅੱਤਵਾਦੀਆਂ ਦੇ ਐਨਕਾੳੂਂਟਰ ਦੇ ਵਿਰੋਧ ’ਚ 2010 ’ਚ ਅਤੇ ਅੱਤਵਾਦੀ ਬੁਰਹਾਨ ਵਾਨੀ ਦੇ ਐਨਕਾਊਂਟਰ ਤੋਂ ਬਾਅਦ 2016 ’ਚ ਇਨ੍ਹਾਂ ਨੇ ਘਾਟੀ ’ਚ ਘਿਰਾਓ-ਪੱਥਰਾਅ, ਅੱਗਜਨੀ, ਭੰਨ੍ਹ-ਤੋੜ, ਬੰਬ-ਬੰਦੂਕ ਨਾਲ ਕਹਿਰ ਵਰ੍ਹਾਉਂਦੇ ਹੋਏ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਦੀ ਛਵੀ ਖਰਾਬ ਕਰਨ ’ਚ ਕੋਈ ਕਸਰ ਨਹੀਂ ਛੱਡੀ ਸੀ ਦਰਅਸਲ, ਇਹ ਲੋਕ ਨਾ ਸਿਰਫ਼ ਭਾਰਤ ਦੇ ਸਗੋਂ ਅਮਨ-ਚੈਨ ਅਤੇ ਤਰੱਕੀ ਦੇ ਦੁਸ਼ਮਣ ਹਨ ਇਨ੍ਹਾਂ ਨੂੰ ਇਨ੍ਹਾਂ ਦੀਆਂ ਕਰਤੂਤਾਂ ਦੀ ਸਜਾ ਦੇ ਕੇ ਹੀ ਅੱਤਵਾਦ ਦਾ ਖਾਤਮਾ ਕੀਤਾ ਜਾ ਸਕਦਾ ਹੈ ਅਤੇ ਜੰਮੂ-ਕਸ਼ੀਮਰ ’ਚ ਖੁਸ਼ਹਾਲੀ ਲਿਆਂਦੀ ਜਾ ਸਕਦੀ ਹੈ

ਲੱਗਦਾ ਹੈ ਕਿ ਹੁਣ ਇਸ ਦਿਸ਼ਾ ’ਚ ਕੰਮ ਹੋ ਰਿਹਾ ਹੈ ਯਾਸੀਨ ਮਲਿਕ ਦੀ ਸਜ਼ਾ ’ਤੇ ਗੁਪਕਾਰ ਗੈਂਗ ਦੀ ਪ੍ਰਤੀਕਿਰਿਆ ਉਸ ਦੇ ਅਸਲ ਚਿਹਰੇ ਅਤੇ ਮਨਸੂਬਿਆਂ ਨੂੰ ਉਜਾਗਰ ਕਰਦੀ ਹੈ ਗੁਪਕਾਰ ਗੈਂਗ ਦੇ ਬੁਲਾਰੇ ਯੁਸੂਫ਼ ਤਾਰੀਗਾਮੀ ਨੇ ਇਸ ਨਾਲ ਕਸ਼ਮੀਰ ਦੇ ਲੋਕਾਂ ਦਾ ਵੱਖਵਾਦੀਆਂ ਨਾਲ ਜੁੜਾਅ ਵਧਣ ਦੀ ਗੱਲ ਕਹੀ ਹੈ

ਉੱਥੇ, ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਸ ਤਰ੍ਹਾਂ ਹਾਲਾਤ ਦੇ ਨਾ ਬਦਲਣ ਦੀ ਗੱਲ ਕਹਿੰਦਿਆਂ ਕਿਹਾ ਹੈ ਕਿ ਪਹਿਲਾਂ ਵੀ ਲੋਕਾਂ ਨੂੰ ਫਾਂਸੀ ਦਿੱਤੀ ਗਈ ਪਰ ਉਸ ਨਾਲ ਹਾਲਾਤ ਵਿਗੜੇ ਹੀ ਹਨ ਉਨ੍ਹਾਂ ਦਾ ਇਸ਼ਾਰਾ ਸੰਸਦ ਹਮਲੇ ਦੇ ਮਾਸਟਰਮਾਈਂਡ ਅਫ਼ਜਲ ਗੁਰੂ ਨੂੰ ਦਿੱਤੀ ਗਈ ਫਾਂਸੀ ਵੱਲ ਸੀ ਲੱਗਦਾ ਹੈ ਕਿ ਸੱਤਾ ਤੋਂ ਬੇਦਖਲ ਹੋਣ ਦੇ ਬਾਅਦ ਤੋਂ ਮਹਿਬੂਬਾ ਮੁਫ਼ਤੀ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ ਅਤੇ ਉਹ ਦੇਸ਼ ਦੇ ਦੁਸ਼ਮਣਾਂ ਦੀ ਖੁਲ੍ਹੇਆਮ ਪੈਰਵੀ ਕਰਨ ਲੱਗੇ ਹਨ ਉਨ੍ਹਾਂ ਨੂੰ ਰਾਸ਼ਟਰ-ਵਿਰੋਧੀ ਕਰਤੂਤਾਂ ਤੋਂ ਬਾਜ ਆਉਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਦੇ ਭੜਕਾਊ ਬਿਆਨਾਂ ਦਾ ਗੰਭੀਰ ਨੋਟਿਸ ਲੈ ਕੇ ਉਨ੍ਹਾਂ ਨੂੰ ਫ਼ਿਰ ਨਜ਼ਰਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ

ਦਹਾਕਿਆਂ ਬਾਅਦ ਇਸ ਵਾਰ ਐਨੀ ਵੱਡੀ ਗਿਣਤੀ ’ਚ ਸੈਲਾਨੀ ਕਸ਼ਮੀਰ ਘੁੰਮਣ ਨਿੱਕਲੇ ਹਨ 5 ਅਗਸਤ, 2019 ਤੋਂ ਬਾਅਦ ਹੋਏ ਤਮਾਮ ਸੁਧਾਰਾਂ ਅਤੇ ਸਕਾਰਾਤਮਕ ਬਦਲਾਵਾਂ ਨੇ ਅੱਤਵਾਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਬੈਚੇਨ ਅਤੇ ਪ੍ਰੇਸ਼ਾਨ ਕਰ ਦਿੱਤਾ ਹੈ ਸਰਕਾਰ ਅਤੇ ਸੁਰੱਖਿਆ ਬਲਾਂ ਨੂੰ ਆਪਣੀ ਅੱਤਵਾਦ ਵਿਰੋਧੀ ਮੁਹਿੰਮ ਨੂੰ ਹੋਰ ਵੀ ਜ਼ਿਆਦਾ ਧਾਰਦਾਰ, ਤੁਰੰਤ ਅਤੇ ਮਜ਼ਬੂਤ ਕਰਨਾ ਚਾਹੀਦਾ ਹੈ ਨਾਲ ਹੀ, ਨਾਗਰਿਕਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਦਿਆਂ ਉਨ੍ਹਾਂ ਦੇ ਭਰੋਸੇ ਅਤੇ ਮਨੋਬਲ ਨੂੰ ਬਣਾਈ ਰੱਖਣਾ ਜ਼ਰੂਰੀ ਹੈ

ਇਹ ਮਨੋਬਲ ਦੀ ਲੜਾਈ ਵੀ ਹੈ ਪੰਜਾਬ ਅਤੇ ਸ੍ਰੀਲੰਕਾ ਦਾ ਉਦਾਹਰਨ ਸਾਡੇ ਸਾਹਮਣੇ ਹੈ ਇਹ ਸਮਝਣ ਦੀ ਲੋੜ ਹੈ ਕਿ ਢਿੱਲ ਵਰਤਣ ਅਤੇ ਅੱਤਵਾਦੀਆਂ/ਅਪਰਾਧੀਆਂ ਨੂੰ ਸਹੀ ਸਮੇਂ ’ਤੇ ਸਖਤ ਸਜ਼ਾ ਨਾ ਦੇਣ ਨਾਲ ਅਤੀਵਾਦ ਅਤੇ ਅੱਤਵਾਦ ਵਧਦਾ ਹੀ ਹੈ ਹੁਣ ਦੇਸ਼ ਦੇ ਦੁਸ਼ਮਣਾਂ ਦੀ ਆਓ-ਭਗਤ ਦਾ ਅੰਦਾਜ਼ ਬਦਲ ਰਿਹਾ ਹੈ ਇਹ ਦੇਰ ਨਾਲ ਹੀ ਸਹੀ ਪਰ ਦਰੁਸਤ ਹੈ¿;
ਪ੍ਰੋ. ਰਸਾਲ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ