ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਵਿਚਾਰ ਪ੍ਰੇਰਨਾ ਸਕਾਰਾਤਮਕ ਸੋਚ ...

    ਸਕਾਰਾਤਮਕ ਸੋਚ ਦਾ ਦਰੱਖ਼ਤ

    ਸਕਾਰਾਤਮਕ ਸੋਚ ਦਾ ਦਰੱਖ਼ਤ

    ਰਾਜਾ ਰਤਨਸੈਨ ਆਪਣੀ ਪਰਜਾ ਦੇ ਦੁੱਖ-ਸੁਖ ਬਾਰੇ ਹਮੇਸ਼ਾ ਚਿੰਤਤ ਰਹਿੰਦਾ ਸੀ ਉਹ ਘੁੰਮ-ਘੁੰਮ ਕੇ ਪਰਜਾ ਦਾ  ਹਾਲ ਪਤਾ ਕਰਦਾ ਸੀ ਉਹ ਆਮ ਆਦਮੀ ਤੇ ਰਾਜ ਸੱਤਾ ਦਰਮਿਆਨ ਸੰਵਾਦ ਕਾਇਮ ਕਰਨ ਲਈ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਉਂਦਾ ਸੀ ਇੱਕ ਵਾਰ ਰਾਜੇ ਨੂੰ ਪਤਾ ਨਹੀਂ ਕੀ ਸੁੱਝੀ ਕਿ ਉਸ ਨੇ ਰਾਜ ‘ਚ ਢਿੰਡੋਰਾ ਪਿਟਵਾ ਦਿੱਤਾ ਕਿ ਉਹ ਇੱਕ ਅਨੋਖਾ ਮੁਕਾਬਲਾ ਕਰਵਾਉਣ ਵਾਲਾ ਹੈ ਇਸ ‘ਚ ਜੋ ਕੋਈ ਵੀ ਜੇਤੂ ਹੋਵੇਗਾ ਉਸਨੂੰ ਉਹ ਆਪਣਾ ਉੱਤਰਾਧਿਕਾਰੀ ਬਣਾਏਗਾ ਇਸ ‘ਚ ਜਾਤ-ਧਰਮ ਤੇ ਫਿਰਕੇ ਦਾ ਕੋਈ ਬੰਧਨ ਨਹੀਂ ਹੋਵੇਗਾ ਰਾਜ ਦੇ ਹਰ ਵਿਅਕਤੀ ਨੂੰ ਇਸ ‘ਚ ਹਿੱਸਾ ਲੈਣ ਦਾ ਅਧਿਕਾਰ ਹੋਵੇਗਾ

    ਰਾਜਕੁਮਾਰ ਤੋਂ ਲੈ ਕੇ ਮਾਮੂਲੀ ਵਿਅਕਤੀ ਤੱਕ ਸਾਰੇ ਇਸ ਲਈ ਆ ਗਏ ਰਾਜੇ ਨੇ ਸਭ ਤੋਂ ਪਹਿਲਾਂ ਆਪਣੇ ਰਾਜ ਕੁਮਾਰ ਨੂੰ ਸਵਾਲ ਕੀਤਾ, ‘ਅਜਿਹੇ ਕਿਹੜੇ ਦਰੱਖਤ ਰਾਜ ਦੇ ਜੰਗਲਾਂ, ਬਾਗਾਂ ਤੇ ਵਿਹੜਿਆਂ ‘ਚ ਲਾਏ ਜਾਣ , ਜਿਨ੍ਹਾਂ ‘ਤੇ ਸਫ਼ਲਤਾ ਦੇ ਅਜਿਹੇ ਫਲ ਲੱਗਣ ਜਿਨ੍ਹਾਂ ਨੂੰ ਖਾ ਕੇ ਰਾਜ ਦੀ ਕਿਸਮਤ ਬਦਲ ਜਾਵੇ?’ ਰਾਜ ਕੁਮਾਰ ਸਮੇਤ ਅਣਗਿਣਤ ਲੋਕਾਂ ਨੇ ਇਸ ਸਵਾਲ ਦਾ ਜਵਾਬ ਦੇਣ ਦਾ ਯਤਨ ਕੀਤਾ ਪਰ ਕੋਈ ਵੀ ਰਾਜੇ ਨੂੰ ਸੰਤੁਸ਼ਟ ਨਾ ਕਰ ਸਕਿਆ ਅਖੀਰ ‘ਚ ਇੱਕ ਨੌਜਵਾਨ ਅੱਗੇ ਆਇਆ

    ਉਸ ਨੇ ਨਿਮਰਤਾ ਨਾਲ ਕਿਹਾ, ‘ਮਹਾਰਾਜ! ਸਾਡੇ ਰਾਜ ‘ਚ ਸਕਾਰਾਤਮਕ ਸੋਚ ਦੇ ਦਰੱਖਤ ਲਾਏ ਜਾਣ ਦੀ ਲੋੜ ਹੈ ਉਨ੍ਹਾਂ ‘ਤੇ ਸਫ਼ਲਤਾ ਦੇ ਫਲ ਲੱਗ ਸਕਦੇ ਹਨ, ਜਿਨ੍ਹਾਂ ਨੂੰ ਖਾ ਕੇ ਰਾਜ ਦੀ ਪਰਜਾ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਸਕਦੀ ਹੈ ਉਸ ਤੋਂ ਬਾਅਦ ਹੀ ਰਾਜ ਦੀ ਕਿਸਮਤ ਬਦਲਣੀ ਸੰਭਵ ਹੈ’ ਇਹ ਸੁਣਦਿਆਂ ਹੀ ਰਾਜੇ ਦਾ ਚਿਹਰਾ ਖਿੜ ਉੱਠਿਆ ਉਸ ਨੂੰ ਲੱਗਾ ਕਿ ਇਸ ਰਾਜ ਦੀ ਵਾਗਡੋਰ ਉਹੀ ਫੜ ਸਕਦਾ ਹੈ ਰਾਜੇ ਨੇ ਬਿਨਾ ਕਿਸੇ ਦੇਰੀ ਰਾਜ ਦੀ ਸੱਤਾ ਉਸ ਪੇਂਡੂ ਨੌਜਵਾਨ ਨੂੰ ਸੌਂਪ ਦਿੱਤੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.