ਸੱਚੇ ਦਿਆਲੂ ਸਤਿਗੁਰੂ ਨੇ ਭਗਤ ਦਾ ਘਰ ਖੁਸ਼ੀਆਂ ਨਾਲ ਭਰ ਦਿੱਤਾ
ਦਿਆਲੂ ਸਤਿਗੁਰੂ ਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ’ਚ ਪਧਾਰੇ ਹੋਏ ਸਨ ਉੱਥੇ ਭੰਡਾਰਾ ਮਨਾਇਆ ਜਾ ਰਿਹਾ ਸੀ ਉਸ ਭੰਡਾਰੇ ’ਚ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਹਿਲਾਂ ਖੁਦ ਲਗਭਗ ਇੱਕ-ਇੱਕ ਕਿੱਲੋਂ ਦੀਆਂ ਜਲੇਬੀਆਂ ਕੱਢ ਕੇ ਦਿਖਾਈਆਂ ਤੇ ਫਿਰ ਹਲਵਾਈ ਨੂੰ ਵੀ ਇਹੋ-ਜਿਹੀਆਂ ਵੱਡੀਆਂ-ਵੱਡੀਆਂ ਜਲੇਬੀਆਂ ਕੱਢਣ ਦਾ ਹੁਕਮ ਫ਼ਰਮਾਇਆ।
ਹਲਵਾਈ ਸ੍ਰੀਰਾਮ ਅਰੋੜਾ ਆਪ ਜੀ ਦੇ ਹੁਕਮ ਅਨੁਸਾਰ ਵੱਡੀਆਂ-ਵੱਡੀਆਂ ਜਲੇਬੀਆਂ ਕੱਢ ਰਿਹਾ ਸੀ ਤੇ ਹਲਵਾਈ ਦੇ ਕੋਲ ਇੱਕ ਬਜੁਰਗ ਲੱਕੜਾਂ ਪਾੜ ਰਿਹਾ ਸੀ ਉਸ ਦਾ ਨਾਂਅ ਮੋਮਨ ਲੁਹਾਰ ਸੀ ਤੇ ਉਹ ਮਹਿਮਦਪੁਰ ਰੋਹੀ ਪਿੰਡ ਦਾ ਰਹਿਣ ਵਾਲਾ ਸੀ। ਉਸ ਨੇ ਸ਼ਹਿਨਸ਼ਾਹ ਜੀ ਦੇ ਚਰਨਾਂ ’ਚ ਬੇਨਤੀ ਕੀਤੀ ਕਿ ਸਾਂਈਂ ਜੀ ਮੇਰੇ ਚਾਰ ਲੜਕੀਆਂ ਹਨ ਪਰ ਲੜਕਾ ਨਹੀਂ ਹੈ ਉਸ ਸਮੇਂ ਉਸ ਬਜ਼ੁਰਗ ਦੀ ਉਮਰ 65 ਸਾਲ ਦੀ ਸੀ ਸ਼ਹਿਨਸ਼ਾਹ ਜੀ ਨੇ ਬਚਨ ਫ਼ਰਮਾਇਆ, ‘‘ਹੁਣ ਤਾਂ ਤੁਸੀਂ ਬੁੱਢੇ ਹੋ ਗਏ ਹੋ ਹੁਣ ਲੜਕੇ ਦਾ ਕੀ ਕਰਨਾ ਹੈ?’’ ਮੋੋਮਨ ਨੇ ਕਿਹਾ ਕਿ ਸਾਈਂ ਜੀ, ਮੈਨੂੰ ਲੜਕਾ ਚਾਹੀਦਾ ਹੈ ਸ਼ਹਿਨਸ਼ਾਹ ਜੀ ਨੇ ਫਰਮਾਇਆ, ‘‘ਚੱਲੋ ਭਾਈ! ਸਤਿਗੁਰੂ ਜੀ ਨੂੰ ਅਰਦਾਸ ਕਰਾਂਗੇ’’ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਇੱਕ ਸਾਲ ਬਾਅਦ ਉਸ ਬਜ਼ੁਰਗ ਦੇ ਘਰ ਇੱਕ ਲੜਕੇ ਨੇ ਜਨਮ ਲਿਆ।
ਜਦੋਂ ਲੜਕਾ ਇੱਕ ਮਹੀਨੇ ਪੰਜ ਦਿਨ ਦਾ ਹੋਇਆ ਤਾਂ ਮੋਮਨ ਲੁਹਾਰ ਆਪਣੇ ਪਰਿਵਾਰ ਸਮੇਤ ਬੱਚੇ ਦਾ ਨਾਂਅ ਰਖਵਾਉਣ ਤੇ ਸ਼ਹਿਨਸ਼ਾਹ ਜੀ ਨੂੰ ਵਧਾਈ ਦੇਣ ਲਈ ਮਹਿਮਦਪੁਰ ਰੋਹੀ ਦਰਬਾਰ ’ਚ ਆ ਗਿਆ ਉਨ੍ਹਾਂ ਦਿਨਾਂ ’ਚ ਸ਼ਹਿਨਸ਼ਾਹ ਜੀ ਸਤਿਸੰਗ ਫ਼ਰਮਾਉਣ ਲਈ ਮਹਿਮਦਪੁਰ ਰੋਹੀ ਦਰਬਾਰ ’ਚ ਪਧਾਰੇ ਹੋਏ ਸਨ ਸ਼ਹਿਨਸ਼ਾਹ ਜੀ ਨੇ ਉਸ ਲੜਕੇ ਦਾ ਨਾਂਅ ‘ਮੁਸ਼ਕਿਲ ਖੁਰਸ਼ੈਦ’ ਰੱਖ ਦਿੱਤਾ ਮੁਸ਼ਕਿਲ ਖੁਰਸ਼ੈਦ ਦਾ ਅਰਥ ਹੈ ਬੜੀ ਮੁਸ਼ਕਿਲ ਨਾਲ ਮਿਲੀ ਖੁਸ਼ੀ ਮੋਮਨ ਲੁਹਾਰ ਦਾ ਪਰਿਵਾਰ ਵਾਪਸ ਜਾਣ ਲਈ ਗੇਟ ’ਤੇ ਪਹੁੰਚਿਆ ਤਾਂ ਲੜਕੇ ਦਾ ਨਾਂਅ ਭੁੱਲ ਗਿਆ।
ਫਿਰ ਦੁਬਾਰਾ ਆਪ ਜੀ ਕੋਲ ਲੜਕੇ ਦਾ ਨਾਂਅ ਪੁੱਛਣ ਆਏ ਤੇ ਫਿਰ ਨਾਂਅ ਭੁੱਲ ਗਏ ਇਸ ਤਰ੍ਹਾਂ ਪੰਜ ਵਾਰ ਉਨ੍ਹਾਂ ਨੇ ਮਸਤਾਨਾ ਜੀ ਤੋਂ ਨਾਂਅ ਪੁੱਛਿਆ ਫਿਰ ਮੋਮਨ ਲੁਹਾਰ ਨੇ ਸ਼ਹਿਨਸ਼ਾਹ ਜੀ ਦੇ ਚਰਨਾਂ ’ਚ ਬੇਨਤੀ ਕੀਤੀ, ਸਾਂਈਂ ਜੀ! ਸਿੱਧਾ ਜਿਹਾ ਨਾਂਅ ਰੱਖੋ ਜੋ ਸਾਡੇ ਯਾਦ ਰਹਿ ਜਾਵੇ ਇਸ ’ਤੇ ਸ਼ਹਿਨਸ਼ਾਹ ਜੀ ਨੇ ਬਚਨ ਫ਼ਰਮਾਇਆ, ‘‘ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਨਾ, ਇਸ ਦਾ ਨਾਂਅ ਖੁਸ਼ੀਆਂ ਰੱਖਦੇ ਹਾਂ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ