ਭੁੱਖ ਤੇ ਗਰੀਬੀ ਦੀ ਤ੍ਰਾਸਦੀ ਦਾ ਅੰਤ ਕਰਨਾ ਹੋਏਗਾ
ਕੋਰੋਨਾ ਮਹਾਂਮਾਰੀ ਕਾਰਨ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਜ਼ਿਆਦਾਤਰ ਸੂਬਿਆਂ ਵਿਚ ਜਿੱਥੇ ਸਵਾ ਸਾਲ ਤੋਂ ਸਕੂਲ ਬੰਦ ਪਏ ਹਨ, ਉੱਥੇ ਹਸਪਤਾਲਾਂ ਵਿਚ ਕੋਰੋਨਾ ਪੀੜਤਾਂ ਦੇ ਦਬਾਅ ਕਾਰਨ ਬੱਚਿਆਂ ਦਾ ਇਲਾਜ ਪ੍ਰਭਾਵਿਤ ਹੋਇਆ ਹੈ, ਉਨ੍ਹਾਂ ਨੂੰ ਸਮੁੱਚੀਆਂ ਮੈਡੀਕਲ ਸਹੂਲਤਾਂ ਮੁਹੱਈਆ ਨਹੀਂ ਹੋ ਸਕੀਆਂ ਹਨ ਮਹਾਂਮਾਰੀ ਦੌਰਾਨ ਦੋ ਕਰੋੜ ਤੀਹ ਲੱਖ ਬੱਚਿਆਂ ਨੂੰ ਡੀਟੀਪੀ ਦਾ ਟੀਕਾ ਨਹੀਂ ਲੱਗ ਸਕਿਆ ਹੈ,
ਜੋ ਚਿੰਤਾਜਨਕ ਸਥਿਤੀ ਹੈ ਛੋਟੇ ਬੱਚਿਆਂ ਨੂੰ ਡਿਪਥੀਰੀਆ, ਟਿਟਨੈਸ ਅਤੇ ਕਾਲੀ ਖੰਘ ਤੋਂ ਬਚਾਉਣ ਲਈ ਇਹ ਟੀਕੇ ਜੀਵਨ ਰੱਖਿਅਕ ਹਨ ਡੀਟੀਪੀ ਟੀਕਾਕਰਨ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਪੋਲੀਓ, ਚੇਚਕ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਹਨ ਦੁਨੀਆਂ ਵਿਚ ਅਬਾਦੀ ਦਾ ਵੱਡਾ ਹਿੱਸਾ ਖਾਸ ਤੌਰ ’ਤੇ ਬੱਚੇ ਪਹਿਲਾਂ ਹੀ ਕੁਪੋਸ਼ਣ ਨਾਲ ਜੂਝ ਰਹੇ ਹਨ ਅਜਿਹੇ ਵਿਚ ਜੇਕਰ ਬੱਚੇ ਨੂੰ ਜੀਵਨ ਰੱਖਿਅਕ ਟੀਕੇ ਨਹੀਂ ਲੱਗ ਸਕਣਗੇ ਤਾਂ ਬੱਚੇ ਕਿਵੇਂ ਸਿਹਤਮੰਦ ਰਹਿਣਗੇ? ਮਹਾਂਮਾਰੀ ਨੇ ਬੱਚਿਆਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ, ਸਿਹਤ ਖ਼ਤਰਿਆਂ ਵਿਚ ਧੱਕ ਦਿੱਤਾ ਹੈ
ਹਾਲਾਂਕਿ ਆਨਲਾਈਨ ਕਲਾਸਾਂ ਅਤੇ ਪ੍ਰੀਖਿਆਵਾਂ ਦਾ ਪ੍ਰਯੋਗ ਬਹੁਤ ਹੱਦ ਤੱਕ ਕਾਮਯਾਬ ਨਹੀਂ ਕਿਹਾ ਜਾ ਸਕਦਾ ਜ਼ਿਆਦਾਤਰ ਲੋਕਾਂ ਕੋਲ ਆਨਲਾਈਨ ਸਿੱਖਿਆ ਦੇ ਬੁਨਿਆਦੀ ਸਾਧਨ ਜਿਵੇਂ ਸਮਾਰਟਫੋਨ, ਕੰਪਿਊਟਰ, ਲੈਪਟਾਪ ਅਤੇ ਇੰਟਰਨੈੱਟ ਆਦਿ ਮੁਹੱਈਆ ਹੀ ਨਹੀਂ ਸਨ ਅਜਿਹੇ ਵਿਚ ਵਿਦਿਆਰਥੀਆਂ ਦੀ ਤਾਦਾਦ ਵੀ ਘੱਟ ਨਹੀਂ ਹੋਏਗੀ ਜੋ ਅੱਧੇ-ਅਧੂਰੇ ਮਨ ਨਾਲ ਆਨਲਾਈਨ ਵਿਵਸਥਾ ਨੂੰ ਅਪਣਾਉਣ ਲਈ ਮਜ਼ਬੂਰ ਹੋਏ ਜਿਨ੍ਹਾਂ ਬੱਚਿਆਂ ਨੇ ਪੂਰੀ ਤਰ੍ਹਾਂ ਆਨਲਾਈਨ ਸਿੱਖਿਆ ਨੂੰ ਅਪਣਾਇਆ ਹੈ,
ਉਨ੍ਹਾਂ ’ਤੇ ਤਰ੍ਹਾਂ-ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਦਬਾਅ ਬਣੇ ਹਨ ਸਕੂਲ ਬੰਦ ਹੋਣ ਕਾਰਨ ਸਕੂਲ ਜਾਣ ਵਾਲੇ 33 ਫੀਸਦੀ ਬੱਚੇ ਪ੍ਰਭਾਵਿਤ ਹੋਏ ਹਨ ਯੂਨੀਸੇਫ ਮੁਤਾਬਿਕ ਵਿਸ਼ਵ ਪੱਧਰ ’ਤੇ ਸਿੱਖਿਆ, ਸਿਹਤ, ਆਵਾਸ, ਪੋਸ਼ਣ, ਸਾਫ਼-ਸਫ਼ਾਈ ਜਾਂ ਪਾਣੀ ਦੀ ਪਹੁੰਚ ਤੋਂ ਬਿਨਾ ਗਰੀਬੀ ਵਿਚ ਰਹਿਣ ਵਾਲੇ ਬੱਚਿਆਂ ਦੀ ਗਿਣਤੀ ਵਿਚ 15 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ ਇੱਕ ਸਰਵੇ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਆਨਲਾਈਨ ਪੜ੍ਹਾਈ ਕਾਰਨ ਬੱਚਿਆਂ ਦੇ ਦੇਖਣ ਅਤੇ ਸੁਣਨ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ ਬੱਚਿਆਂ ਨੂੰ ਮੋਬਾਇਲ ਐਡਿਕਸ਼ਨ ਹੋ ਰਿਹਾ ਹੈ ਉਹ ਹੁਣ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰ ਰਹੇ ਹਨ ਬੱਚਿਆਂ ਦਾ ਰੁਝਾਨ ਹੁਣ ਸੋਸ਼ਲ ਮੀਡੀਆ ਅਤੇ ਆਨਲਾਈਨ ਗੇਮਸ ਵੱਲ ਜ਼ਿਆਦਾ ਹੋ ਗਿਆ ਹੈ
ਕੋਰੋਨਾ ਕਾਲ ਵਿਚ ਇੱਕ ਪਾਸੇ ਜਿੱਥੇ ਸਾਰਿਆਂ ਨੂੰ ਆਪਣੇ ਰਹਿਣ ਅਤੇ ਕੰਮ ਕਰਨ ਦੇ ਤਰੀਕਿਆਂ ਵਿਚ ਬਦਲਾਅ ਕਰਨਾ ਪੈ ਰਿਹਾ ਹੈ ਤਾਂ ਉੱਥੇ ਬੱਚਿਆਂ ਦੀ ਪੜ੍ਹਾਈ ’ਤੇ ਵੀ ਇਸ ਸੰਕਟ ਦਾ ਬਹੁਤ ਡੂੰਘਾ ਅਸਰ ਪਿਆ ਹੈ ਬੱਚਿਆਂ ਦੇ ਹੱਥਾਂ ਵਿਚ ਹੁਣ ਕਾਪੀ ਕਿਤਾਬ ਤੋਂ ਜ਼ਿਆਦਾ ਫੋਨ, ਆਈਪੈਡ ਜਾਂ ਕੰਪਿਊਟਰ ਹੁੰਦਾ ਹੈ ਬਦਲੇ ਸਿੱਖਿਚਾ ਦੇ ਮੁਹਾਂਦਰੇ ਨੇ ਨਾ ਸਿਰਫ਼ ਬੱਚਿਆਂ ਸਗੋਂ ਅਧਿਆਪਕਾਂ ਨੂੰ ਵੀ ਉਕਾਊਪਣ ਅਤੇ ਬੇਰਸੀ ਦਿੱਤੀ ਹੈ ਤੀਜੀ ਲਹਿਰ ਦੀਆਂ ਸੰਭਾਵਨਾਵਾਂ ਵਿਚ ਸਕੂਲਾਂ ਦਾ ਖੁੱਲ੍ਹਣਾ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ
ਫਿਰ ਵੀ ਇਹ ਤਾਂ ਤੈਅ ਹੈ ਕਿ ਜਿਵੇਂ ਹੀ ਸਕੂਲ ਖੁੱਲ੍ਹਣਗੇ, ਵਿਦਿਆਰਥੀਆਂ ਦੀ ਭੀੜ ਵਧੇਗੀ ਅਤੇ ਇਸੇ ਦੇ ਨਾਲ ਤੀਜੀ ਲਹਿਰ ਦਾ ਖ਼ਤਰਾ ਵੀ ਮੰਡਰਾਏਗਾ ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਗੇੜਵਾਰ ਤਰੀਕੇ ਨਾਲ ਕਾਫ਼ੀ ਹੱਦ ਤੱਕ ਪਾਬੰਦੀਆਂ ਹਟਾਈਆਂ ਜਾ ਚੁੱਕੀਆਂ ਹਨ ਦਫ਼ਤਰਾਂ ਤੋਂ ਲੈ ਕੇ ਬਾਜ਼ਾਰ ਤੱਕ ਖੁੱਲ੍ਹ ਗਏ ਹਨ ਜਿਮ, ਸਿਨੇਮਾਘਰ, ਹੋਟਲ, ਰੈਸਟੋਰੈਂਟ, ਸੈਰ-ਸਪਾਟਾ ਸਥਾਨ ਵੀ ਚਾਲੂ ਹੋ ਚੁੱਕੇ ਹਨ ਅਜਿਹੇ ਵਿਚ ਸਕੂਲਾਂ ਨੂੰ ਵੀ ਹੁਣ ਹੋਰ ਲੰਮੇ ਸਮੇਂ ਤੱਕ ਬੰਦ ਰੱਖਣਾ ਨਾ ਤਾਂ ਸੰਭਵ ਹੈ, ਨਾ ਹੀ ਵਿਹਾਰਕ ਮਹਾਂਮਾਰੀ ਤੋਂ ਪਹਿਲਾਂ ਵੀ ਦੁਨੀਆਂ ਭਰ ਵਿਚ ਸਿੱਖਿਆ ਦੀ ਸਥਿਤੀ ਬਹੁਤ ਜ਼ਿਆਦਾ ਬਿਹਤਰ ਨਹੀਂ ਸੀ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਨੂੰ ਪਟੜੀ ’ਤੇ ਲਿਆਉਣ ਲਈ ਸਰਕਾਰਾਂ ਨੂੰ ਗੰਭੀਰ ਅਤੇ ਵਿਆਪਕ ਕਦਮ ਚੁੱਕਣੇ ਹੋਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ