ਦੇਸ਼ ‘ਚ ਕੋਰੋਨਾ ਜਾਂਚ ਦਾ ਕੁੱਲ ਅੰਕੜਾ 15 ਕਰੋੜ ਤੋਂ ਪਾਰ

Corona

9 ਦਸੰਬਰ ਨੂੰ 9 ਲੱਖ ਤੋਂ ਵੱਧ ਮਰੀਜ਼ਾਂ ਦਾ ਕੀਤਾ ਕੋਰੋਨਾ ਟੈਸਟ

ਨਵੀਂ ਦਿੱਲੀ। ਕੋਰੋਨਾ ਵਾਇਰਸ ਦੀ ਵੱਧ ਤੋਂ ਵੱਧ ਜਾਂਚ ਕਰਕੇ ਪ੍ਰਭਾਵਿਤਾਂ ਦਾ ਤੁਰੰਤ ਪਤਾ ਲਾ ਕੇ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੀ ਮੁਹਿੰਮ ‘ਚ ਦੇਸ਼ ‘ਚ ਕੁੱਲ ਜਾਂਚ ਦਾ ਅੰਕੜਾ 9 ਦਸੰਬਰ ਨੂੰ 15 ਕਰੋੜ ਨੂੰ ਪਾਰ ਕਰ ਗਿਆ।

Corona

ਦੇਸ਼ ‘ਚ ਵਿਸ਼ਵ ਮਹਾਂਮਾਰੀ ਕੋਵਿਡ-19 ਦਾ ਪਹਿਲਾ ਮਾਮਲਾ ਇਸ ਸਾਲ 30 ਜਨਵਰੀ ਨੂੰ ਆਇਆ ਸੀ ਤੇ ਇਸ ਤੋਂ ਬਾਅਦ ਸਰਕਾਰ ਨੇ ਲਗਾਤਾਰ ਜਾਂਚ ਦਾ ਦਾਇਰਾ ਵਧਾ ਕੇ ਕੋਰੋਨਾ ਦਾ ਪਤਾ ਲਾਉਣ ਤੇ ਵਾਇਰਸ ਦੀ ਰੋਕਥਾਮ ‘ਤੇ ਜ਼ੋਰ ਦਿੱਤਾ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐਮਆਰ) ਦੇ 10 ਦਸੰਬਰ ਨੂੰ ਜਾਰੀ ਅੰਕੜਿਆਂ ‘ਚ ਦੱਸਿਆ ਗਿਆ ਕਿ 9 ਦਸੰਬਰ ਤੱਕ ਕੁੱਲ ਜਾਂਚ ਦਾ ਅੰਕੜਾ 15 ਕਰੋੜ ਸੱਤ ਲੱਖ 59 ਹਜ਼ਾਰ 726 ‘ਤੇ ਪਹੁੰਚ ਗਿਆ ਹੈ। 9 ਦਸੰਬਰ ਨੂੰ 09 ਲੱਖ 22 ਹਜ਼ਾਰ 959 ਕਰੋਨਾ ਜਾਂਚ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.