ਦਲਿਤ ਆਗੂ ਨੂੰ ਨਾਲ ਲੈ ਪੀੜਤ ਪਰਿਵਾਰ ਪਹੁੰਚਿਆ ਐਸ.ਸੀ ਕਮਿਸ਼ਨ ਕੋਲ

ਗਰੀਬ ਦੇ ਘਰ ਦੀ ਇੱਕ ਇੱਟ ਵੀ ਹਿੱਲੀ ਤਾਂ ਸਾਰਾ ਦਲਿਤ ਭਾਈਚਾਰਾ ਸੜਕਾਂ ’ਤੇ ਹੋਵੇਗਾ: ਡਾ. ਜਤਿੰਦਰ ਸਿੰਘ ਮੱਟੂ

ਪਟਿਆਲਾ, (ਨਰਿੰਦਰ ਸਿੰਘ ਬਠੋਈ)। ਹਲਕਾ ਸ਼ੁੁਤਰਾਣਾ ਦੇ ਪਿੰਡ ਗਲੋਲੀ ਵਿਖੇ ਅਨੁੁਸੂਚਿਤ ਜਾਤੀ ਨਾਲ ਸਬੰਧਿਤ ਇੱਕ ਪਰਿਵਾਰ ਨਾਲ ਪਿੰਡ ਵਿੱਚ ਜਰਨਲ ਵਰਗ ਦੇ ਕੁੁਝ ਲੋਕਾਂ ਵੱਲੋਂ ਜਾਤੀਵਾਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਪੰਜਾਬ ਦੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੂੰ ਨਾਲ ਲੈ ਅਨੁੁਸੂਚਿਤ ਜਾਤੀ ਕਮਿਸ਼ਨ ਕੋਲ ਇਨਸਾਫ ਦੀ ਅਪੀਲ ਕੀਤੀ ਹੈ। ਐਸ.ਸੀ ਕਮਿਸ਼ਨ ਪੰਜਾਬ ਪਾਸ ਕੀਤੀ ਸ਼ਿਕਾਇਤ ਵਿੱਚ ਪੀੜਤ ਨਿਰਮਲ ਸਿੰਘ ਨੇ ਪਿੰਡ ਦੇ ਜਰਨਲ ਵਰਗ ਨਾਲ ਸਬੰਧਿਤ ਕੁੁਝ ਵਿਅਕਤੀਆਂ ’ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਪਿੰਡ ਵਿਚੋਂ ਉਜਾੜਨ ਲਈ ਕੀਤੀਆਂ ਜਾ ਰਹੀਆਂ ਝੂਠੀਆਂ ਸ਼ਿਕਾਇਤਾਂ, ਉਸਦੀ ਜਾਤੀ ਪ੍ਰਤੀ ਪਿੰਡ ਵਿੱਚ ਬੋਲੇ ਜਾ ਰਹੇ ਅਪਸ਼ਬਦਾਂ ਅਤੇ ਪੀੜਤ ਖਿਲਾਫ ਪੁਲਿਸ ਨਾਲ ਮਿਲ ਕੇ ਸਾਜਿਸ਼ ਤਹਿਤ ਝੂਠੇ ਮੁੁਕੱਦਮੇ ਦਰਜ ਕਰਵਾਉਣ ਦੇ ਆਰੋਪ ਲਗਾਏ ਹਨ।

ਸ਼ਿਕਾਇਤਕਰਤਾ ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਤੋਂ ਉਸਨੇ ਉਸਦੇ ਖੇਤਾਂ ਵਿੱਚ ਬਣਾਈ ਤੂੜੀ ਆਦਿ ਦਾ ਕਿਰਾਇਆ ਭਾੜਾ ਲੈਣਾ ਸੀ, ਕਿਰਾਇਆ ਮੰਗਣ ’ਤੇ ਹੀ ਉਸਨੂੰ ਉਸਦੀ ਜਾਤੀ ਪ੍ਰਤੀ ਮੰਦੇ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਅਤੇ ਪਿਛਲੇ ਦੋ ਤਿੰਨ ਸਾਲਾਂ ਤੋਂ ਜਰਨਲ ਵਰਗ ਦੇ ਕੁੁਝ ਲੋਕਾਂ ਨੂੰ ਇਕੱਠਾ ਕਰਕੇ ਉਕਤ ਵਿਅਕਤੀ ਅਤੇ ਪਿੰਡ ਦੀ ਮੌਜੂਦਾ ਪੰਚਾਇਤ ਦੇ ਕੁੁਝ ਵਿਅਕਤੀਆਂ ਨੇ ਉਸ ਖਿਲਾਫ ਜਗ੍ਹਾ ਜਗ੍ਹਾ ਦਰਖਾਸਤਾਂ ਦੇ ਕੇ ਉਸਨੂੰ ਪਿੰਡ ਵਿੱਚੋਂ ਬਾਹਰ ਕੱਢਣ ਲਈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ। ਹੁੁਣ ਡੀ.ਡੀ.ਪੀ.ਓ ਦਫਤਰ ਤੋਂ ਉਸਦਾ ਘਰ ਢਹਿ ਢੇਰੀ ਕਰਵਾਉਣ ਲਈ ਦਬਾਅ ਬਣਾ ਕੇ ਉਸਨੂੰ ਉਸਦੇ ਘਰ ਵਾਲੀ ਜਗ੍ਹਾ ਤੋਂ ਬੇਦਖਲ ਕਰਵਾਉਣ ਦਾ ਨੋਟਿਸ ਕਢਵਾਇਆ ਗਿਆ ਹੈ। ਕੁੁਝ ਦਿਨ ਪਹਿਲਾਂ ਪੁੁਲਿਸ ਉਸ ਉੱਪਰ ਸ਼ਾਮਲਾਟ ਜਗ੍ਹਾ ’ਤੇ ਆਪਣੇ ਘਰ ਦਾ ਦਰਵਾਜਾ ਲਗਾਉਣ ਦੀ ਸ਼ਿਕਾਇਤ ਕਰਕੇ ਕੇਸ ਤੱਕ ਦਰਜ ਕਰਵਾ ਦਿੱਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਪਿੰਡ ਵਿੱਚ ਗਰੀਬ ਲੋਕਾਂ ਨੂੰ ਘਰ ਬਣਾਉਣ ਲਈ ਪੰਜ-ਪੰਜ ਮਰਲੇ ਦੇ ਪਲਾਟ ਦੇ ਰਹੀ ਹੈ, ਲਾਲ ਲਕੀਰ ਅੰਦਰ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਇਸਦੇ ਉਲਟ ਗਰੀਬ ਅਨੁੁਸੂਚਿਤ ਜਾਤੀ ਪਰਿਵਾਰਾਂ ਨੂੰ ਪਿੰਡ ਵਿੱਚੋਂ ਉਜਾੜਨ ਲਈ ਫਰਮਾਨ ਜਾਰੀ ਕਰਵਾਏ ਜਾ ਰਹੇ ਹਨ ਜੋ ਸਿੱਧਾ ਦਲਿਤ ਲੋਕਾਂ ਨਾਲ ਧੱਕਾ ਅਤੇ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਹੈ।

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਫਰਮਾਨ ਜਾਰੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਐਸ.ਸੀ ਪਰਿਵਾਰ ਉੱਪਰ ਆਪਣਾ ਅਸਰ ਰਸੂਖ ਵਰਤ ਕੇ ਦਰਜ ਕਰਵਾਏ ਝੂਠੇ ਮੁੁਕੱਦਮੇ ਰੱਦ ਕੀਤੇ ਜਾਣ ਅਤੇ ਪਰਿਵਾਰ ਨੂੰ ਉਜੜਨ ਤੋਂ ਬਚਾਇਆ ਜਾਵੇ ਅਤੇ ਮੁਲਜਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਅਨੁੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਿਤ ਕਿਸੇ ਗਰੀਬ ਪਰਿਵਾਰ ਦੇ ਘਰ ਦੀ ਇੱਕ ਇੱਟ ਵੀ ਹਿੱਲੀ ਤਾਂ ਪੰਜਾਬ ਦਾ ਦਲਿਤ ਭਾਈਚਾਰਾ ਸਰਕਾਰ ਖਿਲਾਫ ਸੜਕਾਂ ੋ’ਤੇ ਉਤਰੇਗਾ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.