Traffic Police Punjab: ਟਰੈਫਿਕ ਪੁਲਿਸ ਨੇ ਦਿਖਾਈ ਸਖਤੀ, ਗਲਤੀ ਕਰਨ ਵਾਲਿਆਂ ’ਤੇ ਹੋਈ ਕਾਰਵਾਈ

Traffic Police Punjab
Traffic Police Punjab: ਟਰੈਫਿਕ ਪੁਲਿਸ ਨੇ ਦਿਖਾਈ ਸਖਤੀ, ਗਲਤੀ ਕਰਨ ਵਾਲਿਆਂ ’ਤੇ ਹੋਈ ਕਾਰਵਾਈ

Traffic Police Punjab: ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਟਰੈਫਿਕ ਇੰਚਾਰਜ

Traffic Police Punjab: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਟਰੈਫਿਕ ਪੁਲਿਸ ਸੁਨਾਮ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਸਖਤਾਈ ਕੀਤੀ ਹੋਈ ਹੈ। ਰੋਜਾਨਾ ਹੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਟਰੈਫਿਕ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਤੇ ਸੇਰੋ ਕੈਂਚੀਆਂ ’ਚ ਟਰੈਫਿਕ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ।

Read Also : Punjab farmers Protest: ਕਿਸਾਨਾਂ ‘ਤੇ ਮੁੜ ਦਾਗੇ ਅੱਥਰੂ ਗੈਸ ਦੇ ਗੋਲੇ

ਇਸ ਸਬੰਧੀ ਟਰੈਫਿਕ ਪੁਲਿਸ ਦੇ ਇੰਚਾਰਜ ਏਐਸਆਈ ਨਿਰਭੈ ਸਿੰਘ ਨੇ ਦੱਸਿਆ ਕਿ ਇਸ ਨਾਕੇਬੰਦੀ ਦੌਰਾਨ ਅਧੂਰੇ ਕਾਗ਼ਜ਼ਾਤ, ਬਿਨਾਂ ਸੀਟ ਬੈਲਟ, ਬਿਨਾਂ ਨੰਬਰੀ ਵਾਹਨ ਆਦਿ ਦੇ ਚਲਾਨ ਕੱਟੇ ਗਏ। ਜਦੋਂਕਿ ਮਾਮੂਲੀ ਗਲਤੀ ਕਰਨ ਵਾਲਿਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਅੱਜ 20 ਦੇ ਕਰੀਬ ਚਲਾਨ ਕੀਤੇ ਗਏ ਹਨ। ਇਸ ਮੌਕੇ ਏਐਸਆਈ ਜਰਨੈਲ ਸਿੰਘ, ਏਐਸਆਈ ਸੁਖਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਸੁੱਖ ਟਰੈਫਿਕ ਮਾਰਸਲ ਆਦਿ ਮੌਜੂਦ ਸਨ। Traffic Police Punjab

LEAVE A REPLY

Please enter your comment!
Please enter your name here