ਪਰਾਲੀ ਦਾ ਅਣਸੁਲਝਿਆ ਮਾਮਲਾ
ਇਸ ਸਾਲ ਪਰਾਲੀ ਸਾੜਨ ਦੀ ਸਮੱਸਿਆ ਹੋਰ ਵਧਣ ਦੇ ਆਸਾਰ ਬਣ ਗਏ ਹਨ ਪੰਜਾਬ ਸਰਕਾਰ ਨੇ ਕੇਂਦਰ ’ਤੇ ਆਰਥਿਕ ਸਹਾਇਤਾ ਬੰਦ ਕਰਨ?ਦੀ ਦਲੀਲ ਦਿੰਦਿਆਂ ਕਿਸਾਨਾਂ ਨੂੰ?ਆਪਣੇ ਹਿੱਸੇ (ਪੰਜਾਬ ਸਰਕਾਰ) ਦੇ 500 ਰੁਪਏ ਪ੍ਰਤੀ ਏਕੜ ਨਾ ਦੇਣ ਦਾ ਐਲਾਨ ਕਰ ਦਿੱਤਾ ਹੈ ਕੇਂਦਰ ਤੇ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਦੀ ਮੱਦਦ ਨਾਲ ਪੰਜਾਬ ਦੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮਿਲ ਰਹੇ ਸਨ ਪੰਜਾਬ ਸਰਕਾਰ ਨੇ ਕਿਸਾਨਾਂ ਖਿਲਾਫ਼ ਸਖ਼ਤ ਕਾਰਵਾਈ ਕਰਨ?ਤੋਂ ਵੀ ਹੱਥ ਪਿਛਾਂਹ ਖਿੱਚ ਲਿਆ ਹੈ ਇਸ ਸਾਲ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਨਾ ਤਾਂ ਚਲਾਨ ਪੇਸ਼ ਕੀਤੇ ਜਾਣਗੇ ਤੇ ਨਾ ਹੀ ਮਾਲ ਵਿਭਾਗ ਦੇ ਰਿਕਾਰਡ ’ਚ ਲਾਲ ਐਂਟਰੀ ਦਰਜ਼ ਕੀਤੀ ਜਾਵੇਗੀ
ਇਸ ਦਾ ਸਿੱਧਾ ਜਿਹਾ ਮਤਲਬ ਇਹੀ ਹੈ ਕਿ ਕਿਸਾਨ ’ਤੇ ਪਰਾਲੀ ਨਾ ਸੜਨ ਦਾ ਕੋਈ ਕਾਨੂੰਨੀ ਦਬਾਅ ਨਹੀਂ ਰਹੇਗਾ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ ’ਤੇ ਹੀ ਛੱਡ ਦਿੱਤਾ ਹੈ ਅਜਿਹੇ ਫੈਸਲੇ ਨਾਲ ਸਰਕਾਰ ਦੀ ਜਿੰਮੇਵਾਰੀ ਪੂਰੀ ਨਹੀਂ ਹੋ ਜਾਂਦੀ ਹੈ ਅਜਿਹੇ ਹਾਲਾਤਾਂ ’ਚ ਇਹ ਸਵਾਲ ਵੀ ਉੱਠਦਾ ਹੈ ਕਿ ਸੂਬਾ ਸਰਕਾਰ ਕੋਲ ਕਿਸਾਨਾਂ ਦੀ ਮੱਦਦ ਲਈ ਫੰਡ ਮੌਜ਼ੂਦ ਨਹੀਂ ਪਰਾਲੀ ਨੂੰ?ਅੱਗ ਲਾਉਣੀ ਗੰਭੀਰ ਸਮੱਸਿਆ ਹੈ ਜਿਸ ਨਾਲ ਨਜਿੱਠਣ ਦੀ ਬਜਾਇ ਪੈਰ ਪਿਛਾਂਹ ਖਿੱਚਣੇ ਸਹੀ ਨਹੀਂ ਹਨ ਉਂਜ ਵੀ ਪਰਾਲੀ ਸਾੜਨ ਨੂੰ?ਰੋਕਣ ਵਾਸਤੇ ਵਿੱਤੀ ਮੱਦਦ ਹੀ ਇੱਕੋ-ਇੱਕ ਹੱਲ ਨਹੀਂ ਸਗੋਂ ਇਸ ਵਾਸਤੇ ਹੋਰ ਵੀ ਬੜੇ ਬਦਲ ਹਨ
ਜਿਨ੍ਹਾਂ ’ਤੇ ਕੰਮ ਹੋਣਾ ਚਾਹੀਦਾ ਹੈ ਹਰ ਬਲਾਕ ਨੂੰ ਪਰਾਲੀ ਵਾਹੁਣ ਵਾਲੀਆਂ ਪੰਜ-ਪੰਜ ਮਸ਼ੀਨਾਂ ਬਾਰੇ ਐਲਾਨ ਹੋਏ ਹਨ ਪਰ ਇਹ ਮਸ਼ੀਨਾਂ ਦੇਣ ਦਾ ਕੰਮ ਵਾਢੀ ਤੋਂ ਪਹਿਲਾਂ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਇਸ ਦੇ ਨਾਲ ਹੀ ਕਿਸਨਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਦੀ ਕੋਈ ਠੋਸ ਮੁਹਿੰਮ ਨਜ਼ਰ ਨਹੀਂ ਆ ਰਹੀ ਇਹਨਾਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ’ਤੇ ਕੈਂਪ ਲਾਏ ਜਾਣੇ ਚਾਹੀਦੇ ਸਨ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਦਾ ਸਹਿਯੋਗ ਲਿਆ ਜਾ ਸਕਦਾ ਸੀ ਅਸਲ ’ਚ ਸੱਚਾਈ ਇਹ ਹੈ ਕਿ ਵਾਤਾਵਰਨ ਸਰਕਾਰਾਂ ਲਈ ਅਹਿਮ ਮੁੱਦਾ ਕਦੇ ਵੀ ਨਹੀਂ?ਰਿਹਾ ਮੌਕੇ ’ਤੇ ਬਿਆਨਬਾਜ਼ੀ ਹੁੰਦੀ ਹੈ
ਫਿਰ ਗੱਲ ਆਈ-ਗਈ ਹੋ ਜਾਂਦੀ ਹੈ ਮਸਲਾ ਸਿਰਫ਼ ਦਿੱਲੀ ’ਚ ਫੈਲੇ ਧੂੰਏਂ ਦਾ ਨਹੀਂ ਸਗੋਂ ਪੰਜਾਬ ਦੀ ਆਬੋ-ਹਵਾ ਤੇ ਜ਼ਮੀਨ ਦੇ ਉਪਜਾਊ ਤੱਤਾਂ ਦੀ ਸੰਭਾਲ ਦਾ ਵੀ ਹੈ ਪਰਾਲੀ ਨੂੰ?ਅੱਗ ਲਾਉਣਾ ਕੁਦਰਤ ’ਚ ਦਖ਼ਲਅੰਦਾਜ਼ੀ ਹੈ ਜਿਸ ਦੇ ਨਤੀਜੇ ਹਰ ਕੋਈ ਭੁਗਤ ਰਿਹਾ ਹੈ ਕੀਟ-ਪ੍ਰਬੰਧ ਖਿਸਕਣ ਨਾਲ ਫਸਲਾਂ ਨੂੰ ਬਿਮਾਰੀਆਂ ਵਧ ਰਹੀਆਂ?ਹਨ ਪਰਾਲੀ ਦਾ ਮਸਲਾ ਖੇਤੀ ਵਿੱਤੀ ਫਾਇਦਿਆਂ, ਕਾਨੂੰਨੀ ਕਾਰਵਾਈਆਂ ਦਾ ਮਸਲਾ ਨਹੀਂ ਸਗੋਂ ਇਹ ਪੰਜਾਬ ਦੇ ਜ਼ਮੀਨ ਦੇ ਉਪਜਾਊਪਣ, ਮਨੁੱਖ ਤੇ ਕੁਦਰਤ ਦੀ ਸਾਂਝ ਦੇ ਤਿੜਕਣ ਦਾ ਮਸਲਾ ਹੈ ਕੁਦਰਤੀ ਸੋਮਿਆਂ ਦੀ ਸੰਭਾਲ ਦੇ ਇਸ ਅਹਿਮ ਮੁੱਦੇ ਨੂੰ ਸਮੱਰਪਣ, ਨਿਹਸਵਾਰਥ ਇੱਛਾ-ਸ਼ਕਤੀ ਨਾਲ ਕੰਮ ਕਰਕੇ ਸੁਲਝਾਇਆ ਜਾ ਸਕਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














