ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਵਿਚਾਰ ਪ੍ਰੇਰਨਾ ਸ਼ੇਖ ਦਾ ਸੱਚ (S...

    ਸ਼ੇਖ ਦਾ ਸੱਚ (Sheikh Truth )

    Motivational Story

    ਸ਼ੇਖ ਦਾ ਸੱਚ

    ਇੱਕ ਵਾਰ ਸ਼ੇਖ ਚਿੱਲੀ ਆਪਣੇ ਅੱਬਾ ਤੇ ਅੰਮੀ ਨਾਲ ਰੇਲ ਗੱਡੀ ‘ਤੇ ਸਫ਼ਰ ਕਰ ਰਿਹਾ ਸੀ ਇਸ ਤੋਂ ਪਹਿਲਾਂ ਉਹ ਕਦੇ ਰੇਲਗੱਡੀ ‘ਚ ਬੈਠਾ ਨਹੀਂ ਸੀ ਸ਼ੇਖ ਉਦੋਂ ਚਾਰ ਸਾਲਾਂ ਦਾ ਸੀ ਇੱਕ ਦਿਨ ਉਸ ਦੀ ਅੰਮੀ ਨੇ ਕਿਹਾ, ”ਹੁਣ ਕੁਝ ਅਕਲ ਦੀਆਂ ਗੱਲਾਂ ਕਰਿਆ ਕਰ, ਤੈਨੂੰ ਚੌਥਾ ਸਾਲ ਲੱਗ ਚੱਲਿਆ ਹੈ” ਸ਼ੇਖ ਨੇ ਗੱਲ ਪੱਲੇ ਬੰਨ੍ਹ ਲਈ  ਇਸ ਸਮੇਂ ਤੱਕ ਉਸ ਦੇ ਨਾਂਅ ਦੇ ਨਾਲ ਚਿੱਲੀ ਨਹੀਂ ਜੁੜਿਆ ਸੀ ਉਸ ਦੇ ਅੱਬਾ ਨੇ ਆਪਣੀ ਤੇ ਬੇਗ਼ਮ ਦੀ ਟਿਕਟ ਲੈ ਲਈ ਸੀ

    ਸੋਚਿਆ ਕਿ ਸ਼ੇਖ ਨੂੰ ਤਾਂ ਚੌਥਾ ਸਾਲ ਲੱਗਾ ਹੀ ਹੈ, ਉਸ ਦੀ ਟਿਕਟ ਕੀ ਲੈਣੀ ਹੈ ਇਹ ਸੋਚ ਕੇ ਉਨ੍ਹਾਂ ਸ਼ੇਖ ਦੀ ਟਿਕਟ ਨਹੀਂ ਲਈ ਅਗਲੇ ਹੀ ਸਟੇਸ਼ਨ ‘ਤੇ ਟਿਕਟ ਚੈਕਰ ਆ ਗਿਆ ਸ਼ੇਖ ਦੇ ਅੱਬਾ ਨੇ ਆਪਣੀ ਤੇ ਬੇਗਮ ਦੀ ਟਿਕਟ ਵਿਖਾ ਦਿੱਤੀ ” ਇਸ ਬੱਚੇ ਦੀ ਟਿਕਟ?” ਟੀਟੀ ਨੇ ਪੁੱਛਿਆ ‘ਬਾਬੂ ਜੀ! ਇਹ ਬੱਚਾ ਤਾਂ ਅਜੇ ਤਿੰਨ ਸਾਲ ਦਾ ਹੈ  ਤਿੰਨ ਸਾਲ ਦੇ ਬੱਚੇ ਦੀ ਟਿਕਟ ਨਹੀਂ ਲੱਗਦੀ’  ਸ਼ੇਖ ਦੇ ਅੱਬਾ ਨੇ ਸਫ਼ਾਈ ਦਿੱਤੀ ‘ਇਹ ਬੱਚਾ ਤਿੰਨ ਸਾਲ ਦਾ ਹੈ?” ਟੀਟੀ ਨੇ ਹੈਰਾਨੀ ਨਾਲ ਪੁੱਛਿਆ ‘ਜੀ ਹਾਂ’ ਅੱਬਾ ਨੇ ਕਿਹਾ ‘ਝੂਠ ਕਿਉਂ ਬੋਲਦੇ ਹੋ ਅੱਬਾ! ਅਜੇ ਪਰਸੋਂ ਹੀ ਅੰਮੀ ਨੇ ਮੈਨੂੰ ਕਿਹਾ ਸੀ ਕਿ ਮੈਂ ਚਾਰ ਸਾਲ ਦਾ ਹੋ ਗਿਆ ਹਾਂ ”ਛੋਟੇ ਸ਼ੇਖ਼ ਨੇ ਸੱਚਾਈ ਬੋਲ ਦਿੱਤੀ ‘ਕਿਉਂ ਜੀ, ਇੰਨੀ ਉਮਰ ਹੋ ਗਈ ਤੇ ਝੂਠ ਬੋਲਦੇ ਹੋ ਬੱਚੇ ਦੇ ਸੱਚ ਬੋਲਣ ‘ਤੇ ਤੁਹਾਨੂੰ ਛੱਡਦਾ ਹਾਂ, ਨਹੀਂ ਤਾਂ ਜ਼ੁਰਮਾਨਾ ਕਰ ਦਿੰਦਾ” ਕਹਿ ਕੇ ਟੀਟੀ   ਚਲਾ ਗਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.