ਲਗਾਤਾਰ ਮਹਿੰਗੀਆਂ ਹੁੰਦੀਆਂ ਚੋਣਾਂ ਦੀ ਤ੍ਰਾਸਦੀ
ਚੋਣਾਂ ਲੋਕਤੰਤਰ ਦੀ ਜੀਵਨ ਸ਼ਕਤੀ ਹਨ ਇਹ ਰਾਸ਼ਟਰੀ ਚਰਿੱਤਰ ਦਾ ਪਰਛਾਵਾਂ ਹੁੰਦੀਆਂ ਹਨ ਲੋਕਤੰਤਰ ਦੀਆਂ ਸਿਹਤਮੰਦ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਲਈ ਚੋਣਾਂ ਦੀ ਸਿਹਤਮੰਦੀ, ਪਾਰਦਰਸ਼ਿਤਾ ਅਤੇ ਉਨ੍ਹਾਂ ਦੀ ਸ਼ੁੱਧਤਾ ਲਾਜ਼ਮੀ ਹੈ ਚੋਣਾਂ ਦੀ ਪ੍ਰਕਿਰਿਆ ਗਲਤ ਹੋਣ ‘ਤੇ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਜਾਂਦੀਆਂ ਹਨ ਚੋਣ ਪ੍ਰਕਿਰਿਆ ਮਹਿੰਗੀ ਅਤੇ ਧਨ ਦੀ ਹੋਂਦ ਵਾਲੀ ਹੋਣ ਨਾਲ ਵਿਸੰਗਤੀਪੂਰਨ ਅਤੇ ਲੋਕਤੰਤਰ ਦੀ ਆਤਮਾ ਦਾ ਘਾਣ ਕਰਨ ਵਾਲੀ ਹੋ ਜਾਂਦੀ ਹੈ ਕਰੋੜਾਂ ਰੁਪਏ ਦੀਆਂ ਖਰਚੀਲੀਆਂ ਚੋਣਾਂ, ਚੰਗੇ ਲੋਕਾਂ ਲਈ ਲੋਕ-ਪ੍ਰਤੀਨਿਧੀ ਬਣਨ ਦਾ ਰਸਤਾ ਬੰਦ ਕਰਦੀਆਂ ਹਨ ਅਤੇ ਧਨਬਲ ਅਤੇ ਧੰਦੇਬਾਜਾਂ ਲਈ ਰਸਤਾ ਖੋਲ੍ਹਦੀਆਂ ਹਨ ਲਗਭਗ ਇਹੀ ਸਥਿਤੀ ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ ਅਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਦੇਖਣ ਨੂੰ ਮਿਲੀ ਹੈ
ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਹੋਈਆਂ ਇਨ੍ਹਾਂ ਚੋਣਾਂ ‘ਚ ਪੈਸੇ ਦੇ ਬੇਲੋੜੇ ਅਤੇ ਬੇਹੱਦ ਖਰਚ ਦਾ ਪ੍ਰਵਾਹ ਜਿੱਥੇ ਚਿੰਤਾ ਦਾ ਕਾਰਨ ਬਣ ਰਿਹਾ ਹੈ, ਉੱਥੇ ਸਮੁੱਚੀ ਲੋਕਤੰਤਰਿਕ ਪ੍ਰਣਾਲੀ ਨੂੰ ਦੂਸ਼ਿਤ ਕਰਨ ਦਾ ਸਬੱਬ ਵੀ ਬਣ ਰਿਹਾ ਹੈ ਇਸ ਤਰ੍ਹਾਂ ਦੀ ਬੁਰਾਈ ਅਤੇ ਵਿਗਾੜ ਨੂੰ ਦੇਖ ਕੇ ਅੱਖਾਂ ਬੰਦ ਕਰਨਾ ਜਾਂ ਕੰਨਾਂ ‘ਚ ਉਂਗਲੀਆਂ ਲੈਣਾ ਹੀ ਲੋੜੀਂਦਾ ਨਹੀਂ ਹੈ, ਇਸ ਦੇ ਵਿਰੋਧ ‘ਚ ਵਿਆਪਕ ਲੋਕ-ਚੇਤਨਾ ਨੂੰ ਜਗਾਉਣਾ ਜ਼ਰੂਰੀ ਹੈ ਇਹ ਸਮੱਸਿਆ ਜਾਂ ਵਿਗਾੜ ਕਿਸੇ ਇੱਕ ਦੇਸ਼ ਦੀ ਨਹੀਂ, ਸਗੋਂ ਦੁਨੀਆ ਦੇ ਸਮੂਹ ਲੋਕਤੰਤਰਿਕ ਰਾਸ਼ਟਰਾਂ ਦੀ ਸਮÎੱਸਿਆ ਹੈ
ਗੱਲ ਅਮਰੀਕਾ ਦੀ ਹੋਵੇ ਜਾਂ ਬਿਹਾਰ ਦੀ, ਚੋਣਾਂ ਸਮੇਂ ਹਰ ਸਿਆਸੀ ਪਾਰਟੀ ਆਪਣੇ ਸਵਾਰਥ ਦੀ ਗੱਲ ਸੋਚਦੀ ਹੈ ਅਤੇ ਜਿਵੇਂ-ਕਿਵੇਂ ਜ਼ਿਆਦਾ ਤੋਂ ਜਿਆਦਾ ਵੋਟਾਂ ਹਾਸਲ ਕਰਨ ਦੀਆਂ ਅਨੈਤਿਕ ਤਰਕੀਬਾਂ ਕੱਢਦੀ ਹੈ ਇੱਕ ਇੱਕ ਉਮੀਦਵਾਰ ਚੋਣਾਂ ਦਾ ਪ੍ਰਚਾਰ-ਪ੍ਰਸਾਰ ਕਰਨ ‘ਚ ਕਰੋੜਾਂ ਰੁਪਏ ਖਰਚਾ ਕਰਦਾ ਹੈ ਇਹ ਧਨ ਉਸ ਨੂੰ ਪੂੰਜੀਪਤੀਆਂ ਅਤੇ ਉਦਯੋਗਪਤੀਆਂ ਤੋਂ ਮਿਲਦਾ ਹੈ ਚੋਣਾਂ ਜਿੱਤਣ ਤੋਂ ਬਾਅਦ ਉਹ ਉਦਯੋਗਪਤੀ ਉਨ੍ਹਾਂ ਤੋਂ ਕਈ ਸੁਵਿਧਾਵਾਂ ਪ੍ਰਾਪਤ ਕਰਦੇ ਹਨ ਇਸ ਕਾਰਨ ਸਰਕਾਰ ਉਨ੍ਹਾਂ ਦੇ ਸ਼ੋਸ਼ਣ ਦੇ ਖਿਲਾਫ਼ ਕੋਈ ਅਵਾਜ਼ ਨਹੀਂ ਉਠਾਉਂਦੀ ਅਤੇ ਅਨੈਤਿਕਤਾ ਅਤੇ ਆਰਥਿਕ ਅਪਰਾਧ ਦੀ ਪਰੰਪਰਾ ਨੂੰ ਪਾਣੀ ਮਿਲਦਾ ਰਹਿੰਦਾ ਹੈ
ਯਥਾਰਥ ‘ਚ ਦੇਖਿਆ ਜਾਵੇ ਤਾਂ ਲੋਕਤੰਤਰ ਅਰਥਤੰਤਰ ਬਣ ਕੇ ਰਹਿ ਜਾਂਦਾ ਹੈ, ਜਿਸ ਕੋਲ ਜਿੰਨਾ ਪੈਸਾ ਹੋਵੇਗਾ, ਉਹ ਓਨੀਆਂ ਹੀ ਜ਼ਿਆਦਾ ਵੋਟਾਂ ਖਰੀਦੇਗਾ ਪਰ ਇਸ ਤਰ੍ਹਾਂ ਲੋਕਤੰਤਰ ਦੀ ਆਤਮਾ ਦਾ ਹੀ ਘਾਣ ਹੁੰਦਾ ਹੈ, ਇਸ ਸਭ ਨਾਲ ਉੱਨਤ ਅਤੇ ਆਦਰਸ਼ ਸ਼ਾਸਨ ਪ੍ਰਣਾਲੀ ‘ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ ‘ਚ ਹੋਏ ਬੇਸ਼ੁਮਾਰ ਖਰਚ ਦੀ ਤਪਸ਼ ਸਮੁੱਚੀ ਦੁਨੀਆ ਤੱਕ ਪਹੁੰਚੀ ਹੈ ਅਮਰੀਕਾ ‘ਚ ਪਿਛਲੇ ਦਿਨ ਵੋਟਾਂ ਪੈ ਚੁੱਕੀਆਂ ਹਨ ਪਰ ਇਸ ਵਿਚਕਾਰ ਸਮੁੱਚੀ ਦੁਨੀਆ ਦੇ ਤਮਾਮ ਦੇਸ਼ਾਂ ‘ਚ ਅਮਰੀਕੀ ਚੋਣਾਂ ਨੂੰ ਨਾ ਸਿਰਫ਼ ਸਾਹ ਰੋਕ ਕੇ ਦੇਖਿਆ ਜਾ ਰਿਹਾ ਸੀ ਸਗੋਂ ਇਨ੍ਹਾਂ ਚੋਣਾਂ ਦੇ ਖਰਚਿਆਂ ਅਤੇ ਲਗਾਤਾਰ ਮਹਿੰਗੀਆਂ ਹੁੰਦੀਆਂ ਚੋਣਾਂ ਦੀ ਚਰਚਾ ਵੀ ਪੂਰੀ ਦੁਨੀਆ ‘ਚ ਫੈਲੀ ਹੈ
ਇਸ ਤਰ੍ਹਾਂ ਆਮ ਤੌਰ ‘ਤੇ ਹਰ ਵਾਰ ਰਾਸ਼ਟਰਪਤੀ ਚੋਣਾਂ ਬਰਾਬਰ ਮਹੱਤਵ ਦੀਆਂ ਹੁੰਦੀਆਂ ਹਨ ਅਤੇ ਉਮੀਦਵਾਰਾਂ ਦੀ ਮੁਹਿੰਮ ਵੀ ਉਸ ਮੁਤਾਬਿਕ ਚੱਲਦੀ ਹੈ, ਪਰ ਇਸ ਸਾਲ ਕਈ ਵਜ੍ਹਾ ਨਾਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣੇ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਵਿਚਕਾਰ ਮੁਕਾਬਲੇਬਾਜ਼ੀ ਸੁਰਖੀਆਂ ‘ਚ ਰਹੀ, ਦੋਵਾਂ ਹੀ ਉਮੀਦਵਾਰਾਂ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਤਿਜੋਰੀਆਂ ਖੋਲ੍ਹ ਦਿੱਤੀਆਂ ਸਨ, ਅਮਰੀਕਾ ‘ਚ ਤਾਂ ਇਨ੍ਹਾਂ ਚੋਣਾਂ ‘ਚ ਖਰਚ ਲਈ ਦਾਨ ਦੀ ਪ੍ਰਕਿਰਿਆ ਵੀ ਹੈ, ਲੋਕਾਂ ਵੱਲੋਂ ਜਿਸ ਉਮੀਦਵਾਰ ਲਈ ਜਿੰਨਾ ਦਾਨ ਦਿੱਤਾ ਜਾਂਦਾ ਹੈ,
ਉਸ ਨਾਲ ਹੀ ਜਿਆਦਾ ਉਸਦੀ ਜਿੱਤ ਜਾਂ ਹਰਮਨਪਿਆਰਤਾ ਦਾ ਮੁਲਾਂਕਣ ਹੁੰਦਾ ਹੈ, ਇਸ ਨਜ਼ਰੀਏ ‘ਚ ਵੀ ਅਰਥ ਅਤੇ ਅਰਥ ਦੀ ਹੋਂਦ ਹੀ ਸਮਾਈ ਹੋਈ ਹੈ ਗੱਲ ਅਮਰੀਕਾ ਵਰਗੇ ਸਾਧਨ-ਸੰਪੰਨ ਅਤੇ ਅਮੀਰ ਰਾਸ਼ਟਰ ਲਈ ਸਹਿਜ਼ ਹੋ ਸਕਦੀ ਹੈ, ਪਰ ਦੁਨੀਆ ਦੇ ਸਾਰੇ ਲੋਕਤੰਤਰੀ ਰਾਸ਼ਟਰਾਂ ਲਈ ਲਗਾਤਾਰ ਮਹਿੰਗੀਆਂ ਹੁੰਦੀਆਂ ਚੋਣਾਂ ਇੱਕ ਵੱਡੀ ਸਮੱਸਿਆ ਬਣ ਰਹੀਆਂ ਹਨ
ਚੋਣਾਂ ਦੇ ਤਵੇ ਨੂੰ ਗਰਮ ਕਰਕੇ ਆਪਣੀਆਂ ਰੋਟੀਆਂ ਸੇਕਣ ਦੀ ਤਿਆਰੀ ‘ਚ ਉਮੀਦਵਾਰ ਉਹ ਸਭ ਕੁਝ ਕਰ ਰਹੇ ਹਨ, ਜੋ ਲੋਕਤੰਤਰ ਦੀ ਬੁਨਿਆਦ ਨੂੰ ਖੋਲਲਾ ਕਰਦਾ ਹੈ ਹਾਲਾਂਕਿ ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ ਪਰੰਪਰਾਗਤ ਰੂਪ ‘ਚ ਬੇਹੱਦ ਖਰਚੀਲੀਆਂ ਹੋਣ ਨਾਲ ਚਿੰਤਾ ਦਾ ਸਬੱਬ ਬਣ ਰਹੀਆਂ ਹਨ ਅਨੁਮਾਨ ਇਹ ਲਾਇਆ ਜਾ ਰਿਹਾ ਸੀ ਕਿ ਇਸ ਵਾਰ ਅਮਰੀਕੀ ਚੋਣਾਂ ‘ਚ ਗਿਆਰਾਂ ਬਿਲੀਅਨ ਡਾਲਰ ਖਰਚ ਹੋਣਗੇ ਪਰ ਇੱਕ ਖੋਜ ਸੰਸਥਾ ਦ ਸੈਂਟਰ ਫਾਰ ਰੈਸਪਾਂਸਿਵ ਪਾਲੀਟਿਕਸ ਦੇ ਮੁਲਾਂਕਣ ਮੁਤਾਬਿਕ ਪਿਛਲੇ ਸਾਰੇ ਰਿਕਾਰਡਾਂ ਨੂੰ ਫੇਲ੍ਹ ਕਰਦੇ ਹੋਏ 2020 ‘ਚ ਰਾਸ਼ਟਰਪਤੀ ਚੋਣਾਂ ਦੀ ਲਾਗਤ 14 ਬਿਲੀਅਨ ਡਾਲਰ ਦੇ ਆਸ-ਪਾਸ ਹੋ ਸਕਦੀ ਹੈ
ਜ਼ਿਕਰਯੋਗ ਹੈ ਕਿ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਨੇ ਅਮਰੀਕਾ ‘ਚ ਲੋਕਾਂ ਤੋਂ ਦਾਨ ਪ੍ਰਾਪਤ ਕਰਨ ਦੇ ਮਾਮਲੇ ‘ਚ ਰਿਪਬਲਿਕਨ ਉਮੀਦਵਾਰ ਟਰੰਪ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ ਬਿਡੇਨ ਨੂੰ ਇਸ ਵਾਰ ਜਿੱਥੇ ਕਰੀਬ ਇੱਕ ਅਰਬ ਡਾਲਰ ਰਕਮ ਦਾਨ ਦੇ ਰੂਪ ‘ਚ ਪ੍ਰਾਪਤ ਹੋਈ, ਉੱਥੇ ਟਰੰਪ ਨੂੰ ਲਗਭਗ ਸੱਠ ਕਰੋੜ ਡਾਲਰ ਮਿਲ ਸਕੇ ਹਨ ਦਰਅਸਲ, ਉਮੀਦਵਾਰਾਂ ਨੂੰ ਆਮ ਲੋਕਾਂ ਤੋਂ ਮਿਲੇ ਦਾਨ ਦੇ ਆਧਾਰ ‘ਤੇ ਉਨ੍ਹਾਂ ਦੀ ਹਮਾਇਤ ਦਾ ਅਨੁਮਾਨ ਵੀ ਲਾਇਆ ਜਾ ਸਕਦਾ ਹੈ
ਇਸ ਲਿਹਾਜ਼ ਨਾਲ ਹਮਾਇਤ ਲੈਣ ਦੇ ਮਾਮਲੇ ‘ਚ ਬਿਡੇਨ ਨੂੰ ਅੱਗੇ ਦੱਸਿਆ ਜਾ ਰਿਹਾ ਹੈ ਗੈਰ-ਰਸਮੀ ਤੌਰ ‘ਤੇ ਅਮਰੀਕਾ ‘ਚ ਚੋਣ ਪ੍ਰਕਿਰਿਆ ਨਿਰਧਾਰਿਤ ਤਰੀਕ ਤੋਂ ਡੇਢ ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਕਾਫ਼ੀ ਲੰਮੀ ਅਤੇ ਮੁਸ਼ਕਲ ਪ੍ਰਕਿਰਿਆ ਤਹਿਤ ਚੱਲਣ ਵਾਲੀਆਂ ਚੋਣਾਂ ‘ਚ ਜਨਤਾ ਤੋਂ ਹਮਾਹਿਤ ਲੈਣ ਲਈ ਉਮੀਦਵਾਰ ਜਿੰਨੇ ਵੱਡੇ ਪੈਮਾਨੇ ‘ਤੇ ਮੁਹਿੰਮ ਚਲਾਉਂਦੇ ਹਨ, ਉਸ ‘ਚ ਉਨ੍ਹਾਂ ਨੂੰ ਸਥਾਨਕ ਵਰਕਰਾਂ ਤੋਂ ਲੈ ਕੇ ਸਮੱਗਰੀ ਅਤੇ ਜਨ-ਸੰਪਰਕਾਂ ਤੱਕ ਦੇ ਮਾਮਲੇ ‘ਚ ਕਈ ਪੱਧਰਾਂ ‘ਤੇ ਖਰਚ ਕਰਨੇ ਪੈਂਦੇ ਹਨ
ਚੋਣਾਂ ਦੇ ਧਨਬਲ ਦੀ ਵਧਦੀ ਵਰਤੋਂ ਚਿੰਤਾ ਦਾ ਸਬੱਬ ਹੋਣੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਪੈਸੇ ਦੇ ਜ਼ੋਰ ‘ਤੇ ਚੋਣ ਜਿੱਤਣਾ ਚਾਹੁੰਦੀਆਂ ਹਨ, ਜਨਤਾ ਨਾਲ ਜੁੜੇ ਮੁੱਦਿਆਂ ਅਤੇ ਸਮੱਸਿਆਵਾਂ ਦੇ ਹੱਲ ਦੇ ਨਾਂਅ ‘ਤੇ ਨਹੀਂ ਕੋਈ ਵੀ ਇਮਾਨਦਾਰੀ ਅਤੇ ਸੇਵਾ ਭਾਵਨਾ ਦੇ ਨਾਲ ਚੋਣਾਂ ਨਹੀਂ ਲੜਨਾ ਚਾਹੁੰਦਾ ਰਾਜਨੀਤੀ ਦੇ ਖਿਡਾਰੀ ਸੱਤਾ ਦੀ ਦੌੜ ‘ਚ ਐਨੇ ਰੁੱਝੇ ਹਨ ਕਿ ਉਨ੍ਹਾਂ ਲਈ ਵਿਕਾਸ, ਜਨ ਸੇਵਾ, ਸੁਰੱਖਿਆ, ਮਹਾਂਮਾਰੀਆਂ, ਅੱਤਵਾਦੀਆਂ ਦੀ ਗੱਲ ਕਰਨਾ ਵਿਅਰਥ ਹੋ ਗਿਆ ਹੈ ਸਾਰੀਆਂ ਪਾਰਟੀਆਂ ਜਨਤਾ ਨੂੰ ਗੁੰਮਰਾਹ ਕਰਦੀਆਂ ਨਜ਼ਰ ਆਉਂਦੀਆਂ ਹਨ ਸਾਰੀਆਂ ਪਾਰਟੀਆਂ ਨੋਟ ਦੇ ਬਦਲੇ ਵੋਟ ਚਾਹੁੰੰਦੀਆਂ ਹਨ ਰਾਜਨੀਤੀ ਹੁਣ ਇੱਕ ਵਪਾਰ ਬਣ ਗਈ ਹੈ ਸਾਰੇ ਜੀਵਨ ਮੁੱਲ ਬਿਖ਼ਰ ਗਏ ਹਨ, ਧਨ ਅਤੇ ਨਿੱਜੀ ਸਵਾਰਥ ਲਈ ਸੱਤਾ ਹਥਿਆਉਣਾ ਸਰਵਉੱਚ ਟੀਚਾ ਬਣ ਗਿਆ ਹੈ,
ਗੱਲ ਭਾਵੇਂ ਭਾਰਤ ਦੀ ਹੋਵੇ ਜਾਂ ਅਮਰੀਕਾ ਦੀ ਅਮਰੀਕਾ ਹੋਵੇ ਜਾਂ ਬਿਹਾਰ ਦੀਆਂ ਚੋਣਾਂ, ਇਨ੍ਹਾਂ ਦੀ ਸਭ ਤੋਂ ਵੱਡੀ ਬਿਡੰਬਨਾ ਅਤੇ ਵਿਗਾੜ ਹੈ ਕਿ ਇਹ ਚੋਣਾਂ ਆਰਥਿਕ ਨਾਬਰਾਬਰੀ ਦੀ ਖਾਈ ਨੂੰ ਪੂਰਨ ਦੀ ਬਜਾਇ ਵਧਾਉਣ ਵਾਲੀਆਂ ਸਾਬਤ ਹੋ ਰਹੀਆਂ ਹਨ ਕਿਉਂਕਿ ਅਮਰੀਕਾ ਦੀਆਂ ਇਹ ਚੋਣ ਹੋਣ ਤੱਕ ਦੀਆਂ ਸਭ ਤੋਂ ਖਰਚੀਲੀਆਂ ਚੋਣਾਂ ਹਨ ਤਾਂ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਜ਼ਿਆਦਾਤਰ ਉਮੀਦਵਾਰ ਕਰੋੜਪਤੀ ਹਨ, ਬਿਹਾਰ ਦੇ ਦੋਵਾਂ ਪ੍ਰਮੁੱਖ ਗਠਜੋੜਾਂ ਨੇ ਅਣਗਿਣਤ ਉਮੀਦਵਾਰ ਧਨਾਢਾਂ ਨੂੰ ਬਣਾ ਕੇ ਬਿਹਾਰ ਦੀ ਗਰੀਬ ਜਨਤਾ ਦੇ ਸੜੇ ‘ਤੇ ਨਮਕ ਛਿੜਕਿਆ ਗਿਆ ਹੈ, ਉਨ੍ਹਾਂ ਦਾ ਘੋਰ ਮਜ਼ਾਕ ਬਣਾਇਆ ਗਿਆ ਹੈ ਆਖ਼ਰ ਕਦੋਂ ਤੱਕ ਲੋਕਤੰਤਰ ਇਸ ਤਰ੍ਹਾਂ ਦੇ ਵਿਗਾੜਾਂ ‘ਤੇ ਸਵਾਰ ਹੁੰਦਾ ਰਹੇਗਾ?
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.