ਫਾਜਿ਼ਲਕਾ (ਰਜਨੀਸ਼ ਰਵੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਇਕ ਫੈਸਲੇ ਅਨੁਸਾਰ ਦਫ਼ਤਰਾਂ ਦੇ ਸਮੇਂ ਵਿਚ ਕੀਤੇ ਬਦਲਾਅ ਅਨੁਸਾਰ ਫਾਜਿ਼ਲਕਾ ਜਿ਼ਲ੍ਹੇ ਦੇ ਸਰਕਾਰੀ ਦਫ਼ਤਰ ਅੱਜ ਸਵੇਰੇ 7:30 ਵਜੇ ਖੁੱਲ੍ਹ ਗਏ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਸਵੇਰੇ 7:22 ਵਜੇ ਹੀ ਆਪਣੇ ਦਫ਼ਤਰ ਵਿਚ ਪੁੱਜ ਗਏ ਸਨ। ਜਦ ਕਿ ਸਾਢੇ 7 ਵਜਦੇ ਤੱਕ ਸਮੂਚਾ ਅਮਲਾ ਦਫ਼ਤਰਾਂ ਵਿਚ ਪੁੱਜ ਗਿਆ ਸੀ।
ਇਸੇ ਤਰਾਂ ਜ਼ਿਲੇ ਦੇ ਵੱਖ-ਵੱਖ ਜਗ੍ਹਾ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਜਿਲ੍ਹੇ ਦੇ ਸਰਕਾਰੀ ਦਫਤਰ ਨਵੇਂ ਸਮੇਂ ਸਾਰਨੀ ਅਨੁਸਾਰ ਖੁੱਲ੍ਹੇ ਗਏ । ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੱਗਲ ਨੇ ਕਿਹਾ ਕਿ ਇਸ ਫੈਸਲੇ ਅਨੁਸਾਰ ਸਰਕਾਰੀ ਦਫ਼ਤਰਾਂ ਦਾ ਸਮਾਂ ਹੁਣ ਸਵੇਰੇ 7:30 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਦਾ ਕੀਤਾ ਗਿਆ ਹੈ। ਇਸ ਕਾਰਨ ਲੋਕਾਂ ਨੂੰ ਬਾਅਦ ਦੁਪਹਿਰ ਦੀ ਗਰਮੀ ਤੋਂ ਪਹਿਲਾਂ ਪਹਿਲਾਂ ਸਰਕਾਰੀ ਸੇਵਾਵਾਂ ਮਿਲ ਜਾਇਆ ਕਰਣਗੀਆਂ ਅਤੇ ਲੋਕ ਗਰਮੀ ਵੱਧਣ ਤੱਕ ਵਾਪਿਸ ਆਪਣੇ ਘਰਾਂ ਤੱਕ ਜਾ ਸਕਦੇ ਹਨ। ਇਸ ਨਾਲ ਰਾਜ ਦੀ ਊਰਜਾ ਦੀ ਵੀ ਬਚਤ ਹੋਵੇਗੀ ਜਦ ਕਿ ਸਰਕਾਰੀ ਕਰਮਚਾਰੀਆਂ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਦਫ਼ਤਰਾਂ ਦੇ ਕੰਮਕਾਜ ਦੀ ਉਤਪਾਦਕਤਾ ਵਿਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਸਰਕਾਰੀ ਅਫ਼ਸਰ ਤੇ ਬਾਬੂ ਦਿਨ ਚੜ੍ਹਦੇ ਹੀ ਆ ਗਏ ਦਫ਼ਤਰ, ਮੁੱਖ ਮੰਤਰੀ ਵੀ ਜਨਤਾ ਵਿੱਚ ਪੁੱਜੇ
ਓਧਰ ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਦਫ਼ਤਰਾਂ ਵਿਚ ਆਪਣੇ ਕੰਮਕਾਜ ਲਈ ਸਵੇਰੇ 7:30 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਪਹੁੰਚਣ। ਇਹ ਸਮਾਂ 15 ਜ਼ੁਲਾਈ ਤੱਕ ਲਾਗੂ ਰਹੇਗਾ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਹੈ ਕਿ ਜਿ਼ਲ੍ਹੇ ਦੇ ਸੇਵਾ ਕੇਂਦਰਾਂ ਦਾ ਸਮਾਂ ਪਹਿਲਾਂ ਵਾਂਗ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਸੇਵਾ ਕੇਂਦਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿੰਦੇ ਹਨ। ਜਲਾਲਾਬਾਦ ਦੇ ਸਰਕਾਰੀ ਦਫਤਰ ਵੀ ਨਵੀ ਸਮੇ ਮੁਤਾਬਿਕ ਖੁਲ੍ਹੇ ਅਤੇ ਜਲਾਲਾਬਾਦ ਦੇ ਐਸ ਡੀ ਐਮ ਰਵਿੰਦਰ ਸਿੰਘ ਅਰੌੜਾ ਸਮੇਤ ਹੋਰ ਸਟਾਫ਼ ਦਫਤਰ ਪੁੱਜ ਕੇ ਸਰਕਾਰੀ ਕੰਮ ਸੁਰੂ ਕਰ ਦਿੱਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ